ਨਵੀਂ ਦਿੱਲੀ : ਭਾਰਤ-ਬੰਗਲਾਦੇਸ਼ ਵਿਚਾਲੇ ਕੋਲਕਾਤਾ ਵਿਚ ਸੀਰੀਜ਼ ਦਾ ਦੂਜਾ ਅਚੇ ਆਖਰੀ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ੀ ਕ੍ਰਿਕਟ ਟੀਮ ਦਾ ਭਾਰਤ ਦੌਰੇ 'ਤੇ ਇਹ ਆਖਰੀ ਮੈਚ ਹੈ। ਇਸ ਤੋਂ ਬਾਅਦ ਦਸੰਬਰ ਵਿਚ ਟੀਮ ਇੰਡੀਆ ਨੇ ਵੈਸਟਇੰਡੀਜ਼ ਖਿਲਾਫ 3 ਟੀ-20 ਅਤੇ 3 ਵਨ ਡੇ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਵਿੰਡੀਜ਼ ਦੇ ਇਸ ਦੌਰੇ ਦੀ ਸ਼ੁਰੂਆਤ 6 ਦਸੰਬਰ ਨੂੰ ਭਾਰਤ ਖਿਲਾਫ ਪਹਿਲੇ ਟੀ-20 ਮੁਕਾਬਲੇ ਤੋਂ ਹੋਵੇਗੀ। ਸੀਰੀਜ਼ ਦਾ ਪਹਿਲਾ ਟੀ-20 ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖੇਡਿਆ ਜਾਣਾ ਸੀ ਪਰ ਇਸ ਦਾ ਵੈਨਿਊ ਬਦਲ ਦਿੱਤਾ ਗਿਆ ਹੈ। ਹੁਣ ਇਹ ਮੈਚ ਇਸੇ ਤਾਰੀਖ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿਚ ਖੇਡਿਆ ਜਾਵੇਗਾ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਵੈਸਟਇੰਡੀਜ਼ ਖਿਲਾਫ ਇਸ ਸੀਰੀਜ਼ ਦੇ ਪ੍ਰੋਗਰਾਮ ਵਿਚ ਬਦਲਾਅ ਕੀਤਾ ਹੈ। ਹੁਣ ਹੈਦਰਾਬਾਦ ਪਹਿਲੇ ਟੀ-20 ਮੈਚ ਦੀ ਮੇਜ਼ਬਾਨੀ ਕਰੇਗਾ। ਉੱਥੇ ਹੀ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਤੀਜਾ ਟੀ-20 ਮੈਚ ਖੇਡਿਆ ਜਾਵੇਗਾ। ਦਰਅਸਲ, 6 ਦਸੰਬਰ ਨੂੰ ਅਯੁੱਧਿਆ ਵਿਵਾਦਤ ਢਾਂਚਾ ਢਾਹੁਣ ਦੇ ਨਾਲ ਨਾਲ ਬਾਬਾ ਸਾਹਿਬ ਅੰਬੇਦਕਰ ਦੀ ਬਰਸੀ ਵੀ ਹੈ। ਇਸ ਕਾਰਣ ਬਾਬਾ ਸਾਹਿਬ ਅੰਬੇਦਕਰ ਦੇ ਲੱਖਾਂ ਸਮਰਥਕ ਦਾਦਰ ਵਿਖੇ ਇਕੱਠਾ ਹੁੰਦੇ ਹਨ। ਇਸੇ ਵਜ੍ਹਾ ਤੋਂ ਮੁੰਬਈ ਪੁਲਸ ਨੇ ਇਸ ਦਿਨ ਮੈਚ ਲਈ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਮੁੰਬਈ ਕ੍ਰਿਕਟ ਐਸੋਸੀਏਸ਼ਨ (ਐੱਮ. ਸੀ. ਏ.) ਦੇ ਇਕ ਅਧਿਕਾਰੀ ਨੇ ਦੱਸਿਆ, ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ (ਐੱਚ. ਸੀ. ਏ.) ਦੇ ਪ੍ਰਧਾਨ ਮੁਹੰਮਦ ਅਜ਼ਹਰੂਦੀਨ 6 ਦਸੰਬਰ ਨੂੰ ਪਹਿਲੇ ਟੀ-20 ਮੈਚ ਦੀ ਮੇਜ਼ਬਾਨੀ ਲਈ ਤਿਆਰ ਹੋ ਗਏ ਹਨ। ਇਸ ਕਾਰਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਪਹਿਲੇ ਅਤੇ ਤੀਜੇ ਟੀ-20 ਮੁਕਾਬਲਿਆਂ ਦੇ ਆਯੋਜਨ ਦੀ ਜਗ੍ਹਾ ਵਿਚ ਅਦਲਾ-ਬਦਲੀ ਕਰ ਦਿੱਤੀ ਹੈ। ਹੈਦਰਾਬਾਦ ਵਿਚ 11 ਦਸੰਬਰ ਨੂੰ ਹੋਣ ਵਾਲਾ ਤੀਜਾ ਟੀ-20 ਮੈਚ ਮੁੰਬਈ ਵਿਚ ਹੋਵੇਗਾ। ਦੱਸ ਦਈਏ ਕਿ ਜੇਕਰ ਹੈਦਰਾਬਾਦ ਪਹਿਲੇ ਟੀ-20 ਮੈਚ ਦੀ ਮੇਜ਼ਬਾਨੀ ਲਈ ਤਿਆਰ ਨਾ ਹੁੰਦਾ ਤਾਂ ਮੁੰਬਈ ਇਸ ਮੁਕਾਬਲੇ ਦੀ ਮੇਜ਼ਬਾਨੀ ਗੁਆ ਦਿੰਦਾ।
ਇਸ ਪਾਕਿ ਗੇਂਦਬਾਜ਼ ਦੀ ਉਮਰ ਨੂੰ ਲੈ ਕੇ ਮਚਿਆ ਬਵਾਲ, 3 ਸਾਲਾਂ ਤੋਂ ਖੁਦ ਨੂੰ ਦੱਸ ਰਿਹਾ 16 ਦਾ
NEXT STORY