ਬੈਂਗਲੁਰੂ— ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਚੋਟੀ ਦੀ ਭਾਰਤੀ ਬੈਡਮਿੰਟਨ ਸਟਾਰ ਪੀ. ਵੀ. ਸਿੰਧੂ ਨੇ ਦੇਸ਼ ਵਿਚ ਹੀ ਬਣੇ ਹਲਕੇ ਲੜਾਕੂ ਜਹਾਜ਼ 'ਤੇਜਸ' ਵਿਚ ਸ਼ਨੀਵਾਰ ਨੂੰ ਉਡਾਨ ਭਰ ਕੇ ਨਵਾਂ ਇਤਿਹਾਸ ਰਚ ਦਿੱਤਾ।

ਸਿੰਧੂ ਇਸਦੇ ਨਾਲ ਹੀ ਤੇਜਸ ਵਿਚ ਸਵਾਰ ਹੋਣ ਵਾਲੀ ਪਹਿਲੀ ਮਹਿਲਾ ਬਣ ਗਈ। ਸਿੰਧੂ ਨੇ ਇੱਤੇ ਯੇਲਾਹੰਕਾ ਹਵਾਈ ਸਟੇਸ਼ਨ ਵਿਚ ਪਿਛਲੇ ਚਾਰ ਦਿਨਾਂ ਤੋਂ ਚੱਲ ਰਹੇ ਏਅਰੋ ਇੰਡੀਆ ਸ਼ੋਅ ਵਿਚ ਤੇਜਸ ਵਿਚ ਬੈਠ ਕੇ ਅਸਮਾਨ ਨੂੰ ਛੂਹਿਆ। ਸਿੰਧੂ ਨੇ ਤੇਜਸ ਵਿਚ ਇਹ ਉਡਾਨ ਸਹਿ-ਪਾਈਲਟ ਦੇ ਰੂਪ ਵਿਚ ਭਰੀ । ਬਾਅਦ ਵਿਚ ਸਿੰਧੂ ਨੇ ਕਿਹਾ, ''ਮੈਂ ਐੱਲ. ਸੀ. ਏ. ਤੇਜਸ ਨਾਲ ਉਡਾਨ ਭਰਨ ਵਾਲੀ ਪਹਿਲੀ ਮਹਿਲਾ ਬਣ ਕੇ ਬਹੁਤ ਖੁਸ਼ ਹਾਂ। ਏਅਰੋ ਸ਼ੋਅ ਵਿਚ ਇਹ ਦਿਨ ਮਹਿਲਾਵਾਂ ਲਈ ਸਮਰਪਿਤ ਹੈ। ਮੈਂ ਇਸ ਦਿਨ ਨੂੰ ਹਮੇਸ਼ਾ ਯਾਦ ਰੱਖਾਂਗੀ।''
ਦੱ. ਅਫਰੀਕਾ ਨੂੰ ਉਸ ਦੀ ਧਰਤੀ 'ਤੇ ਹਰਾ ਕੇ ਸ਼੍ਰੀਲੰਕਾ ਨੇ ਰਚਿਆ ਇਤਿਹਾਸ
NEXT STORY