ਤੈਰੂਬਾ—ਇਸ ਸਾਲ ਆਈ.ਪੀ.ਐੱਲ. 'ਚ ਆਪਣੀ ਗੇਂਦਬਾਜ਼ੀ ਦਾ ਜਲਵਾ ਦਿਖਾਉਣ ਵਾਲੇ ਘੱਟ ਉਮਰ ਦੇ ਅਫਗਾਨਿਸਤਾਨੀ ਗੇਂਦਬਾਜ਼ ਰਾਸ਼ਿਦ ਖਾਨ ਨੇ ਕੈਰੇਬਿਅਨ ਪ੍ਰੀਮਿਅਰ ਲੀਗ (ਸੀ.ਪੀ.ਐੱਲ) 'ਚ ਹੈਟਰਿਕ ਲੈ ਕੇ ਇਤਿਹਾਸ ਰੱਚ ਦਿੱਤਾ ਹੈ ।ਰਾਸ਼ਿਦ ਨੇ ਆਂਦਰੇ ਮੈਕਾਰਥੀ, ਜੋਨਾਥਨ ਫੂ ਅਤੇ ਰੋਮੈਨ ਪਾਵੇਲ ਦੀਆਂ ਵਿਕਟਾਂ ਹਾਸਲ ਕੀਤੀਆਂ। ਰਾਸ਼ਿਦ ਨੇ ਇਸ ਸਾਲ ਪਹਿਲੀ ਵਾਰ ਆਈ.ਪੀ.ਐੱਲ. 'ਚ ਵੀ ਹਿੱਸਾ ਲਿਆ ਸੀ ਅਤੇ ਆਪਣੀ ਗੇਂਦਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਸੀ ।
ਰਾਸ਼ਿਦ ਦਾ ਇਹ ਰਿਕਾਰਡ ਬਹੁਤ ਹੀ ਖਾਸ ਹੈ । ਭਾਰਤੀ ਖਿਡਾਰੀਆਂ ਨੂੰ ਸੀ.ਪੀ.ਐੱਲ. 'ਚ ਖੇਡਣ ਦੀ ਇਜਾਜ਼ਤ ਨਹੀਂ ਮਿਲੀ ਹੈ । ਅਜਿਹੇ 'ਚ ਸੀ.ਪੀ.ਐੱਲ 'ਚ ਜ਼ਿਆਦਾਤਰ ਰਿਕਾਰਡ ਵੈਸਟਇੰਡੀਜ਼ ਦੇ ਖਿਡਾਰੀ ਹੀ ਬਣਾ ਰਹੇ ਹਨ । ਰਾਸ਼ਿਦ ਅਜਿਹੇ ਪਹਿਲਾਂ ਖਿਡਾਰੀ ਬਣ ਗਏ ਹਨ, ਜਿਨ੍ਹਾਂ ਨੇ ਸੀ.ਪੀ.ਐੱਲ ਦੀ ਪਹਿਲੀ ਹੈਟਰਿਕ ਲਈ ਹੈ ।ਇਸ ਤਰ੍ਹਾਂ ਉਨ੍ਹਾਂ ਨੇ ਸੀ.ਪੀ.ਐੱਲ 'ਚ ਏਸ਼ੀਆਈ ਹੁਨਰ ਦਾ ਲੋਹਾ ਵੀ ਮਨਵਾਇਆ ਹੈ ।
ਰਾਸ਼ਿਦ ਨੇ ਗੁਯਾਨਾ ਐਮਜਾਨ ਵਲੋਂ ਖੇਡਦੇ ਹੋਏ ਜਮੈਕਾ ਥਲਾਵਾ ਦੇ ਤਿੰਨ ਖਿਡਾਰੀਆਂ ਨੂੰ ਆਪਣਾ ਸ਼ਿਕਾਰ ਬਣਾਇਆ । ਉਨ੍ਹਾਂ ਦੀ ਹੈਟਰਿਕ ਦੀ ਬਦੌਲਤ ਐਮਜਾਨ ਸੀ.ਪੀ.ਐੱਲ ਦੇ ਫਾਈਨਲ 'ਚ ਪੁੱਜਣ 'ਚ ਕਾਮਯਾਬ ਰਹੀ। ਐਮਜਾਨ ਨੇ ਇਸ ਮੈਚ 'ਚ ਡਿਫੇਂਡਿੰਗ ਚੈਂਪੀਅਨ ਜਮੈਕਾ ਨੂੰ ਬਾਹਰ ਦਾ ਰਸਤਾ ਦਿਖਾਇਆ।
ਪਹਿਲਾਂ ਖੇਡਦੇ ਹੋਏ ਜਮੈਕਾ ਦੀ ਟੀਮ ਨੇ ਕੁਮਾਰ ਸੰਗਕਾਰਾ ਦੇ ਨਾਬਾਦ 57 ਅਤੇ ਲੇਂਡਲ ਸਿਮੰਸ ਦੇ 34 ਦੌੜਾਂ ਦੀ ਬਦੌਲਤ 20 ਓਵਰ 'ਚ 8 ਵਿਕੇਟ ਦੀ ਮਦਦ ਨਾਲ 168 ਸਕੋਰ ਬਣਾਇਆ । ਰਾਸ਼ਿਦ ਨੇ ਤਿੰਨ ਵਿਕੇਟ (ਹੈਟਰਿਕ) ਅਤੇ ਸਟੀਵਨ ਜੈਕਬ ਨੇ ਦੋ ਵਿਕਟਾਂ ਹਾਸਲ ਕੀਤੀਆਂ।ਮੈਚ ਦਾ ਖਿੱਚ ਦਾ ਕੇਂਦਰ ਲਿਊਕ ਰੋਂਕੀ ਦੀ ਪਾਰੀ ਅਤੇ ਰਾਸ਼ਿਦ ਖਾਨ ਦੀ ਹੈਟਰਿਕ ਰਹੀ । ਰੋਂਕੀ ਨੂੰ 'ਮੈਨ ਆਫ ਦ ਮੈਚ' ਦਾ ਇਨਾਮ ਦਿੱਤਾ ਗਿਆ ।
ਇਸ ਦੇ ਜਵਾਬ 'ਚ ਐਮਜਾਨ ਵਲੋਂ ਨਿਊਜੀਲੈਂਡ ਦੇ ਬੱਲੇਬਾਜ ਲਿਊਕ ਰੋਂਕੀ ਨੇ ਜ਼ਬਰਦਸਤ ਬੱਲੇਬਾਜ਼ੀ ਕਰ 33 ਗੇਂਦਾਂ 'ਚ 5 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 70 ਦੌੜਾਂ ਬਣਾਈਆਂ । ਚੈਡਵਿਕ ਵਾਲਟਨ ਨੇ 39 ਅਤੇ ਅਸਦ ਫਡਾਡੀਨ ਨੇ 29 ਦੌੜਾਂ ਦਾ ਯੋਗਦਾਨ ਦਿੱਤਾ । ਐਮਜਾਨ ਨੇ 17.5 ਓਵਰ 'ਚ 5 ਵਿਕਟ ਗੁਆ ਕੇ 169 ਦੌੜਾਂ ਬਣਾਈਆਂ ਅਤੇ ਪੰਜ ਵਿਕਟ ਨਾਲ ਮੈਚ ਆਪਣੇ ਨਾਮ ਕਰ ਲਿਆ । ਜਮੈਕਾ ਵਲੋਂ ਮਹਮੂਦੁੱਲਾ ਨੇ ਵੀ ਤਿੰਨ ਵਿਕਟ ਲਈਆਂ।
ਨਾ ਬੋਲ ਸਕਦੀ ਹੈ, ਨਾ ਸੁਣ ਸਕਦੀ ਹੈ, ਫਿਰ ਵੀ ਹੈ ਸ਼ਤਰੰਜ ਦੀ ਮਲਿਕਾ
NEXT STORY