ਨਵੀਂ ਦਿੱਲੀ (ਬਿਊਰੋ)— ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਜ਼ਿੰਬਾਬਵੇ ਦੇ ਤੇਜ਼ ਗੇਂਦਬਾਜ਼ ਬ੍ਰਾਇਨ ਵਿਟੋਰੀ ਦੀ ਗੇਂਦਬਾਜ਼ੀ 'ਤੇ ਪ੍ਰਤੀਬੰਦ ਲਗਾ ਦਿੱਤਾ ਹੈ। ਆਈ.ਸੀ.ਸੀ. ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ 2018 ਦੀ ਈਵੇਂਟ ਪੈਨਲ ਨੇ ਵਿਟੋਰੀ ਦੇ ਐਕਸ਼ਨ ਨੂੰ ਗਲਤ ਦੱਸਿਆ ਹੈ। ਐਤਵਾਰ ਨੂੰ ਨੇਪਾਲ ਖਿਲਾਫ ਹੋਏ ਅਪ੍ਰਸਾਰਿਤ ਮੈਚ ਦੇ ਬਾਅਦ ਅਧਿਕਾਰੀਆਂ ਨੇ ਖੱਬੇ ਹੱਥ ਦੇ 28 ਸਾਲਾਂ ਤੇਜ਼ ਗੇਂਦਬਾਜ਼ ਖਿਲਾਫ ਰਿਪੋਰਟ ਕੀਤੀ। ਵਿਟੋਰੀ ਦੀ ਗੇਂਦਬਾਜ਼ੀ 'ਤੇ ਆਈ.ਸੀ.ਸੀ. ਨੇ 2 ਸਾਲ 'ਚ ਤਿੰਨ ਵਾਰ ਬੈਨ ਲਗਾਇਆ ਹੈ।
ਆਈ.ਸੀ.ਸੀ. ਗਲਤ ਗੇਂਦਬਾਜ਼ੀ ਨਿਜ਼ਮ 3.6.2 ਦੇ ਮੁਤਾਬਕ, ਮੰਗਲਵਾਰ ਨੂੰ ਅਫਗਾਨਿਸਤਾਨ ਖਿਲਾਫ ਹੋਏ ਮੈਚ 'ਚ ਵਿਟੋਰੀ ਦੇ ਐਕਸ਼ਨ ਨੂੰ ਚੈੱਕ ਕੀਤਾ ਗਿਆ। ਉਸ ਦੀ ਗੇਂਦਬਾਜ਼ੀ ਦਾ ਵੀਡੀਓ ਈਵੇਂਟ ਪੈਨਲ ਦੇ ਹੇਲੇਨ ਬਾਯਨ ਅਤੇ ਮਾਰਕ ਕਿੰਗ ਨੂੰ ਸੌਂਪਿਆ ਗਿਆ।
ਪੀ.ਟੀ.ਆਈ. ਦੇ ਮੁਤਾਬਕ ਜਾਂਚ ਤੋਂ ਬਾਅਦ, ਈਵੇਂਟ ਪੈਨਲ ਨੇ ਕਿਹਾ ਕਿ ਵਿਟੋਰੀ ਦਾ ਗੇਂਦਬਾਜ਼ੀ ਐਕਸ਼ਨ ਗਲਤ ਹੈ। ਨਿਜ਼ਮ 6.5 ਦੇ ਮੁਤਾਬਕ. ਅੰਤਰਰਾਸ਼ਟਰੀ ਕ੍ਰਿਕਟ 'ਚ ਉਸ ਦੀ ਗੇਂਦਬਾਜ਼ੀ ਕਰਨ 'ਤੇ ਪ੍ਰਤੀਬੰਧ ਲਗਾਇਆ ਜਾਂਦਾ ਹੈ। ਵਿਟੋਰੀ 'ਤੇ ਪ੍ਰਤੀਬੰਧ ਉਸ ਸਮੇਂ ਤਕ ਲੱਗਿਆ ਰਹੇਗਾ ਜਦੋਂ ਤਕ ਉਹ ਆਈ.ਸੀ.ਸੀ. ਦੁਆਰਾ ਜਾਂਚ ਕੇਂਦਰ 'ਚ ਆਪਣੀ ਗੇਂਦਬਾਜ਼ੀ ਦਾ ਟੈਸਟ ਨਹੀਂ ਕਰਾਉਂਦੇ ਅਤੇ ਟੈਸਟ ਦੇ ਬਾਅਦ ਉਸ ਦੀ ਗੇਂਦਬਾਜ਼ੀ ਐਕਸ਼ਨ ਨੂੰ ਸਹੀ ਕਰਾਰ ਨਹੀਂ ਦੱਸਿਆ ਜਾਂਦਾ।
ਇਸ ਦੌਰਾਨ, ਈਵੇਂਟ ਦੀ ਟੈਕਨੀਕਲ ਕਮੇਟੀ ਨੇ ਵਿਸ਼ਵ ਕੱਪ ਕੁਆਲੀਫਾਅਰ ਦੇ ਲਈ ਜ਼ਿੰਬਾਬਵੇ ਦੀ ਟੀਮ 'ਚ ਵਿਟੋਰੀ ਦੇ ਸਥਾਨ 'ਤੇ ਰਿਚਰਡ ਨਗਾਰਾਵਾ ਨੂੰ ਸ਼ਾਮਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
ਭੁਵਨੇਸ਼ਵਰ ਕਰੇਗਾ ਸੁਪਰ ਕੱਪ ਦੀ ਮੇਜ਼ਬਾਨੀ
NEXT STORY