ਸਪੋਰਟਸ ਡੈਸਕ- WWE ਦੇ ਸਟਾਰ ਰੈਸਲਰ 52 ਸਾਲਾ ਡਵੇਨ ਜਾਨਸਨ (ਦਿ ਰੌਕ) ਦੀ ਰੇਸਲਮੇਨੀਆ 41 'ਚ ਵਾਪਸੀ ਹੋਵੇਗੀ। ਰੌਕ ਦੇ WWE 'ਚ ਇਸ ਕਮਬੈਕ ਤੋਂ ਬਾਅਦ ਉਸ ਦੇ ਫੈਨਜ਼ ਵੀ ਕਾਫੀ ਖੁਸ਼ ਹਨ। WWE ਦੇ ਚੀਫ ਕੰਟੈਂਟ ਆਫਿਸਰ ਟ੍ਰਿਪਲ ਐੱਚ ਨੇ ਵੀ ਰੌਕ ਦੀ ਵਾਪਸੀ 'ਤੇ ਮੁਹਰ ਲਗਾ ਦਿੱਤੀ ਹੈ।
ਦਿ ਰੌਕ ਸਮੈਕਡਾਊਨ ਐਪੀਸੋਡ 'ਚ WWE ਟੈਲੀਵਿਜ਼ਨ 'ਤੇ ਵਾਪਸੀ ਕਰਨਗੇ। ਟ੍ਰਿਪਲ ਐੱਚ ਨੇ ਰੌਕ ਦੀ ਵਾਪਸੀ ਨੂੰ ਲੈ ਕੇ ਕਿਹਾ- ਇਕ ਪਲ 'ਚ ਸਭ ਕੁਝ ਬਦਲ ਸਕਦਾ ਹੈ।
ਇਹ ਵੀ ਪੜ੍ਹੋ : IND vs PAK ਮਹਾਮੁਕਾਬਲੇ ਤੋਂ ਪਹਿਲਾਂ ਭਾਰਤੀ ਟੀਮ ਲਈ ਖ਼ਤਰੇ ਦੀ ਘੰਟੀ!
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਰੇਸਲਮੇਨੀਆ 41 'ਚ ਦਿ ਰੌਕ ਤੇ 29 ਸਾਲਾ ਰੋਮਨ ਰੇਂਸ ਵਿਚਾਲੇ ਮੁਕਾਬਲਾ ਹੋ ਸਕਦਾ ਹੈ। ਦੂਜੇ ਪਾਸੇ 'ਦਿ ਰੌਕ' ਨੇ ਵੀ ਸ਼ੁੱਕਰਵਾਰ ਸਵੇਰੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਵਾਪਸੀ ਕਰਨ ਵਾਲੇ ਹਨ। ਉਨ੍ਹਾਂ ਲਿਖਿਆ, 'ਦਲੇਰਾਨਾ, ਤਬਾਹੀ ਵਾਲਾ ਤੇ ਅਚਾਨਕ ਤੇ ਖ਼ਤਰਨਾਕ ਫਾਈਨਲ ਬੌਸ ਵਾਪਸ ਆ ਗਿਆ ਹੈ।'
ਦਿ ਰੌਕ ਆਖਰੀ ਵਾਰ WWE ਟੈਲੀਵਿਜ਼ਨ 'ਤੇ 7 ਜਨਵਰੀ ਨੂੰ 'NXT' ਨਿਊ ਈਅਰ ਇਵਿਲ 'ਚ ਦਿਖਾਈ ਦਿੱਤੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
MI ਨੇ IPL 2025 ਲਈ ਨਵੀਂ ਜਰਸੀ ਕੀਤੀ ਲਾਂਚ, ਨਵੀਂ ਕਿੱਟ 'ਚ ਨਜ਼ਰ ਆਏ ਰੋਹਿਤ ਸਣੇ ਕਈ ਵੱਡੇ ਖਿਡਾਰੀ
NEXT STORY