ਨਵੀਂ ਦਿੱਲੀ– ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦਾ ਕਹਿਣਾ ਹੈ ਕਿ ਕ੍ਰਿਕਟ ਪ੍ਰਸ਼ਾਸਨ ਵਿਚ ਆਉਣ ਤੋਂ ਉਸ ਕੋਈ ਗੁਰੇਜ਼ ਨਹੀਂ ਹੈ ਤੇ ਭਵਿੱਖ ਵਿਚ ਉਹ ਇਸ ਵਿਚ ਹੱਥ ਅਜ਼ਮਾ ਸਕਦਾ ਹੈ ਪਰ ਅਜੇ ਉਸਦਾ ਟੀਚਾ ਇਹ ਨਹੀਂ ਹੈ।
ਅਫਰੀਦੀ ਨੇ ਕਿਹਾ ਕਿ ਉਹ ਪਾਕਿਸਤਾਨੀ ਕ੍ਰਿਕਟ ਨੂੰ ਸ਼ਿਖਰ 'ਤੇ ਦੇਖਣਾ ਚਾਹੇਗਾ ਤੇ ਇਸਦੇ ਲਈ ਉਹ ਪ੍ਰਸ਼ਾਸਕ ਦੀ ਜ਼ਿੰਮੇਵਾਰੀ ਨਿਭਾਉਣ ਨੂੰ ਤਿਆਰ ਹੈ ਪਰ ਅਜੇ ਨਹੀਂ। ਇਸ ਆਲਰਾਊਂਡਰ ਨੇ ਕਿਹਾ,''ਮੈਂ ਇਸ ਸਮੇਂ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨਾਲ ਜੁੜਨ ਦੇ ਬਾਰੇ ਵਿਚ ਜ਼ਿਆਦਾ ਨਹੀਂ ਸੋਚਿਆ ਪਰ ਹਾਂ, ਕਿਉਂ ਨਹੀਂ?''
ਅਫਰੀਦੀ ਨੇ ਕਿਹਾ, ''ਕਿਸੇ ਦਿਨ ਮੈਂ ਪਾਕਿਸਤਾਨ ਕ੍ਰਿਕਟ ਵਿਚ ਅਹਿਮ ਭੂਮਿਕਾ ਨਿਭਾਉਣਾ ਚਾਹਾਂਗਾ ਤੇ ਖੇਡ ਨੂੰ ਕੁਝ ਵਾਪਸ ਕਰਨਾ ਚਾਹਾਂਗਾ। ਮੈਂ ਪਾਕਿਸਤਾਨ ਕ੍ਰਿਕਟ ਨੂੰ ਸਾਰੇ ਸਵਰੂਪਾਂ ਵਿਚ ਵਿਸ਼ਵ ਕ੍ਰਿਕਟ ਵਿਚ ਚੋਟੀ 'ਤੇ ਦੇਖਣ ਲਈ ਕੁਝ ਵੀ ਕਰਾਂਗਾ।''
IPL ਦੇ 2020 ਸੈਸ਼ਨ ਨੂੰ TV 'ਤੇ ਔਸਤਨ 3 ਕਰੋੜ 15 ਲੱਖ 70 ਹਜ਼ਾਰ ਇਮਪ੍ਰੈਸ਼ਨ ਮਿਲੇ
NEXT STORY