cਦੁਬਈ- ਪਾਕਿਸਤਾਨੀ ਕ੍ਰਿਕਟਰ ਮੁਹੰਮਦ ਰਿਜ਼ਵਾਨ ਨੂੰ ਟੀ-20 ਵਿਸ਼ਵ ਕੱਪ ਸੈਮੀਫ਼ਾਈਨਲ ਲਈ ਤਿਆਰ ਕਰਨ 'ਚ ਮਦਦ ਕਰਨ ਵਾਲੇ ਭਾਰਤੀ ਡਾਕਟਰ ਨੇ ਇਸ ਵਿਕਟਕੀਪਰ ਬੱਲੇਬਾਜ਼ ਦੇ ਜਜ਼ਬੇ ਦੀ ਰੱਜ ਕੇ ਸ਼ਲਾਘਾ ਕੀਤੀ ਜੋ ਛਾਤੀ ਦੀ ਇਨਫੈਕਸ਼ਨ ਕਾਰਨ ਹਸਪਤਾਲ ਦੇ ਆਈ. ਸੀ. ਯੂ. (ਇੰਟੈਂਸਿਵ ਕੇਅਰ ਯੂਨਿਟ) 'ਚ ਦਾਖ਼ਲ ਸੀ।
ਮੇਦੋਰ ਹਸਪਤਾਲ ਦੇ ਡਾਕਟਰ ਸ਼ਾਹੀਰ ਸੈਨਲਬਦੀਨ ਨੇ ਇਸ ਕ੍ਰਿਕਟਰ ਦਾ ਇਲਾਜ ਕੀਤਾ ਤੇ ਰਿਜ਼ਵਾਨ ਦੇ ਇੰਨੀ ਛੇਤੀ ਸਿਹਤਯਾਬ ਹੋਣ ਨਾਲ ਹੈਰਾਨ ਸਨ। ਰਿਜ਼ਵਾਨ ਆਈ. ਸੀ. ਯੂ. 'ਚ ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰਾਂ ਨੂੰ ਲਗਾਤਾਰ ਕਹਿ ਰਹੇ ਸਨ ਕਿ ਮੈਨੂੰ ਖੇਡਣਾ ਹੈ। ਟੀਮ ਦੇ ਨਾਲ ਰਹਿਣਾ ਹੈ। ਪਾਕਿਸਤਾਨੀ ਸਲਾਮੀ ਬੱਲੇਬਾਜ਼ ਨੇ ਕਾਫ਼ੀ ਉਲਟ ਹਾਲਾਤ ਦੇ ਬਾਵਜੂਦ 52 ਗੇਂਦਾਂ 'ਤੇ 67 ਦੌੜਾਂ ਬਣਾਈਆਂ।
ਉਨ੍ਹਾਂ ਦੀ ਟੀਮ ਹਾਲਾਂਕਿ ਆਸਟਰੇਲੀਆ ਤੋਂ ਇਸ ਮੈਚ 'ਚ ਪੰਜ ਵਿਕਟਾਂ ਨਾਲ ਹਾਰ ਗਈ ਸੀ। ਸ਼ਾਹੀਰ ਨੇ ਕਿਹਾ ਕਿ ਰਿਜ਼ਵਾਨ ਇਸ ਮਹੱਤਵਪੂਰਨ ਨਾਕਆਊਟ ਮੈਚ 'ਚ ਖੇਡਣ ਲਈ ਬੇਤਾਬ ਸਨ। ਉਹ ਵਚਨਬੱਧਤਾ ਤੇ ਆਤਮਵਿਸ਼ਵਾਸ ਨਾਲ ਭਰੇ ਸਨ। ਮੈਂ ਉਨ੍ਹਾਂ ਦੇ ਇੰਨੀ ਛੇਤੀ ਸਿਹਤਯਾਬ ਹੋਣ ਨਾਲ ਹੈਰਾਨ ਸੀ।
ਮੁਸ਼ਕਿਲਾਂ 'ਚ ਘਿਰ ਸਕਦੇ ਨੇ ਹਾਰਦਿਕ ਪੰਡਯਾ, ਗੈਂਗਸਟਰ ਦੀ ਪਤਨੀ ਨੇ ਲਾਏ ਗੰਭੀਰ ਇਲਜ਼ਾਮ
NEXT STORY