ਲੰਡਨ- ਇੰਗਲੈਂਡ ਦੇ ਸਾਬਕਾ ਆਲਰਾਊਂਡਰ ਡੇਵਿਡ ਕੈਪਲ ਦਾ ਲੰਮੀ ਬੀਮਾਰੀ ਦੇ ਬਾਅਦ ਦਿਹਾਂਤ ਹੋ ਗਿਆ। ਉਹ 57 ਸਾਲਾ ਦੇ ਸਨ। ਕੈਪਲ ਨੂੰ 2018 'ਚ ਬ੍ਰੇਨ ਟਿਊਮਰ ਹੋਇਆ ਸੀ। ਉਨ੍ਹਾਂ ਨੇ ਇੰਗਲੈਂਡ ਦੇ ਲਈ 15 ਟੈਸਟ ਮੈਚਾਂ 'ਚ 374 ਦੌੜਾਂ, 23 ਵਨ ਡੇ ਮੁਕਾਬਲਿਆਂ 'ਚ 327 ਦੌੜਾਂ ਤੇ ਫਸਟ ਕਲਾਸ ਕ੍ਰਿਕਟ ਦੇ 313 ਮੁਕਾਬਲਿਆਂ 'ਚ 12202 ਦੌੜਾਂ ਬਣਾਈਆਂ ਸਨ। ਫਸਟ ਕਲਾਸ 'ਚ ਉਨ੍ਹਾਂ ਨੇ 16 ਸੈਂਕੜੇ ਤੇ 72 ਅਰਧ ਸੈਂਕੜੇ ਲਗਾਏ ਹਨ। 1998 'ਚ ਫਸਟ ਕਲਾਸ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਅਦ ਉਹ 2006 'ਚ ਨਾਰਥਮਪਟਨਸ਼ਾਇਰ ਦੇ ਮੁੱਖ ਕੋਚ ਬਣੇ। ਇਸ ਤੋਂ ਇਲਾਵਾ ਕੈਪਲ ਬੰਗਲਾਦੇਸ਼ ਦੀ ਬੀਬੀਆਂ ਟੀਮ ਦੇ ਮੁੱਖ ਕੋਚ ਵੀ ਬਣੇ ਤੇ 2013 'ਚ ਉਨ੍ਹਾਂ ਨੇ ਇੰਗਲੈਂਡ ਬੀਬੀਆਂ ਟੀਮ ਦੇ ਸਹਾਇਕ ਕੋਚ ਦੀ ਭੂਮਿਕਾ ਨਿਭਾਈ ਸੀ। ਇਸ ਸਾਲ ਮਈ 'ਚ ਉਨ੍ਹਾਂ ਨੂੰ ਨਾਰਥਮਪਟਨਸ਼ਾਇਰ ਦੇ 'ਹਾਲ ਆਫ ਫੇਮ' 'ਚ ਸ਼ਾਮਲ ਕੀਤਾ ਗਿਆ ਸੀ।
ਦੁਨੀਆ ਦੀ ਸਰਵਸ੍ਰੇਸ਼ਠ ਫਿਨਿਸ਼ਰ ਬਣਨਾ ਚਾਹੁੰਦੀ ਹਾਂ : ਨਵੋਜਤ
NEXT STORY