ਨਵੀਂ ਦਿੱਲੀ (ਬਿਊਰੋ)— ਆਸਟਰੇਲੀਆਈ ਖਿਡਾਰੀਆਂ ਦੀ ਗੇਂਦ ਨਾਲ ਛੇੜਛਾੜ ਮਾਮਲੇ ਵਿਚ ਅੱਜ ਦੱਖਣ ਅਫਰੀਕਾ ਵਿਚ ਬੈਠਕ ਹੋਵੇਗੀ, ਜਿਸ ਵਿਚ ਕੋਚ ਡੇਰੇਨ ਲੇਹਮਨ ਅਤੇ ਕਪਤਾਨ ਸਟੀਵ ਸਮਿਥ ਦੇ ਭਵਿੱਖ ਦਾ ਫੈਸਲਾ ਕੀਤਾ ਜਾਵੇਗਾ। ਕ੍ਰਿਕਟ ਆਸਟਰੇਲੀਆ ਦੇ ਪ੍ਰਮੁੱਖ ਜੇਮਸ ਸਦਰਲੈਂਡ ਉੱਤੇ ਸਖਤ ਫੈਸਲਾ ਕਰਨ ਲਈ ਭਾਰੀ ਦਬਾਅ ਹੈ, ਕਿਉਂਕਿ ਆਸਟਰੇਲੀਆਈ ਮੀਡੀਆ ਨੇ ਟੀਮ ਸੰਸਕ੍ਰਿਤੀ ਨੂੰ ਬਦਹਾਲ ਕਰਾਰ ਦਿੱਤਾ ਹੈ। ਉਹ ਅੱਜ ਜੋਹਾਨਸਬਰਗ ਪਹੁੰਚਣਗੇ, ਜਿੱਥੇ ਉਹ ਇਸ ਸੰਸਥਾ ਦੀ ਅਚਾਰ ਸੰਹਿਤਾ ਸਬੰਧੀ ਕਮੇਟੀ ਦੇ ਪ੍ਰਮੁੱਖ ਇਯਾਨ ਰਾਏ ਨਾਲ ਮਿਲਣਗੇ।
ਕ੍ਰਿਕਟ ਆਸਟਰੇਲੀਆ ਲੈ ਸਕਦੀ ਹੈ ਸਖਤ ਫੈਸਲਾ
ਸਦਰਲੈਂਡ ਅਤੇ ਰਾਏ ਸਖਤ ਫੈਸਲੇ ਕਰ ਸਕਦੇ ਹਨ ਅਤੇ ਰਿਪੋਰਟਾਂ ਮੁਤਾਬਕ ਉਹ ਸਮਿਥ ਅਤੇ ਉਪ-ਕਪਤਾਨ ਡੇਵਿਡ ਵਾਰਨਰ ਉੱਤੇ 12 ਮਹੀਨੇ ਦਾ ਬੈਨ ਲਗਾ ਕੇ ਉਨ੍ਹਾਂ ਨੂੰ ਆਪਣੇ ਦੇਸ਼ ਭੇਜ ਸਕਦੇ ਹਨ। ਸਮਿਥ ਗੇਂਦ ਨਾਲ ਛੇੜਖਾਨੀ ਦੀ ਯੋਜਨਾ ਬਣਾਉਣ ਵਿਚ ਸ਼ਾਮਲ ਹੋਣ ਕਾਰਨ ਪਹਿਲਾਂ ਹੀ ਇਕ ਮੈਚ ਦਾ ਬੈਨ ਝੇਲ ਰਹੇ ਹਨ, ਜੋ ਉਨ੍ਹਾਂ ਉੱਤੇ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੇ ਲਗਾਇਆ ਹੈ। ਸਮਿਥ ਦੇ ਸਾਥੀ ਕੈਮਰਨ ਬੇਨਕਰਾਫਟ ਨੂੰ ਦੱਖਣ ਅਫਰੀਕਾ ਖਿਲਾਫ ਤੀਸਰੇ ਟੈਸਟ ਮੈਚ ਦੌਰਾਨ ਗੇਂਦ ਨਾਲ ਛੇੜਛਾੜ ਕਰਦੇ ਹੋਏ ਦੇਖਿਆ ਗਿਆ ਸੀ।
ਕੋਚ ਲੇਹਮਨ ਨੇ ਸਾਧੀ ਚੁੱਪੀ
ਇਸਦਾ ਮਤਲਬ ਹੈ ਕਿ ਉਹ ਜੋਹਾਨਸਬਰਗ ਵਿਚ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਚੌਥੇ ਅਤੇ ਆਖਰੀ ਟੈਸਟ ਮੈਚ ਵਿਚ ਨਹੀਂ ਖੇਡ ਪਾਉਣਗੇ। ਲੇਹਮਨ ਇਸ ਵਿਵਾਦ ਦੇ ਸ਼ੁਰੂ ਹੋਣ ਦੇ ਬਾਅਦ ਤੋਂ ਹੀ ਚੁੱਪੀ ਸਾਧੇ ਹੋਏ ਹਨ, ਪਰ ਬ੍ਰਿਟਿਸ਼ ਟੈਲੀਗਰਾਫ ਮੁਤਾਬਕ ਉਨ੍ਹਾਂ ਨੇ ਆਪਣਾ ਅਹੁਦਾ ਛੱਡਣ ਦਾ ਫੈਸਲਾ ਕਰ ਲਿਆ ਹੈ, ਜੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ। ਇਸਦਾ ਮਤਲਬ ਹੈ ਕਿ ਉਹ ਵੀ ਇਸ ਟੈਸਟ ਮੈਚ ਦਾ ਹਿੱਸਾ ਨਹੀਂ ਹੋਣਗੇ।
ਰਿਕੀ ਪੋਂਟਿੰਗ ਦਾ ਨਾਂ ਚਰਚਾ 'ਚ
ਡੇਰੇਨ ਲੇਹਮਨ 2013 ਵਿਚ ਟੀਮ ਦੇ ਕੋਚ ਬਣੇ ਸਨ, ਜਦੋਂ ਮਿਕੀ ਆਰਥਰ ਨੂੰ ਬਰਖਾਸਤ ਕੀਤਾ ਗਿਆ ਸੀ। ਜਸਟਿਨ ਲੈਂਗਰ ਨੂੰ ਉਨ੍ਹਾਂ ਦਾ ਸਥਾਨ ਲੈਣ ਲਈ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ, ਹਾਲਾਂਕਿ ਰਿਕੀ ਪੋਂਟਿੰਗ ਦਾ ਨਾਮ ਵੀ ਚਰਚਾ ਵਿਚ ਹੈ।
ਇਨ੍ਹਾਂ ਹਾਲਾਤਾਂ ਨੂੰ ਚੰਗੀ ਤਰ੍ਹਾਂ ਨਿਬੇੜਾਂਗੇ
ਸਦਰਲੈਂਡ ਨੇ ਕ੍ਰਿਕਟ ਪ੍ਰੇਮੀਆਂ ਨੂੰ ਭੇਜੇ ਈ-ਮੇਲ ਵਿਚ ਕਿਹਾ, ''ਅਸੀਂ ਬੁੱਧਵਾਰ ਦੀ ਸਵੇਰ ਤੱਕ ਆਸਟਰੇਲੀਆਈ ਜਨਤਾ ਨੂੰ ਜਾਂਚ ਅਤੇ ਨਤੀਜਿਆਂ ਤੋਂ ਜਾਣੂ ਕਰਾਉਣ ਦੀ ਹਾਲਤ ਵਿਚ ਰਹਾਂਗੇ। ਅਸੀਂ ਇਸ ਹਾਲਤ ਉੱਤੇ ਸਾਰਿਆਂ ਨੂੰ ਸਮਝਦੇ ਹਾਂ ਅਤੇ ਅਸੀਂ ਇਸ ਵਿਚ ਸ਼ਾਮਲ ਸਬੰਧਤ ਮੁੱਦਿਆਂ ਤੋਂ ਚੰਗੀ ਤਰ੍ਹਾਂ ਨਾਲ ਨਿਬੜਨ ਲਈ ਉਚਿਤ ਪਰਿਕ੍ਰਿਆ ਦਾ ਪਾਲਣ ਕਰ ਰਹੇ ਹਾਂ।''
ਭਾਕਰ-ਅਨਮੋਲ ਨੇ ਏਅਰ ਪਿਸਟਲ ਮਿਕਸਡ 'ਚ ਸੋਨ ਤਮਗਾ ਜਿੱਤਿਆ
NEXT STORY