ਨਵੀਂ ਦਿੱਲੀ— ਭਾਰਤੀ ਟੀਮ ਇਸ ਸਮੇਂ ਆਸਟਰੇਲੀਆ ਟੀਮ ਦੇ ਨਾਲ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਖੇਡ ਰਹੀ ਹੈ। ਭਾਰਤ ਨੇ ਸੀਰੀਜ਼ 'ਚ 2-0 ਨਾਲ ਬੜਤ ਬਣਾ ਲਈ ਹੈ। ਭਾਰਤੀ ਟੀਮ ਦੇ ਕਈ ਬੱਲੇਬਾਜ਼ ਇਸ ਤਰ੍ਹਾਂ ਦੇ ਹਨ ਜੋਂ ਆਪਣੀ ਬਿਹਤਰੀਨ ਬੱਲੇਬਾਜ਼ੀ ਦੇ ਕਾਰਨ ਜਾਣੇ ਜਾਂਦੇ ਹਨ। ਜਿਸ ਤਰ੍ਹਾਂ ਕਿ ਹਾਰਦਿਕ ਪੰਡਯਾ ਜਿਸ ਨੇ ਪਹਿਲੇ ਵਨ ਡੇ ਮੈਚ 'ਚ ਕਾਫੀ ਸ਼ਾਨਦਾਰ ਬੱਲੇਬਾਜ਼ੀ ਕੀਤੀ। ਅੱਜ ਅਸੀਂ ਤੁਹਾਨੂੰ ਇਸ ਅਜਿਹੇ ਪੰਜ ਭਾਰਤੀ ਬੱਲੇਬਾਜ਼ਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਆਸਟਰੇਲੀਆ ਖਿਲਾਫ ਲਗਾਏ ਹਨ ਸਭ ਤੋਂ ਜ਼ਿਆਦਾ ਛੱਕੇ।
ਰੋਹਿਤ ਸ਼ਰਮਾ
ਇਸ ਲਿਸਟ 'ਚ ਸਭ ਤੋਂ ਉੱਪਰ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਹੈ। ਰੋਹਿਤ ਸ਼ਰਮਾ ਭਾਰਤ ਦਾ ਇਕ ਮਹਾਨ ਬੱਲੇਬਾਜ਼ ਹੈ। ਉਸ ਨੂੰ ਸਾਰੀ ਦੁਨੀਆ 'ਚ ਹਿੱਟ ਮੈਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਰੋਹਿਤ ਨੇ ਆਸਟਰੇਲੀਆ ਖਿਲਾਫ 25 ਵਨ ਡੇ ਮੈਚਾਂ 'ਚ 44 ਛੱਕੇ ਲਗਾਏ ਹਨ।

ਸਚਿਨ ਤੇਂਦੁਲਕਰ
ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਆਪਣੇ ਸਮੇਂ ਦੇ ਮਹਾਨ ਬੱਲੇਬਾਜ਼ ਰਹੇ ਹਨ। ਉਸ ਨੇ ਆਪਣੀ ਬੱਲੇਬਾਜ਼ ਨਾਲ ਕਈ ਗੇਂਦਬਾਜ਼ਾਂ ਦੇ ਦਿਲਾਂ 'ਚ ਆਪਣਾ ਡਰ ਪੈਦਾ ਕੀਤਾ ਹੈ। ਆਸਟਰੇਲੀਆ ਦੇ ਖਿਲਾਫ ਸਚਿਨ ਦਾ ਬੱਲਾ ਹਮੇਸ਼ਾ ਹੀ ਚੱਲਦਾ ਸੀ. ਉਸ ਨੇ ਕੰਗਾਰੂਆਂ ਦੇ ਖਿਲਾਫ 71 ਵਨ ਡੇ ਮੈਚਾਂ 'ਚ 35 ਛੱਕੇ ਲਗਾਏ।

ਮਹਿੰਦਰ ਸਿੰਘ ਧੋਨੀ
ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਭਾਰਤ ਦੇ ਬਿਹਤਰੀਨ ਬੱਲੇਬਾਜ਼ਾਂ 'ਚੋਂ ਇਕ ਹੈ। ਉਹ ਹਮੇਸ਼ਾ ਸਮਝਦਾਰੀ ਨਾਲ ਬੱਲੇਬਾਜ਼ ਕਰਦਾ ਹੋਇਆ ਨਜ਼ਰ ਆਉਦਾ ਹੈ। ਉਹ ਆਪਣੀ ਬੱਲੇਬਾਜ਼ ਦੇ ਨਾਲ ਨਾਲ ਦੁਨੀਆ ਦੇ ਬਿਹਤਰੀਨ ਵਿਕਟਕੀਪਰਾਂ 'ਚ ਗਿਣੇ ਜਾਂਦੇ ਹਨ। ਉਸ ਨੇ ਆਸਟਰੇਲੀਆ ਖਿਲਾਫ 45 ਵਨ ਡੇ ਮੈਚਾਂ 'ਚ 26 ਛੱਕੇ ਲਗਾਏ ਹਨ।

ਯੁਵਰਾਜ ਸਿੰਘ
ਇਸ ਲਿਸਟ 'ਚ ਚੌਥੇ ਨੰਬਰ 'ਤੇ ਭਾਰਤ ਟੀਮ ਦੇ ਸਿਸਕਰ ਕਿੰਗ ਯੁਵਰਾਜ ਸਿੰਘ ਹਨ। ਉਹ ਆਪਣੀ ਵਿਸਫੋਟਕ ਬੱਲੇਬਾਜ਼ੀ ਕਰਨ ਦੇ ਲਈ ਜਾਣੇ ਜਾਂਦੇ ਹਨ। ਇਕ ਓਵਰ 'ਚ 6 ਗੇਂਦਾਂ 'ਤੇ 6 ਛੱਕੇ ਲਗਾਉਣ ਦਾ ਰਿਕਾਰਡ ਵੀ ਯੁਵਰਾਜ ਸਿੰਘ ਦੇ ਨਾਂ ਹੈ। ਯੁਵਰਾਜ ਨੇ ਆਸਟਰੇਲੀਆ ਖਿਲਾਫ 41 ਮੈਚਾਂ 'ਚ 16 ਛੱਕੇ ਲਗਾਏ ਹਨ।

ਵਿਰਾਟ ਕੋਹਲੀ
ਭਾਰਤ ਟੀਮ ਦੇ ਕਪਤਾਨ ਦੁਨੀਆ ਦੇ ਮਹਾਨ ਬੱਲੇਬਾਜ਼ਾਂ 'ਚੋਂ ਇਕ ਹੈ। ਉਸ ਦੇ ਨਾਂ ਕਈ ਵੱਡੇ ਰਿਕਾਰਡ ਦਰਜ਼ ਹਨ। ਕੋਹਲੀ ਨੇ ਹਮੇਸ਼ਾ ਗੇਂਦਬਾਜ਼ਾਂ ਦੇ ਦਿਲਾਂ 'ਚ ਆਪਣਾ ਡਰ ਪੈਦਾ ਕਰ ਕੇ ਰੱਖਿਆ ਹੈ। ਵਿਰਾਟ ਨੇ ਹੁਣ ਤੱਕ ਆਸਟਰੇਲੀਆ ਖਿਲਾਫ ਖੇਡੇ 25 ਵਨ ਡੇ ਮੈਚਾਂ 'ਚ 13 ਛੱਕੇ ਲਗਾਏ ਹਨ।

ਤੇਂਦੁਲਕਰ ਸਮੇਤ ਕਈ ਦਿੱਗਜਾਂ ਨੇ ਕੁਲਦੀਪ ਦੀ ਹੈਟ੍ਰਿਕ ਦੀ ਕੀਤੀ ਤਾਰੀਫ
NEXT STORY