ਜੇਨੇਵਾ (ਬਿਊਰੋ)— ਨੀਦਰਲੈਂਡ ਨੇ ਸੋਮਵਾਰ ਦੀ ਰਾਤ ਨੂੰ ਇੱਥੇ ਫੁੱਟਬਾਲ ਮੈਚ 'ਚ ਪੁਰਤਗਾਲ ਨੂੰ ਆਸਾਨੀ ਨਾਲ 3-0 ਨਾਲ ਹਰਾਇਆ ਜੋ ਉਸ ਦੇ ਨਵੇਂ ਕੋਚ ਰੋਨਾਲਡ ਕੋਮੈਨ ਦਾ ਅਹੁਦਾ ਸੰਭਾਲਣ ਦੇ ਬਾਅਦ ਪਹਿਲੀ ਜਿੱਤ ਹੈ।
ਤਿੰਨ ਵਾਰ ਦਾ ਵਿਸ਼ਵ ਕੱਪ ਜੇਤੂ ਨੀਦਰਲੈਂਡ ਇਸ ਸਾਲ ਰੂਸ 'ਚ ਹੋਣ ਵਾਲੇ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਨਹੀਂ ਕਰ ਸਕਿਆ ਹੈ ਪਰ ਕੋਮੈਨ ਦੇ ਆਉਣ ਦੇ ਬਾਅਦ ਟੀਮ ਨੇ ਜੋ ਦੂਜਾ ਮੈਚ ਖੇਡਿਆ ਉਸੇ 'ਚ ਚੰਗੇ ਫਰਕ ਨਾਲ ਜਿੱਤ ਦਰਜ ਕੀਤੀ। ਨੀਦਰਲੈਂਡ ਵੱਲੋਂ ਮੇਂਫਿਸ ਡੇਪੇ, ਰੇਆਨ ਬਾਬੇਲ ਅਤੇ ਵਿਰਜਲ ਵਾਨ ਦਜਿਕ ਨੇ ਗੋਲ ਕੀਤੇ। ਯੂਰਪੀ ਚੈਂਪੀਅਨ ਪੁਰਤਗਾਲ ਲਈ ਇਹ ਨਿਰਾਸ਼ਾਜਨਕ ਹਾਰ ਹੈ। ਇਸ ਦੇ ਚਮਤਕਾਰੀ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਇਸ ਮੈਚ 'ਚ ਕਿਸੇ ਵੀ ਸਮੇਂ ਆਪਣੇ ਰੰਗ 'ਚ ਨਹੀਂ ਦਿਸੇ।
ਕਬੱਡੀ ਕੱਪ ਗਾਖਲ ਨੂੰ ਲੈ ਕੇ ਨੌਜਵਾਨਾਂ 'ਚ ਭਾਰੀ ਉਤਸ਼ਾਹ
NEXT STORY