ਸਿਡਨੀ- ਫੈਂਸ ਦੀਆਂ ਨਜ਼ਰਾਂ ਜਲਦ ਹੀ ਸ਼ੁਰੂ ਹੋਣ ਜਾ ਰਹੀ ਆਸਟਰੇਲੀਆ ਤੇ ਭਾਰਤ ਸੀਰੀਜ਼ 'ਤੇ ਲੱਗੀਆਂ ਹੋਈਆਂ ਹਨ। ਕੁਝ ਦਿਨ ਬਾਅਦ ਹੀ 27 ਨਵੰਬਰ ਨੂੰ ਸਿਡਨੀ 'ਚ ਦੋਵਾਂ ਦੇਸ਼ਾਂ ਦੇ ਵਿਚਾਲੇ ਖੇਡੇ ਜਾਣ ਵਾਲੇ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ ਦੇ ਨਾਲ ਹੀ ਵਨ ਡੇ ਦਾ ਆਗਾਜ਼ ਹੋ ਜਾਵੇਗਾ। ਇਸ ਤੋਂ ਬਾਅਦ ਟੀ-20 ਤੇ ਫਿਰ ਚਾਰ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਇਸ ਸੀਰੀਜ਼ 'ਚ ਕਈ ਅਹਿਮ ਰਿਕਾਰਡ ਵੀ ਹਨ, ਜਿਨ੍ਹਾਂ 'ਤੇ ਖਿਡਾਰੀਆਂ ਦੇ ਨਾਲ ਹੀ ਪ੍ਰਸ਼ਸਕਾਂ ਨੇ ਵੀ ਨਜ਼ਰਾਂ ਲਗਾਈਆਂ ਹੋਈਆਂ ਹਨ। ਹੁਣ ਅਸੀਂ ਉਨ੍ਹਾਂ ਖਿਡਾਰੀਆਂ ਦੇ ਰਿਕਾਰਡ ਦੇ ਬਾਰੇ 'ਚ ਦੱਸਾਂਗੇ, ਜੋ ਆਉਣ ਵਾਲੇ ਦਿਨਾਂ 'ਚ ਅਹਿਮ ਹਨ।
12 ਹਜ਼ਾਰੀ ਬਣੇਗਾ ਵਿਰਾਟ!
ਭਾਰਤੀ ਟੀਮ ਦੇ ਕਪਤਾਨ ਵਿਰਾਟ ਦੇ 239 ਵਨ ਡੇ ਮੈਚਾਂ 'ਚ 11867 ਦੌੜਾਂ ਹਨ ਤੇ ਉਸ ਨੂੰ 12 ਹਜ਼ਾਰ ਦੇ ਅੰਕੜੇ ਨੂੰ ਹਾਸਲ ਕਰ ਦੇ ਲਈ ਤਿੰਨ ਵਨ ਡੇ ਮੈਚਾਂ 'ਚ 133 ਦੌੜਾਂ ਦੀ ਜ਼ਰੂਰਤ ਹੈ। ਜੇਕਰ ਕੋਹਲੀ ਇਹ ਅੰਕੜਾ ਹਾਸਲ ਕਰ ਲੈਂਦਾ ਹੈ ਤਾਂ ਉਹ ਵਨ ਡੇ 'ਚ ਸਭ ਤੋਂ ਤੇਜ਼ 12000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਜਾਵੇਗਾ। ਤੇਂਦੁਲਕਰ ਨੇ ਇਸ ਉਪਲੱਬਧੀ ਦੇ ਲਈ 300 ਪਾਰੀਆਂ, ਪੋਂਟਿੰਗ ਨੇ 314, ਸੰਗਕਾਰਾ ਨੇ 336 ਤੇ ਜੈਵਰਧਨੇ ਨੇ 399 ਪਾਰੀਆਂ 'ਚ ਇਹ ਅੰਕੜਾ ਹਾਸਲ ਕੀਤਾ ਹੈ।
ਕੀ ਕੋਹਲੀ ਬਣੇਗਾ ਦੂਜਾ ਸਭ ਤੋਂ ਵੱਡਾ ਸੈਂਕੜੇ ਵਾਲਾ ਖਿਡਾਰੀ
ਵਿਰਾਟ ਦੇ ਫਿਲਹਾਲ 70 ਅੰਤਰਰਾਸ਼ਟਰੀ ਸੈਂਕੜੇ ਹਨ ਤੇ ਉਸ ਨੂੰ ਦੂਜੇ ਨੰਬਰ 'ਤੇ ਕਾਬਿਜ਼ ਰਿਕੀ ਪੋਂਟਿੰਗ (71) ਤੋਂ ਅੱਗੇ ਨਿਕਲਣ ਲਈ 2 ਸੈਂਕੜਿਆਂ ਦੀ ਜ਼ਰੂਰਤ ਹੈ। ਤੇਂਦੁਲਕਰ ਦੇ 100 ਸੈਂਕੜਿਆਂ ਤੋਂ ਬਾਅਦ ਪੋਂਟਿੰਗ ਦੂਜੇ ਸਥਾਨ 'ਤੇ ਹੈ। ਡੇਵਿਡ ਵਾਰਨਰ ਤੀਜੇ ਨੰਬਰ 'ਤੇ ਹੈ, ਜਿਸ ਦੇ 43 ਸੈਂਕੜੇ ਹਨ।
ਇਹ ਵੀ ਪੜ੍ਹੋ :ਭਵਿੱਖ 'ਚ ਕ੍ਰਿਕਟ ਪ੍ਰਸ਼ਾਸਨ 'ਚ ਆ ਸਕਦਾ ਹਾਂ ਪਰ ਅਜੇ ਨਹੀਂ : ਅਫਰੀਦੀ
ਸ਼ੰਮੀ ਦਾ ਦਬਦਬਾ ਰਹੇਗਾ ਕਾਇਮ
ਸਾਲ 2019 ਦੇ ਬਾਅਦ ਮੁਹੰਮਦ ਸ਼ੰਮੀ ਵਨ ਡੇ 'ਚ ਦੁਨੀਆ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਰਹੇ ਹਨ ਤੇ ਉਨ੍ਹਾਂ ਨੇ 25 ਮੈਚਾਂ 'ਚ ਆਪਣੇ ਹਿੱਸੇ 50 ਵਿਕਟਾਂ ਹਾਸਲ ਕੀਤੀਆਂ ਹਨ। ਆਈ. ਪੀ. ਐੱਲ. 'ਚ ਸ਼ੰਮੀ ਦੀਆਂ ਗੇਂਦਾਂ ਨੇ ਬੱਲੇਬਾਜ਼ਾਂ ਨੂੰ ਬਹੁਤ ਪ੍ਰੇਸ਼ਾਨ ਕੀਤਾ ਹੈ। ਹੁਣ ਉਸ ਦਾ ਮੁਕਾਬਲਾ ਪੈਟ ਕਮਿੰਸ ਨਾਲ ਹੋਵੇਗਾ ਤੇ ਉਸ 'ਤੇ ਵੀ ਜ਼ਿੰਮੇਦਾਰੀ ਰਹੇਗੀ ਕਿ ਉਹ ਇਸ ਦਬਦਬਾ ਨੂੰ ਬਰਕਰਾਰ ਰੱਖੇ, ਕੀ ਰੱਖ ਸਕੇਗਾ?
ਚਾਹਲ ਲਗਾ ਸਕੇਗਾ ਸਭ ਤੋਂ ਤੇਜ਼ ਸੈਂਕੜਾ
ਅਸੀਂ ਦੌੜਾਂ ਦੀ ਨਹੀਂ, ਵਿਕਟਾਂ ਦੇ ਸੈਂਕੜੇ ਦੀ ਗੱਲ ਕਰ ਰਹੇ ਹਨ। ਯੁਜਵੇਂਦਰ ਚਾਹਲ ਦੇ 52 ਮੈਚਾਂ 'ਚ 91 ਵਿਕਟਾਂ ਹਨ ਤੇ ਉਸ ਨੂੰ ਸੈਂਕੜਾ ਲਗਾਉਣ ਦੇ ਲਈ ਸਿਰਫ 9 ਵਿਕਟਾਂ ਦੀ ਜ਼ਰੂਰਤ ਹੈ। ਜੇਕਰ ਚਾਹਲ ਇਹ 9 ਵਿਕਟਾਂ ਹਾਸਲ ਕਰ ਲੈਂਦਾ ਹੈ ਤਾਂ ਉਹ 55 ਮੈਚਾਂ 'ਚ ਇਹ ਕਾਰਨਾਮਾ ਕਰੇਗਾ ਅਤੇ ਅਜਿਹਾ ਕਰਨ ਵਾਲਾ ਸਭ ਤੋਂ ਤੇਜ਼ ਭਾਰਤੀ ਗੇਂਦਬਾਜ਼ ਬਣ ਜਾਵੇਗਾ।
ਸ਼ਿਖਰ ਧਵਨ ਕਰੇਗਾ ਇਹ ਵੱਡਾ ਧਮਾਕਾ
ਆਈ. ਪੀ. ਐੱਲ. 'ਚ ਸ਼ਿਖਰ ਧਵਨ ਸ਼ਾਨਦਾਰ ਬੱਲੇਬਾਜ਼ੀ ਕੀਤੀ। ਧਵਨ ਦੇ ਵਨ ਡੇ 'ਚ 133 ਪਾਰੀਆਂ 'ਚ 5868 ਦੌੜਾਂ ਹਨ ਤੇ ਉਸ ਨੂੰ ਤਿੰਨ ਮੈਚਾਂ 'ਚ 6 ਹਜ਼ਾਰੀ ਬਣਨ ਦੇ ਲਈ 312 ਦੌੜਾਂ ਦੀ ਜ਼ਰੂਰਤ ਹੈ। ਧਵਨ ਨੇ ਪਿਛਲੇ ਦਿਨਾਂ 'ਚ ਲਗਾਤਾਰ 2 ਸੈਂਕੜੇ ਲਗਾਏ, ਜੇਕਰ ਉਹ ਇਹ ਰਿਕਾਰਡ ਬਣਾ ਦਿੰਦਾ ਹੈ ਤਾਂ ਹੈਰਾਨ ਕਰਨ ਵਾਲੀ ਗੱਲ ਨਹੀਂ ਹੋਵੇਗੀ।
ਭਵਿੱਖ 'ਚ ਕ੍ਰਿਕਟ ਪ੍ਰਸ਼ਾਸਨ 'ਚ ਆ ਸਕਦਾ ਹਾਂ ਪਰ ਅਜੇ ਨਹੀਂ : ਅਫਰੀਦੀ
NEXT STORY