ਕੋਲੰਬੋ— ਇੰਗਲੈਂਡ 'ਤੇ ਵਿਸ਼ਵ ਕੱਪ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਸ਼੍ਰੀਲੰਕਾ ਵਿਚ ਸੜਕਾਂ 'ਤੇ ਪਟਾਕੇ ਚਲਾ ਕੇ ਜਸ਼ਨ ਮਨਾਇਆ ਗਿਆ ਤੇ ਅਖਬਾਰਾਂ ਦੇ ਮੁੱਖ ਪੰਨਿਆਂ 'ਤੇ ਰਾਸ਼ਟਰੀ ਕ੍ਰਿਕਟ ਟੀਮ ਦੀ ਕਾਫੀ ਸ਼ਲਾਘਾ ਕੀਤੀ ਗਈ। ਰਾਜਧਾਨੀ ਕੋਲੰਬੋ ਵਿਚ ਤੇ ਪੂਰੇ ਦੇਸ਼ ਵਿਚ ਲੋਕਾਂ ਨੇ ਜਸ਼ਨ ਮਨਾਇਆ ਕਿਉਂਕਿ ਸ਼੍ਰੀਲੰਕਾ ਨੇ ਇੰਗਲੈਂਡ ਨੂੰ ਉਸੇ ਦੀ ਧਰਤੀ 'ਤੇ 20 ਦੌੜਾਂ ਨਾਲ ਹਰਾਇਆ ਤੇ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ।

ਸਥਾਨਕ ਅਖਬਾਰ 'ਡੇਲੀ ਮਿਰਰ' ਤੇ 'ਆਈਲੈਂਡ ਡੇਲੀ' ਨੇ ਟੀਮ ਦੀ ਸ਼ਲਾਘਾ ਕੀਤੀ। ਅਖਬਾਰਾਂ ਵਿਚ ਵੱਡੇ ਅੱਖਰਾਂ ਵਿਚ 'ਹੈਡਿੰਗ' ਲਿਖੇ ਗਏ। ਰਾਸ਼ਟਰਪਤੀ ਮੈਤ੍ਰੀਪਾਲਾ ਸਿਰੀਸੇਨਾ ਨੇ ਰਾਸ਼ਟਰੀ ਟੀਮ ਦੇ ਮੁਕਾਬਲੇਬਾਜ਼ੀ ਦੇ ਜਜ਼ਬੇ ਦਾ ਸਵਾਗਤ ਕੀਤਾ ਤੇ ਪ੍ਰਧਾਨ ਮੰਤਰੀ ਰਾਨਿਲ ਵਿਕ੍ਰਮਾਸਿੰਘੇ ਨੇ ਟੀਮ ਨੂੰ ਵਧਾਈ ਦਿੱਤੀ।
ਭਾਰਤ-ਪਾਕਿ ਮੈਚ ਦੌਰਾਨ ਜੁੜੇ ਸੀ 2 ਦਿਲ, ਵੀਡੀਓ ਹੋਈ ਵਾਇਰਲ
NEXT STORY