ਮੰਡ (ਬਿਊਰੋ)— ਕਬੱਡੀ ਪੰਜਾਬ ਦੀ ਇਕ ਪੁਰਾਤਨ ਖੇਡ ਹੈ ਜੋ ਅਜੋਕੇ ਸਮੇਂ 'ਚ ਵੀ ਕਾਫੀ ਲੋਕਪ੍ਰਿਯ ਹੈ। ਕਬੱਡੀ ਪ੍ਰਤੀ ਪੰਜਾਬੀਆਂ 'ਚ ਕਾਫੀ ਉਤਸ਼ਾਹ ਰਹਿੰਦਾ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਪੋਰਟਸ ਕਲੱਬ, ਐੱਨ.ਆਰ.ਆਈ ਵੀਰਾਂ, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਕਾਰਨ ਸ੍ਰੀ ਹਰਿਗੋਬਿੰਦ ਸਾਹਿਬ ਜੀ ਖੇਡ ਸਟੇਡੀਅਮ, ਪਿੰਡ ਗਾਖਲ ਵਿਖੇ ਕਬੱਡੀ ਕੱਪ ਪਹਿਲੀ ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਅਮੋਲਕ ਸਿੰਘ ਗਾਖਲ, ਗੁਲਵਿੰਦਰ ਸਿੰਘ, ਰਘਬੀਰ ਸਿੰਘ ਗਾਖਲ ਅਤੇ ਅਮਰਜੀਤ ਸਿੰਘ ਗਾਖਲ ਨੇ ਦੱਸਿਆ ਕਿ ਕਬੱਡੀ ਕੱਪ ਨੂੰ ਲੈ ਕੇ ਪਿੰਡ ਦੇ ਨੌਜਵਾਨਾਂ ਅਤੇ ਇਲਾਕੇ 'ਚ ਉਤਸ਼ਾਹ ਵੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ 'ਚ ਜਿੱਤਣ ਵਾਲੇ ਜੇਤੂਆਂ ਨੂੰ ਕਈ ਇਨਾਮ ਤਕਸੀਮ ਵੀ ਕੀਤੇ ਜਾਣਗੇ ਤਾਂ ਜੋ ਕਬੱਡੀ ਨੂੰ ਹੋਰ ਜ਼ਿਆਦਾ ਪ੍ਰਫੁਲਿਤ ਕੀਤਾ ਜਾ ਸਕੇ।
ਫੁੱਟਬਾਲ ਲੱਗਣ ਤੋਂ ਬਾਅਦ ਮੈਦਾਨ 'ਤੇ ਹੀ ਖਿਡਾਰੀ ਦੀ ਹੋਈ ਮੌਤ (ਦੇਖੋ ਵੀਡੀਓ)
NEXT STORY