ਮੁੰਬਈ,– ਪਹਿਲੇ ਮੈਚ ਵਿਚ ਹਾਰ ਤੋਂ ਨਿਰਾਸ਼ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਤਿੰਨ ਮੈਚਾਂ ਦੀ ਲੜੀ ਨੂੰ ਜੇਕਰ ਜਿਊਂਦੇ ਰੱਖਣਾ ਹੈ ਤਾਂ ਉਸ ਨੂੰ ਇੰਗਲੈਂਡ ਵਿਰੁੱਧ ਸ਼ਨੀਵਾਰ ਨੂੰ ਇੱਥੇ ਹੋਣ ਵਾਲੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ। ਇੰਗਲੈਂਡ ਨੇ ਪਹਿਲੇ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ 38 ਦੌੜਾਂ ਨਾਲ ਜਿੱਤ ਦਰਜ ਕੀਤੀ ਤੇ ਇਸ ਤਰ੍ਹਾਂ ਨਾਲ ਭਾਰਤ ’ਤੇ ਦਬਦਬਾ ਬਰਕਰਾਰ ਰੱਖਿਆ। ਇਸ ਨਾਲ ਉਸ ਨੇ ਲੜੀ ਵਿਚ 1-0 ਨਾਲ ਬੜ੍ਹਤ ਹਾਸਲ ਕੀਤੀ। ਇੰਗਲੈਂਡ ਦੀ ਇਹ ਭਾਰਤ ਵਿਰੁੱਧ 28 ਟੀ-20 ਕੌਮਾਂਤਰੀ ਮੈਚਾਂ ਵਿਚ 21ਵੀਂ ਤੇ ਭਾਰਤੀ ਧਰਤੀ ’ਤੇ 10 ਮੈਚਾਂ ਵਿਚ 8ਵੀਂ ਜਿੱਤ ਸੀ।
ਇਹ ਵੀ ਪੜ੍ਹੋ : RCB ਨੂੰ ਲੱਗਾ ਝਟਕਾ, IPL 2024 ਤੋਂ ਪਹਿਲੇ ਗਲੇਨ ਮੈਕਸਵੈੱਲ ਹੋਏ ਜ਼ਖਮੀ
ਭਾਰਤੀ ਟੀਮ ਪਹਿਲੇ ਮੈਚ ਵਿਚ ਹਾਲਾਤ ਨਾਲ ਚੰਗੀ ਤਰ੍ਹਾਂ ਨਾਲ ਤਾਲਮੇਲ ਨਹੀਂ ਬਿਠਾ ਸਕੀ ਸੀ ਤੇ ਇਸ ਤੋਂ ਇਲਾਵਾ ਉਸ ਨੇ ਕੁਝ ਗਲਤੀਆਂ ਵੀ ਕੀਤੀਆਂ ਸਨ, ਜਿਸ ਨਾਲ ਇਹ ਮੈਚ ਇਕਪਾਸੜ ਬਣ ਗਿਆ ਸੀ। ਸਪਾਟ ਪਿੱਚ ’ਤੇ ਗੇਂਦਬਾਜ਼ਾਂ ਨੂੰ ਖਾਸ ਮਦਦ ਨਹੀਂ ਮਿਲ ਰਹੀ ਸੀ ਅਤੇ ਭਾਰਤ ਨੇ 4 ਸਪਿਨਰਾਂ ਦਾ ਇਸਤੇਮਾਲ ਕੀਤਾ, ਜਿਸ ਨੇ ਕੁਲ ਮਿਲਾ ਕੇ 12 ਓਵਰਾਂ ਵਿਚ 121 ਦੌੜਾਂ ਦੇ ਦਿੱਤੀਆਂ। ਭਾਰਤ ਵਲੋਂ ਖੱਬੇ ਹੱਥ ਦੀਆਂ ਦੋ ਸਪਿਨਰਾਂ ਸ਼੍ਰੇਯੰਕਾ ਪਾਟਿਲ ਤੇ ਸੈਕਾ ਇਸ਼ਾਕ ਨੂੰ ਡੈਬਿਊ ਕਰਨ ਦਾ ਮੌਕਾ ਮਿਲਿਆ ਪਰ ਇਨ੍ਹਾਂ ਦੋਵਾਂ ਦਾ ਆਪਣੀਆਂ ਗੇਂਦਾਂ ’ਤੇ ਕਟੰਰਲੋ ਨਹੀਂ ਸੀ ਤੇ ਉਹ ਮਹਿੰਗੀਆਂ ਸਾਬਤ ਹੋਈਆਂ। ਇੱਥੋਂ ਤਕ ਕਿ ਤਜਰਬੇਕਾਰ ਸਪਿਨਰ ਦੀਪਤੀ ਸ਼ਰਮਾ ਵੀ ਪ੍ਰਭਾਵਿਤ ਨਹੀਂ ਕਰ ਸਕੀ ਤੇ ਉਸ ਨੇ ਇੰਗਲੈਂਡ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਡੈਨੀ ਵਾਟ ਤੇ ਨੈਟ ਸਾਈਵਰ ਬ੍ਰੰਟ ਦੋਵਾਂ ਨੂੰ ਜੀਵਨਦਾਨ ਦਿੱਤਾ, ਜਿਹੜਾ ਭਾਰਤੀ ਟੀਮ ਨੂੰ ਮਹਿੰਗਾ ਪਿਆ।
ਭਾਰਤ ਵਲੋਂ ਗੇਂਦਬਾਜ਼ੀ ਵਿਚ ਸਿਰਫ ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਨੇ ਹੀ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਉਸ ਨੇ ਮੈਚ ਦੇ ਪਹਿਲੇ ਓਵਰ ਵਿਚ ਹੀ ਦੋ ਵਿਕਟਾਂ ਕੱਢ ਕੇ ਭਾਰਤ ਨੂੰ ਚੰਗੀ ਸ਼ੁਰੂਆਤ ਦਾ ਮੌਕਾ ਦਿੱਤਾ। ਜਿੱਥੇ ਭਾਰਤੀ ਸਪਿਨਰ ਨਹੀਂ ਚੱਲ ਸਕੀਆਂ, ਉੱਥੇ ਹੀ, ਇੰਗਲੈਂਡ ਵਲੋਂ ਸੋਫੀ ਐਕਲੇਸਟੋਨ (4-0-15-3) ਤੇ ਸਾਰਾ ਗਲੇਨ (25 ਦੌੜਾਂ ’ਤੇ 1 ਵਿਕਟ) ਦੀ ਸਪਿਨ ਜੋੜੀ ਨੇ ਭਾਰਤੀ ਬੱਲੇਬਾਜ਼ਾਂ ਨੂੰ ਦਬਾਅ ਵਿਚ ਰੱਖਿਆ ਤੇ ਉਨ੍ਹਾਂ ਨੂੰ ਖੁੱਲ੍ਹ ਕੇ ਖੇਡਣ ਨਹੀਂ ਦਿੱਤਾ। ਭਾਰਤ ਸਾਹਮਣੇ 198 ਦੌੜਾਂ ਦਾ ਟੀਚਾ ਸੀ ਪਰ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ (52) ਤੇ ਕਪਤਾਨ ਹਰਮਨਪ੍ਰੀਤ ਕੌਰ (26) ਹੀ ਕੁਝ ਯੋਗਦਾਨ ਦੇ ਸਕੀਆਂ।
ਇਹ ਵੀ ਪੜ੍ਹੋ : U19 Asia Cup : ਭਾਰਤ ਨੇ ਅਫ਼ਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ ਦਰਜ ਕੀਤੀ ਪਹਿਲੀ ਜਿੱਤ
ਸਮ੍ਰਿਤੀ ਮੰਧਾਨਾ ਤੇ ਜੇਮਿਮਾ ਰੋਡ੍ਰਿਗੇਜ਼ ਬੱਲੇਬਾਜ਼ੀ ਲਈ ਅਨੁਕੂਲ ਪਿੱਚ ’ਤੇ ਅਸਫਲ ਰਹੀਆਂ। ਭਾਰਤ ਨੂੰ ਹੁਣ ਇਨ੍ਹਾਂ ਦੋਵਾਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਭਾਰਤੀ ਟੀਮ ਨੂੰ ਜਲਦ ਤੋਂ ਜਲਦ ਆਪਣੀ ਖੇਡ ਵਿਚ ਸੁਧਾਰ ਕਰਨ ਦੀ ਲੋੜ ਹੈ ਕਿਉਂਕਿ ਤਿੰਨ ਮੈਚਾਂ ਦੀ ਟੀ-20 ਲੜੀ ਤੋਂ ਬਾਅਦ ਉਹ ਇੰਗਲੈਂਡ ਵਿਰੁੱਧ ਇਕ ਟੈਸਟ ਮੈਚ ਖੇਡੇਗੀ ਤੇ ਫਿਰ ਤਿੰਨੇ ਸਵਰੂਪਾਂ ਵਿਚ ਆਸਟਰੇਲੀਆ ਦਾ ਸਾਹਮਣਾ ਕਰੇਗੀ। ਭਾਰਤੀ ਮਹਿਲਾ ਟੀਮ 2006 ਤੋਂ ਬਾਅਦ ਇੰਗਲੈਂਡ ਤੋਂ ਟੀ-20 ਨਹੀਂ ਜਿੱਤ ਸਕੀ ਹੈ। ਜੇਕਰ ਉਸ ਨੂੰ ਲੜੀ ਵਿਚ ਜਿੱਤ ਹਾਸਲ ਕਰਨੀ ਹੈ ਤਾਂ ਅਗਲੇ ਦੋ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਪਵੇਗਾ।
ਟੀਮਾਂ ਇਸ ਤਰ੍ਹਾਂ ਹੈ-
ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਜੇਮਿਮਾ ਰੋਡ੍ਰਿਗੇਜ਼, ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਯਸਤਿਕਾ ਭਾਟੀਆ, ਰਿਚਾ ਘੋਸ਼, ਅਮਨਜੋਤ ਕੌਰ, ਸ਼੍ਰੇਯਾਂਕਾ ਪਾਟਿਲ, ਮੰਨਤ ਕਸ਼ਯਪ, ਸਾਇਕਾ ਇਸ਼ਾਕ, ਰੇਣੂਕਾ ਸਿੰਘ ਠਾਕੁਰ, ਟਿਟਾਸ ਸਾਧੂ, ਪੂਜਾ ਵਸਤਾਰਕਰ, ਕਨਿਕਾ ਆਹੂਜਾ, ਮੀਨੂੰ ਮਨੀ।
ਇੰਗਲੈਂਡ : ਲੌਰੇਨ ਬੈੱਲ, ਮਾਇਯਾ ਬੂਚਿਯੇਰ, ਐਲਿਸ ਕੈਪਸੀ, ਚਾਰਲੀ ਡੀਨ, ਸੋਫੀਆ ਡੰਕਲੇ, ਸੋਫੀ ਐਕਸੇਲੇਟ, ਮਾਹਿਕਾ ਗੌਰ, ਡੇਨੀਅਲ ਗਿੱਬਸਨ, ਸਾਰਾ ਗਲੇਨ, ਬੇਸ ਹੀਥ, ਐਮੀ ਜੋਂਸ, ਫ੍ਰੇਯਾ ਕੇਂਪ, ਹੀਥਰ ਨਾਈਟ, ਨੈੱਟ ਸਿਕਵਰ ਬ੍ਰੰਟ, ਡੇਨੀਅਲ ਵਿਯਾਟ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਨਾਲ ਰਾਸ਼ਟਰਪਤੀ ਨੇ ਕੀਤੀ ਮੁਲਾਕਾਤ
NEXT STORY