ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਚੀਨ ਦੀ ਜਗ੍ਹਾ ਕਜ਼ਾਕਿਸਤਾਨ ਨੂੰ ਫੈਡ ਕੱਪ ਟੈਨਿਸ ਪ੍ਰਤੀਯੋਗਿਤਾ ਮੇਜਬਾਨੀ ਦਿੱਤੀ ਗਈ ਸੀ ਪਰ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਨੂੰ ਤਿੰਨ ਹਫਤਿਆਂ ਦੇ ਲਈ ਟਾਲ ਦਿੱਤਾ ਗਿਆ। ਇਸ ਪ੍ਰਤੀਯੋਗਿਤਾ ਦੇ ਏਸ਼ੀਆ-ਓਸੀਆਨਾ ਗਰੁੱਪ ਇਕ ਮੁਕਾਬਲੇ ਦਾ ਆਯੋਜਨ ਪਹਿਲਾਂ ਚੀਨ ਦੇ ਡੋਂਗੁਆਨ ਸ਼ਹਿਰ 'ਚ ਚਾਰ ਤੋਂ 8 ਫਰਵਰੀ ਤਕ ਹੋਣਾ ਸੀ। ਅਖਿਲ ਭਾਰਤੀ ਟੈਨਿਸ ਮਹਾਸੰਘ (ਏ. ਆਈ. ਟੀ. ਏ.) ਦੇ ਅਨੁਸਾਰ ਆਈ. ਟੀ. ਐੱਫ. ਨੇ ਟੂਰਨਾਮੈਂਟ ਨੂੰ ਮੁਲਤਵੀ ਕਰਨ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਕਜ਼ਾਕਿਸਤਾਨ ਦੀ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਦੇਸ਼ 'ਚ ਕਿਸੇ ਵੀ ਅੰਤਰਰਾਸ਼ਟਰੀ ਖੇਡ ਮੁਕਾਬਲੇ ਦੇ ਆਯੋਜਨ 'ਤੇ ਰੋਕ ਲਗਾ ਦਿੱਤੀ ਸੀ। ਇਸ ਦੇ ਨਾਲ ਹੀ ਨਵੇਂ ਮੇਜਬਾਨ ਦੇ ਵਿਕਲਪ ਨੂੰ ਵੀ ਤਲਾਸ਼ ਰਹੇ ਹਨ। ਭਾਰਤ ਤੋਂ ਇਲਾਵਾ ਚੀਨ, ਕੋਰੀਆ, ਚੀਨੀ ਤਾਈਪੇ, ਇੰਡੋਨੇਸ਼ੀਆ ਤੇ ਉਜ਼ਬੇਕਿਸਤਾਨ ਦੀਆਂ ਟੀਮਾਂ ਗਰੁੱਪ ਇਕ 'ਚੋਂ 2 ਪਲੇਆਫ ਸਥਾਨਾਂ ਦੇ ਲਈ ਚੁਣੌਤੀ ਪੇਸ਼ ਕਰਨਗੇ।
ਸ਼ੰਮੀ ਦੇ 'ਘਰ' ਆਈ ਨੰਨ੍ਹੀ ਪਰੀ, ਟਵਿਟਰ 'ਤੇ ਸ਼ੇਅਰ ਕੀਤੀ ਤਸਵੀਰ
NEXT STORY