ਨਵੀਂ ਦਿੱਲੀ— ਭਾਰਤੀ ਟੈਸਟ ਟੀਮ ਦੇ ਮਿਡਲ ਆਰਡਰ ਬੱਲੇਬਾਜ਼ ਹਨੁਮਾ ਵਿਹਾਰੀ ਅੱਜ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਹੇ ਹਨ। ਇਸ ਮੌਕੇ 'ਤੇ ਵਿਹਾਰੀ ਨੇ ਆਪਣੀ ਪਤਨੀ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਜਿਸ 'ਚ ਇਹ ਕਪਲ ਇਕ ਪੂਜਾ 'ਚ ਬੈਠੇ ਦਿਖਾਇਆ ਦੇ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- 'ਪਹਿਲਾ ਹਮੇਸ਼ਾ ਖਾਸ ਹੁੰਦਾ ਹੈ।' ਇਸ ਸਮੇਂ ਕੋਰੋਨਾ ਵਾਇਰਸ ਦੇ ਚੱਲਦੇ ਖੇਡ ਗਤੀਵਿਧੀਆਂ ਸਮੇਤ ਸਾਰੀਆਂ ਖੇਡਾਂ 'ਤੇ ਰੋਕ ਲੱਗੀ ਹੋਈ ਹੈ। ਅਜਿਹੇ 'ਚ ਵਿਹਾਰੀ ਆਪਣੀ ਪਹਿਲੀ ਵਰ੍ਹੇਗੰਢ ਨੂੰ ਘਰ 'ਚ ਹੀ ਸੇਲੀਬ੍ਰੇਟ ਕਰਨਾ ਹੋਵੇਗਾ।
ਆਪਣੀ ਇਸ ਤਸਵੀਰ ਨੂੰ ਟਵਿੱਟਰ 'ਤੇ ਸ਼ੇਅਰ ਕਰਦੋ ਹੋਏ ਹਨੁਮਾ ਵਿਹਾਰੀ ਨੇ ਲਿਖਿਆ-'ਪਹਿਲਾ ਹਮੇਸ਼ਾ ਖਾਸ ਹੁੰਦਾ ਹੈ।' ਆਉਣ ਵਾਲੇ ਸਾਲਾਂ 'ਚ ਕਈ ਹੋਰ ਉਤਾਰ ਚੜਾਅ ਭਰੇ ਰੋਮਾਂਚ ਹੋਣਗੇ। ਵਰ੍ਹੇਗੰਢ ਮੁਬਾਰਕ ਹੋਵੇ। 26 ਸਾਲਾ ਵਿਹਾਰੀ ਨੇ ਭਾਰਤੀ ਟੀਮ ਦੇ ਲਈ 9 ਟੈਸਟ ਮੈਚ ਖੇਡੇ ਹਨ। ਜਿਸ 'ਚ ਉਸਦੇ 36.80 ਦੀ ਔਸਤ ਨਾਲ 552 ਦੌੜਾਂ ਹਨ। ਉਨ੍ਹਾਂ ਨੇ ਹੁਣ ਤਕ ਇਕ ਸੈਂਕੜਾ ਤੇ 4 ਅਰਧ ਸੈਂਕੜੇ ਆਪਣੇ ਨਾਂ ਕੀਤੇ ਹਨ।

ਬੇਟੀ ਦਾ ਪਿਤਾ ਬਣਿਆ ਫਰਾਟਾ ਦੌੜਾਕ ਬੋਲਟ
NEXT STORY