ਨਵੀਂ ਦਿੱਲੀ, (ਬਿਊਰੋ)— ਫੁੱਟਬਾਲ ਭਾਰਤ ਦੀਆਂ ਪ੍ਰਮੁੱਖ ਖੇਡਾਂ 'ਚੋਂ ਇਕ ਪ੍ਰਮੁੱਖ ਸਥਾਨ ਰਖਦਾ ਹੈ। ਭਾਰਤੀਆਂ 'ਚ ਫੁੱਟਬਾਲ ਨੂੰ ਲੈ ਕੇ ਕਾਫੀ ਕ੍ਰੇਜ਼ ਹੈ। ਭਾਰਤ 'ਚ ਰਾਸ਼ਟਰੀ ਪੱਧਰ ਦੇ ਕਈ ਫੁੱਟਬਾਲ ਮੈਚ ਕਰਾਏ ਜਾਂਦੇ ਹਨ। ਇਸੇ ਲੜੀ 'ਚ ਪਹਿਲਾ ਸੁਪਰ ਕੱਪ ਫੁੱਟਬਾਲ ਟੂਰਨਾਮੈਂਟ 15 ਮਾਰਚ ਤੋਂ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ 'ਚ ਖੇਡਿਆ ਜਾਵੇਗਾ।
ਆਈ.ਐੱਸ.ਐੱਲ. ਅਤੇ ਆਈ ਲੀਗ 'ਚ ਖੇਡਣ ਵਾਲੇ ਸਾਰੇ 20 ਕਲੱਬ ਸੁਪਰ ਕੱਪ 'ਚ ਹਿੱਸਾ ਲੈਣਗੇ। ਆਈ ਲੀਗ ਅਤੇ ਆਈ.ਐੱਸ.ਐੱਲ. 'ਚ ਸਤਵੇਂ ਤੋਂ ਦਸਵੇਂ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਪਹਿਲੇ ਸਿੰਗਲ ਪੜਾਅ ਕੁਆਲੀਫਾਇਰ 'ਚ ਖੇਡਣਗੇ। ਚਾਰ ਕੁਆਲੀਫਾਇਰ ਮੈਚਾਂ ਦੀ ਜੇਤੂ ਟੀਮਾਂ ਆਈ.ਐੱਸ.ਐੱਲ. ਅਤੇ ਆਈ ਲੀਗ ਦੀਆਂ ਚੋਟੀ ਦੀਆਂ 6 ਟੀਮਾਂ ਦੇ ਨਾਲ ਟੂਰਨਾਮੈਂਟ ਦੇ ਅੰਤਿਮ ਪੜਾਅ 'ਚ ਖੇਡਣਗੀਆਂ।
4 ਕਾਰਨਾਂ ਕਰਕੇ ਫਿੱਕੀ ਰਹੀ ਟੀਮ ਇੰਡੀਆ ਦੀ ਜਿੱਤ, ਨਹੀਂ ਸੁਧਰੇ ਤਾਂ ਚੁਕਾਉਣੀ ਪਵੇਗੀ ਕੀਮਤ
NEXT STORY