ਨਵੀਂ ਦਿੱਲੀ (ਬਿਊਰੋ)— ਐਤਵਾਰ ਨੂੰ ਹੋਏ ਹਾਦਸੇ ਵਿਚ ਇਕ ਕਰੋਏਸ਼ੀਆਈ ਫੁੱਟਬਾਲ ਖਿਡਾਰੀ ਦੀ ਛਾਤੀ ਵਿਚ ਫੁੱਟਬਾਲ ਲੱਗਣ ਦੇ ਕਾਰਨ ਮੈਦਾਨ ਉੱਤੇ ਹੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ, ਖਿਡਾਰੀ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ। 25 ਸਾਲ ਦੇ ਕਰੋਏਸ਼ੀਆਈ ਖਿਡਾਰੀ ਬਰੁਨੋ ਬੋਬਨ ਕਰੋਏਸ਼ੀਅਨ ਥਰਡ ਫੁੱਟਬਾਲ ਲੀਗ ਵਿਚ ਮਾਰਸੋਨੀਆ ਟੀਮ ਵੱਲੋਂ ਖੇਡ ਰਹੇ ਸਨ। ਐਤਵਾਰ ਨੂੰ ਸਲਾਵੋਨੀਆਜ ਪੋਜੇਗਾ ਟੀਮ ਖਿਲਾਫ ਖੇਡਦੇ ਹੋਏ ਬਰੁਨੋ ਦੀ ਛਾਤੀ ਉੱਤੇ ਫੁੱਟਬਾਲ ਲੱਗਿਆ ਅਤੇ ਉਹ ਬੇਹੋਸ਼ ਹੋ ਕੇ ਜ਼ਮੀਨ ਉੱਤੇ ਡਿੱਗ ਗਏ। ਇਸਦੇ ਬਾਅਦ ਮੈਦਾਨ ਉੱਤੇ ਪਹੁੰਚੀ ਮੈਡੀਕਲ ਟੀਮ ਨੇ 40 ਮਿੰਟ ਤੱਕ ਬਰੁਨੋ ਨੂੰ ਹੋਸ਼ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਆਖ਼ਰਕਾਰ ਪਿੱਚ ਉੱਤੇ ਹੀ ਬਰੁਨੋ ਨੇ ਦਮ ਤੋੜ ਦਿੱਤਾ।
ਟੂਰਨਾਮੈਂਟ ਦੇ ਹੁਣ ਤੱਕ ਦੇ ਟਾਪ ਸਕੋਰਰ
ਸੋਮਵਾਰ ਨੂੰ ਆਈ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬਰੁਨੋ ਦੀ ਮੌਤ ਹਾਰਟ ਅਟੈਕ ਕਾਰਨ ਹੋਈ। ਦੱਸ ਦਈਏ ਕਿ ਬਰੁਨੋ ਥਰਡ ਡਿਵੀਜ਼ਨ ਲੀਗ ਦਾ ਹੁਣ ਤੱਕ ਟਾਪ ਸਕੋਰਰ ਸੀ ਅਤੇ ਇਸ ਲੀਗ ਵਿਚ ਹੁਣ ਤੱਕ 12 ਗੋਲ ਕਰ ਚੁੱਕਿਆ ਸੀ। ਬਰੁਨੋ ਸਾਲ 2014 ਤੋਂ ਲੈ ਕੇ 2016 ਤੱਕ ਸਲੋਵੇਨਿਜਾ ਟੀਮ ਵਲੋਂ ਫੁੱਟਬਾਲ ਖੇਡ ਚੁੱਕੇ ਸਨ ਅਤੇ ਇਸ ਸਾਲ ਦੀ ਸ਼ੁਰੂਆਤ ਵਿਚ ਬਰੁਨੋ ਨੇ ਮਾਰਸੋਨਿਜਾ ਨਾਲ ਕਰਾਰ ਕੀਤਾ ਸੀ।
ਬਾਲ ਟੈਂਪਰਿੰਗ : ਕੋਚ ਲੇਹਮਨ ਅਹੁਦਾ ਛੱਡਣ ਲਈ ਤਿਆਰ, ਪੋਂਟਿੰਗ ਦਾ ਪਲੜਾ ਭਾਰੀ
NEXT STORY