ਸਪੋਰਟਸ ਡੈਸਕ- ਵਿਜੇ ਹਜਾਰੇ ਟਰਾਫੀ 2024-25 'ਚ ਵਿਦਰਭ ਦੇ ਕਪਤਾਨ ਕਰੁਣ ਨਾਇਰ ਦਾ ਬੱਲਾ ਦੌੜਾਂ ਦਾ ਮੀਂਹ ਵਰ੍ਹਾ ਰਿਹਾ ਹੈ। ਕਰੁਣ ਸੈਂਕੜੇ 'ਤੇ ਸੈਂਕੜੇ ਜੜ ਰਹੇ ਹਨ। ਕਰੁਣ ਨੇ ਹੁਣ ਤਕ 6 ਪਾਰੀਆਂ 'ਚ ਔਸਤ 664 ਦੌੜਾਂ ਬਣਾਈਆ ਹਨ। ਕਰੁਣ ਨੇ ਮੌਜੂਦਾ ਟੂਰਨਾਮੈਂਟ 'ਚ 112*, 44*, 163*, 111*, 112* ਤੇ 122* ਦੇ ਸਕੋਰ ਬਣਾਏ ਹਨ ਭਾਵ ਉਹ 5 ਸੈਂਕੜੇ ਜੜ ਚੁੱਕੇ ਹਨ।
ਇਹ ਵੀ ਪੜ੍ਹੋ : ਜਦੋਂ ਦਿੱਗਜ ਕ੍ਰਿਕਟਰ ਨੂੰ ਗੋਲ਼ੀ ਮਾਰਨ ਪਹੁੰਚੇ ਯੁਵਰਾਜ ਸਿੰਘ ਦੇ ਪਿਤਾ, ਆਖ਼ਰੀ ਸਮੇਂ 'ਤੇ...
ਕਰੁਣ ਵਿਜੇ ਹਜਾਰੇ ਟਰਾਫੀ ਦੇ ਇਕ ਸੀਜ਼ਨ 'ਚ ਸਭ ਤੋਂ ਜ਼ਿਆਦਾ ਸੈਂਕੜੇ ਜੜਨ ਦੇ ਮਾਮਲੇ 'ਚ ਹੁਣ ਐੱਨ. ਜਗਦੀਸ਼ਨ ਦੀ ਬਰਾਬਰੀ 'ਤੇ ਆ ਗਏ ਹਨ। ਕਰੁਣ ਦੀ ਬੱਲੇਬਾਜ਼ੀ ਦੇ ਦਮ 'ਤੇ ਵਿਦਰਭ ਦੀ ਟੀਮ ਸੈਮੀਫਾਈਨਲ 'ਚ ਪੁੱਜ ਚੁੱਕੀ ਹੈ, ਜਿੱਥੇ ਉਸ ਦਾ ਸਾਹਮਣਾ 16 ਜਨਵਰੀ ਨੂੰ ਮਹਾਰਾਸ਼ਟਰ ਨਾਲ ਹੋਵੇਗਾ।
ਇਹ ਵੀ ਪੜ੍ਹੋ : ਧੋਨੀ ਨਹੀਂ ਸਗੋਂ ਇਸ ਖਿਡਾਰੀ ਨੇ ਖ਼ਤਮ ਕੀਤਾ ਯੁਵਰਾਜ ਸਿੰਘ ਦਾ ਕਰੀਅਰ! ਹੋ ਗਿਆ ਵੱਡਾ ਖ਼ੁਲਾਸਾ
ਕਰੁਣ ਨਾਇਰ ਨੇ ਸਾਲ 2016 'ਚ ਜ਼ਿੰਬਾਬਵੇ ਖਿਲਾਫ ਵਨਡੇ ਮੈਚ 'ਚ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ 2 ਵਨਡੇ ਮੈਚ ਹੀ ਖੇਡ ਸਕੇ ਸਨ, ਜਿਸ 'ਚ ਉਨ੍ਹਾਂ ਨੇ 46 ਦੌੜਾਂ ਬਣਾਈਆਂ। 33 ਸਾਲਾ ਨਾਇਰ ਦਸੰਬਰ 2016 'ਚ ਟੈਸਟ ਕ੍ਰਿਕਟ 'ਚ ਤੀਹਰਾ ਸੈਂਕੜਾ ਜੜ ਕੇ ਛਾ ਗਏ ਸਨ। ਉਦੋਂ ਨਾਇਰ ਨੇ ਇੰਗਲੈਂਡ ਦੇ ਖਿਲਾਫ ਮੋਹਾਲੀ 'ਚ 303* ਦੌੜਾਂ ਦੀ ਪਾਰੀ ਖੇਡੀ ਸੀ। ਹਾਲਾਂਕਿ ਉਸ ਤੀਹਰੇ ਸੈਂਕੜੇ ਤੋਂ ਬਾਅਦ ਕਰੁਣ ਕੁਝ ਟੈਸਟ ਮੈਚਾਂ 'ਚ ਫਲਾਪ ਰਹੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਟੀਮ ਤੋਂ ਡਰਾਪ ਕਰ ਦਿੱਤਾ ਗਿਆ। ਕਰੁਣ ਨਾਇਰ ਨੇ ਭਾਰਤ ਵਲੋਂ 6 ਟੈਸਟ ਮੈਚਾਂ 'ਚ 374 ਦੌੜਾਂ ਬਣਾਈਆਂ। ਕਰੁਣ ਨੇ ਆਪਣਾ ਆਖਰੀ ਟੈਸਟ ਮਾਰਚ 2017 'ਚ ਆਸਟ੍ਰੇਲੀਆ ਦੇ ਖਿਲਾਫ ਖੇਡਿਆ ਸੀ।
ਇਹ ਵੀ ਪੜ੍ਹੋ : ਕ੍ਰਿਕਟ ਦੇ ਮੈਦਾਨ 'ਚ ਪਿਆ ਭੜਥੂ! ਖਿਡਾਰੀ ਨੇ ਲਗਾਤਾਰ ਜੜੇ 2 ਛੱਕੇ, ਤੀਜੇ ਦੀ ਕੋਸ਼ਿਸ਼ 'ਚ ਗੁਆ ਬੈਠਾ ਜਾਨ
ਹੁਣ ਕਰੁਣ ਜਿਸ ਤਰ੍ਹਾਂ ਦੀ ਬੈਟਿੰਗ ਕਰ ਰਹੇ ਹਨ ਉਸ ਨਾਲ ਉਹ ਚੋਣਕਰਤਾਵਾਂ ਦੀ ਰਡਾਰ 'ਤੇ ਆ ਚੁੱਕੇ ਹਨ। ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਮੁੜ ਤੋਂ ਭਾਰਤ ਲਈ ਖੇਡਦੇ ਦਿਸ ਜਾਣ। ਇਸ ਦਾ ਮੁੱਖ ਕਾਰਨ ਫਰਵਰੀ 'ਚ ਹੋਣ ਵਾਲਾ ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਵੀ ਹੈ ਤੇ ਕਰੁਣ ਨਾਇਰ ਦੀ ਸ਼ਾਨਦਾਰ ਫਾਰਮ ਨੂੰ ਦੇਖਦੇ ਹੋਏ ਇਹ ਟੀਮ ਦੀ ਜ਼ਰੂਰਤ ਵੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਯੋਗਰਾਜ ਸਿੰਘ ਹੈ ਕੌਣ...?' ਗੋਲ਼ੀ ਵਾਲੇ ਦਾਅਵੇ ਮਗਰੋਂ ਕਪਿਲ ਦੇਵ ਦਾ ਪਹਿਲਾ ਬਿਆਨ
NEXT STORY