ਭੁਵਨੇਸ਼ਵਰ : ਭੁਵਨੇਸ਼ਵਰ ਵਿੱਚ ਖੇਡ ਪ੍ਰੇਮੀ 13 ਤੋਂ 29 ਜਨਵਰੀ ਤੱਕ ਓਡੀਸ਼ਾ ਵਿੱਚ ਹੋਣ ਵਾਲੇ ਐਫਆਈਐਚ ਪੁਰਸ਼ ਹਾਕੀ ਵਿਸ਼ਵ ਕੱਪ ਤੋਂ ਪਹਿਲਾਂ ਸ਼ਨੀਵਾਰ ਨੂੰ ਚਮਕਦੀ ਟਰਾਫੀ ਨੂੰ ਵੇਖਣਗੇ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੀ ਯਾਤਰਾ ਕਰਨ ਤੋਂ ਬਾਅਦ ਵਿਸ਼ਵ ਕੱਪ ਟਰਾਫੀ 25 ਦਸੰਬਰ ਨੂੰ ਭੁਵਨੇਸ਼ਵਰ ਪਹੁੰਚੇਗੀ, ਜਿਸ ਦਾ ਖੇਡ ਪ੍ਰੇਮੀਆਂ ਦੇ ਦੀਦਾਰ ਲਈ ਪੂਰੇ ਸ਼ਹਿਰ ਦਾ ਚੱਕਰ ਲਗਾਇਆ ਜਾਵੇਗਾ।
ਟਰਾਫੀ ਨੂੰ ਐਸਓਏ ਡੀਮਡ ਯੂਨੀਵਰਸਿਟੀ ਦੇ ਨਵੇਂ ਸਟੇਡੀਅਮ ਵਿੱਚ ਰੱਖਿਆ ਜਾਵੇਗਾ ਜਿੱਥੇ ਵਿਦਿਆਰਥੀ ਅਤੇ ਹੋਰ ਖੇਡ ਪ੍ਰੇਮੀ ਇਸ ਨੂੰ ਦੇਖ ਸਕਦੇ ਹਨ। ਟਰਾਫੀ ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਅਸ਼ੋਕ ਕੁਮਾਰ ਮਹਾਪਾਤਰਾ ਲੈਣਗੇ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਓਡੀਸ਼ਾ ਵਿਸ਼ਵ ਹਾਕੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰ ਰਿਹਾ ਹੈ।
ਇਸ ਤੋਂ ਪਹਿਲਾਂ 2018 ਵਿੱਚ ਵਿਸ਼ਵ ਕੱਪ ਦੇ ਸਾਰੇ ਮੈਚ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿੱਚ ਖੇਡੇ ਗਏ ਸਨ। ਇਹ ਵਿਸ਼ਵ ਕੱਪ ਦਾ 15ਵਾਂ ਐਡੀਸ਼ਨ ਹੈ ਅਤੇ ਇਸ ਵਾਰ ਮੈਚ ਦੋ ਥਾਵਾਂ 'ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਅਤੇ ਨਵੇਂ ਬਿਰਸਾ ਮੁੰਡਾ ਇੰਟਰਨੈਸ਼ਨਲ, ਰੁੜਕੇਲਾ ਸਟੇਡੀਅਮ 'ਚ ਖੇਡੇ ਜਾਣਗੇ।
ਹਾਕੀ ਵਿਸ਼ਵ ਕੱਪ 'ਚ ਪੰਜਾਬ ਦਾ ਇਹ ਧਾਕੜ ਖਿਡਾਰੀ ਕਰੇਗਾ ਭਾਰਤੀ ਟੀਮ ਦੀ ਕਪਤਾਨੀ
NEXT STORY