ਬੈਂਗਲੁਰੂ— ਭਾਰਤ ਨੇ ਆਸਟਰੇਲੀਆ ਖਿਲਾਫ ਐਡੀਲੇਡ ਓਵਲ ਮੈਗਾਨ 'ਚ ਚਾਰ ਟੈਸਟਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ 31 ਦੌੜਾਂ ਨਾਲ ਜਿੱਤ ਹਾਸਲ ਕੀਤੀ ਉਸ 'ਚ 6 ਅੰਕਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ। ਇਸ ਜਿੱਤ ਨਾਲ ਜੁੜੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ 6 ਅੰਕ ਮਹੱਤਵਪੂਰਨ ਭੂਮਿਕਾ ਨਿਭਾਉਦਾ ਨਕਾਰ ਆਵੇਗਾ। ਕ੍ਰਿਕਟ ਅੰਕੜਿਆਂ ਦੇ ਵਿਸ਼ੇਸ਼ਕ ਸ਼੍ਰੀਕਾਂਤ ਪ੍ਰੋਦਾਰ ਨੇ ਇਸ ਜਿੱਤ 'ਚ 6 ਅੰਕਾਂ ਦੀ ਭੂਮਿਕਾ 'ਤੇ ਨਜ਼ਰ ਪਾਉਂਦੇ ਹੋਏ ਕਿਹਾ ਕਿ ਐਡੀਲੇਡ 'ਚ ਪਹਿਲਾਂ ਟੈਸਟ 6 ਦਸੰਬਰ ਤੋਂ ਸ਼ੁਰੂ ਹੋਇਆ ਸੀ ਅਤੇ ਭਾਰਤ ਦੀ ਆਸਟਰੇਲੀਆਈ ਜਮੀਨ 'ਤੇ ਇਹ ਛੇਵੀਂ ਜਿੱਤ ਹੈ।
ਸ਼੍ਰੀਕਾਂਤ ਨੇ ਦੱਸਿਆ ਕਿ ਭਾਰਤ ਦੇ 86ਸਾਲਾਂ ਦੇ ਇਤਿਹਾਸ 'ਚ ਇਹ ਪਹਿਲਾਂ ਮੌਕਾ ਹੈ ਜਦੋਂ ਭਾਰਤ ਨੇ ਆਸਟਰੇਲੀਆ 'ਚ ਸੀਰੀਜ਼ ਦੇ ਪਹਿਲੇ ਮੈਚ 'ਚ ਜਿੱਤ ਹਾਸਲ ਕੀਤੀ ਹੈ। ਇਨ੍ਹਾਂ 86 ਸਾਲਾਂ ਦੇ ਆਖਰੀ ਅੰਕ 6 ਹਨ। ਆਸਟਰੇਲੀਆ ਦੀਆਂ ਦੋਵਾਂ ਪਾਰੀਆਂ 'ਚ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ 3-3 ਵਿਕਟਾਂ ਮਿਲੇ ਕੇ ਕੁਲ 6 ਵਿਕਟਾਂ ਹਾਸਲ ਕੀਤੀਆਂ ਜੋ ਆਸਟਰੇਲੀਆ ਜਮੀਨ 'ਤੇ ਉਸ ਦਾ ਬਿਹਤਰੀਨ ਪ੍ਰਦਰਸ਼ਨ ਹੈ।
ਇਸ ਤੋਂ ਪਹਿਲਾਂ ਆਸਟਰੇਲੀਆ 'ਚ ਇਕ ਮੈਚ 'ਚ ਉਸ ਦਾ ਬਿਹਤਰੀਨ ਪ੍ਰਦਰਸ਼ਨ ਪੰਜ ਵਿਕਟਾਂ ਸਨ। ਅੰਕੜਿਆਂ ਦੇ ਵਿਸ਼ੇਸ਼ਕ ਨੇ ਦੱਸਿਆ ਕਿ ਇਸ ਮੈਚ 'ਚ ਮੈਨ ਆਫ ਦ ਮੈਚ ਰਹੇ ਬੱਲੇਬਾਜ਼ਾਂ ਚੇਤੇਸ਼ਵਰ ਪੁਜਾਰਾ ਨੇ ਭਾਰਤ ਦੀ ਪਹਿਲੀ ਪਾਰੀ 'ਚ 123 ਦੌੜਾਂ ਬਣਾਈਆਂ, ਅਤੇ 123 ਦੌੜਾਂ ਦਾ ਕੁਲ ਯੋਗਦਾਨ 6 ਬੈਂਕਦਾ ਹੈ। ਭਾਰਤ ਦੀ ਦੂਜੀ ਪਾਰੀ 'ਚ ਪੁਜਾਰਾ ਨੇ ਅਜਿੰਕਯ ਰਹਾਨੇ ਦੇ ਨਾਲ 87 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਕੀਤੀ ਅਤੇ 87 ਦਾ ਯੋਗ 15 ਅਤੇ ਫਿਰ ਇਹ 6 ਅੰਕ ਬੈਠਦਾ ਹੈ।
ਸ਼੍ਰੀਕਾਂਤ ਅਨੁਸਾਰ ਭਾਰਤ ਪਹਿਲੀ ਪਾਰੀ 'ਚ ਆਸਟਰੇਲੀਆ ਤੋਂ 15 ਦੌੜਾਂ ਨਾਲ ਅੱਗੇ ਰਿਹਾ ਅਤੇ ਇਸ ਦਾ ਯੋਗ ਵੀ 6 ਬੈਠਦਾ ਹੈ। ਆਸਟਰੇਲੀਆ ਨੇ ਮੈਚ ਦੀਆਂ ਦੋਵੇਂ ਪਾਰੀਅ 'ਚ ਕੁਲ ਯੋਗ 526 ਦੌੜਾਂ ਰਿਹਾ ਅਤੇ ਇਸ ਯੋਗ ਦੀ ਆਖਰੀ ਸੰਖਿਆ 6 ਹੈ। ਭਾਰਤ ਨੇ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ ਆਸਟਰੇਲੀਆ ਦੀ ਦੂਜੀ ਪਾਰੀ 'ਚ 6 ਵਿਕਟਾਂ ਕੱਢਿਆ ਅਤੇ ਜਿੱਤ ਹਾਸਲ ਕੀਤੀ। ਭਾਰਤ ਨੇ ਮੈਚ ਨੂੰ 15ਵੇਂ ਸੈਸ਼ਨ 'ਚ ਜਿਤਾਇਆ ਅਤੇ ਉਸ ਦਾ ਯੋਗ ਵੀ 6 ਬੈਠਦਾ ਹੈ। ਭਾਰਤ ਦੀ ਜਿੱਤ 'ਚ 11 ਕੈਚਾਂ ਦਾ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਨ ਵਾਲੇ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੇ ਪਹਿਲੀ ਪਾਰੀ 'ਚ 6 ਸ਼ਿਕਾਰ ਕੀਤੇ ਸਨ ਅਤੇ ਦਿਲਚਸਪ ਗੱਲ ਹੈ ਕਿ ਉਸ ਦੇ ਕਰੀਅਰ ਦਾ ਛੇਵਾਂ ਟੈਸਟ ਸੀ।
2019 ਦੇ IPL 'ਚ ਇਨ੍ਹਾਂ ਖਿਡਾਰੀਆਂ 'ਤੇ ਲੱਗ ਸਕਦੀ ਕਰੋੜਾਂ ਦੀ ਬੋਲੀ
NEXT STORY