ਨਵੀਂ ਦਿੱਲੀ (ਭਾਸ਼ਾ) : ‘ਦਿ ਗ੍ਰੇਟ ਖਲੀ’ ਦੇ ਨਾਮ ਤੋਂ ਮਸ਼ਹੂਰ ਵਰਲਡ ਰੈਸਲਿੰਗ ਇੰਟਰਟੇਨਮੈਂਟ (ਡਬਲਯੂ.ਡਬਲਯੂ.ਈ.) ਦੇ ਸਾਬਕਾ ਸਟਾਰ ਦਲੀਪ ਸਿੰਘ ਰਾਣਾ ਨੇ 1 ਮਈ ਨੂੰ ਜਲੰਧਰ ਵਿਚ ਹੋਣ ਵਾਲੇ ਪੇਸ਼ੇਵਰ ਮੁੱਕੇਬਾਜ਼ੀ ਟੂਰਨਾਮੈਂਟ ਦਾ ਸਮਰਥਨ ਕੀਤਾ ਹੈ। ਭਾਰਤੀ ਮੁੱਕੇਬਾਜ਼ੀ ਕਮਿਸ਼ਨ (ਆਈ.ਬੀ.ਸੀ.) ਤੋਂ ਮਾਨਤਾ ਪ੍ਰਾਪਤ ਇਸ ‘ਇੰਡੀਆ ਅਨਲਿਸ਼ਡ’ ਟੂਰਨਾਮੈਂਟ ਵਿਚ 10 ਮੁਕਾਬਲੇ ਹੋਣਗੇ।
ਇਸ ਟੂਰਨਾਮੈਂਟ ਵਿਚ ਪਵਨ ਗੋਇਤ, ਚਾਂਦਨੀ ਮੇਹਰਾ (ਫੀਦਰਵੇਟ) ਅਤੇ ਸੁਮਨ ਕੁਮਾਰੀ (ਲਾਈਟਵੇਟ) ਵਰਗੇ ਪੇਸ਼ੇਵਰ ਮੁੱਕੇਬਾਜ਼ ਵੀ ਹਿੱਸਾ ਲੈਣਗੇ। ਇਸ ਟੂਰਨਾਮੈਂਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਪਾਰਮ ਗੋਰਾਇਆ ਨੇ ਕਿਹਾ, ‘ਅਸੀਂ ‘ਇੰਡੀਆ ਅਨਲਿਸ਼ਡ’ ਜ਼ਰੀਏ ਦੇਸ਼ ਵਿਚ ਪੇਸ਼ੇਵਰ ਮੁੱਕੇਬਾਜ਼ੀ ਨੂੰ ਲੋਕਪ੍ਰਿਯ ਬਣਾਉਣ ਦੀ ਦਿਸ਼ਾ ਵਿਚ ਸਹੀ ਕਦਮ ਦੇ ਤੌਰ ’ਤੇ ਦੇਖਦੇ ਹਾਂ।
ਤਾਪਸੀ ਪਨੂੰ ਦੇ ਪ੍ਰੇਮੀ ਵੱਲੋਂ ਕੀਤੀ ਅਪੀਲ ’ਤੇ ਖੇਡ ਮੰਤਰੀ ਨੇ ਟਵੀਟ ਕਰ ਦਿੱਤੀ ਤਿੱਖੀ ਪ੍ਰਤੀਕਿਰਿਆ
NEXT STORY