ਕਰਾਚੀ- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਐਲਾਨ ਕੀਤਾ ਹੈ ਕਿ ਪਾਕਿਸਤਾਨ ਸੁਪਰ ਲੀਗ (ਸੀ. ਪੀ. ਐੱਲ.) ਦੇ ਬਾਕੀ ਬਚੇ ਚਾਰ ਮੈਚ ਨਵੰਬਰ 'ਚ ਲਾਹੌਰ 'ਚ ਖੇਡੇ ਜਾਣਗੇ। ਇਹ ਮੈਚ ਕੋਵਿਡ-19 ਮਹਾਮਾਰੀ ਦੇ ਕਾਰਨ ਮਾਰਚ 'ਚ ਮੁਲਤਵੀ ਕਰ ਦਿੱਤੇ ਗਏ ਸਨ। ਪੀ. ਸੀ. ਬੀ. ਨੇ ਬੁੱਧਵਾਰ ਨੂੰ ਸੋਧੇ ਹੋਏ ਸ਼ੈਡਿਊਲ ਨੂੰ ਜਾਰੀ ਕੀਤਾ ਹੈ। ਜਿਸ ਦੇ ਅਨੁਸਾਰ ਚੋਟੀ ਦੀਆਂ 2 ਟੀਮਾਂ ਮੁਲਤਾਨ ਸੁਲਤਾਂਸ ਤੇ ਕਰਾਚੀ ਕਿੰਗਸ 14 ਨਵੰਬਰ ਨੂੰ ਕੁਆਲੀਫਾਇਰ 'ਚ ਆਹਮੋ-ਸਾਹਮਣੇ ਹੋਣਗੀਆਂ।
ਇਸ ਦਿਨ ਲੀਗ ਪੜਾਅ 'ਚ ਤੀਜੇ ਸਥਾਨ 'ਤੇ ਰਹੇ ਲਾਹੌਰ ਕਲੰਦਰਸ ਤੇ ਚੌਥੇ ਸਥਾਨ ਦੀ ਟੀਮ ਪੇਸ਼ਾਵਰ ਜਾਲਮੀ ਦੇ ਵਿਚ ਪਹਿਲਾ ਐਲੀਮੀਨੇਟਰ ਖੇਡਿਆ ਜਾਵੇਗਾ। ਕੁਆਲੀਫਾਇਰ 'ਚ ਹਾਰਨ ਵਾਲੀ ਟੀਮ ਤੇ ਪਹਿਲੇ ਐਲੀਮੀਨੇਟਰ ਦੀ ਜੇਤੂ ਦੇ ਵਿਚ ਦੂਜੇ ਐਲੀਮੀਨੇਟਰ 15 ਨਵੰਬਰ ਨੂੰ ਹੋਵੇਗਾ। ਫਾਈਨਲ 17 ਨਵੰਬਰ ਨੂੰ ਖੇਡਿਆ ਜਾਵੇਗਾ। ਪੀ. ਸੀ. ਐੱਲ. ਨੂੰ ਕੋਵਿਡ-19 ਮਹਾਮਾਰੀ ਦੇ ਕਾਰਨ 17 ਮਾਰਚ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਲੰਮੀ ਬੀਮਾਰੀ ਤੋਂ ਬਾਅਦ ਇੰਗਲੈਂਡ ਦੇ ਸਾਬਕਾ ਖਿਡਾਰੀ ਡੇਵਿਡ ਕੈਪਲ ਦਾ ਦਿਹਾਂਤ
NEXT STORY