ਕਰਾਚੀ– ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਟੀ-20 ਟੂਰਨਾਮੈਂਟ ਸ਼ਨੀਵਾਰ ਤੋਂ ਜਦੋਂ ਇੱਥੇ ਸ਼ੁਰੂ ਹੋਵੇਗਾ ਤਾਂ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਪਾਕਿਸਤਾਨ ਦੇ ਕ੍ਰਿਕਟ ਸਟੇਡੀਅਮਾਂ ਵਿਚ ਪਹਿਲੀ ਵਾਰ ਦਰਸ਼ਕਾਂ ਦੀ ਵਾਪਸੀ ਹੋਵੇਗੀ। ਸਰਕਾਰ ਨੇ ਪੀ. ਐੱਸ. ਐੱਲ. ਲਈ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਸਟੇਡੀਅਮਾਂ ਵਿਚ ਕੁੱਲ ਸਮਰਥਾ ਦੇ 20 ਫੀਸਦੀ ਦਰਸ਼ਕਾਂ ਦੀ ਮਨਜ਼ੂਰੀ ਦੇ ਦਿੱਤੀ ਹੈ। ਦਰਸ਼ਕਾਂ ਲਈ ਸਮਾਜਿਕ ਦੂਰੀ ਬਣਾਈ ਰੱਖਣਾ ਤੇ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਇਸ ਫੈਸਲੇ ਦਾ ਮਤਲਬ ਹੈ ਕਿ ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿਚ 7500 ਤੇ ਲਾਹੌਰ ਦੇ ਗੱਦਾਫੀ ਸਟੇਡੀਅਮ ਵਿਚ 5500 ਦਰਸ਼ਕ ਮੈਚ ਦੇਖ ਸਕਣਗੇ।

ਬੱਲੇਬਾਜ਼ ਸਰਫਰਾਜ਼ ਅਹਿਮਦ ਨੇ ਕਿਹਾ ਕਿ ਦਰਸ਼ਕਾਂ ਦੇ ਬਿਨਾਂ ਕੋਈ ਮਜ਼ਾ ਨਹੀਂ ਹੈ। ਇਹ ਬਹੁਤ ਵਧੀਆ ਖ਼ਬਰ ਹੈ ਕਿ ਅਸੀਂ ਲੰਮੇ ਸਮੇਂ ਤੋਂ ਬਾਅਦ ਦਰਸ਼ਕਾਂ ਦੇ ਸਾਹਮਣੇ ਖੇਡਾਂਗੇ। ਮਹਾਮਾਰੀ ਦੌਰਾਨ ਪੀ. ਸੀ. ਬੀ. ਨੇ ਜ਼ਿੰਬਾਬਵੇ ਤੇ ਦੱਖਣੀ ਅਫਰੀਕਾ ਵਿਰੁੱਧ ਅੰਤਰਰਾਸ਼ਟਰੀ ਸੀਰੀਜ਼ਾਂ ਦਾ ਆਯੋਜਨ ਕੀਤਾ ਪਰ ਇਹ ਮੈਚ ਖਾਲੀ ਸਟੇਡੀਅਮਾਂ 'ਚ ਖੇਡੇ ਸਨ। ਇਸ ਤੋਂ ਇਲਾਵਾ ਉਹ 200 ਤੋਂ ਜਿਆਦਾ ਘਰੇਲੂ ਮੈਚਾਂ ਦੀ ਜੈਵ ਸੁਰੱਖਿਅਤ ਵਾਤਾਵਰਣ 'ਚ ਆਯੋਜਨ ਕਰ ਰਿਹਾ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਅੰਕਿਤਾ ਨੇ ਆਪਣਾ ਪਹਿਲਾ WTA ਖਿਤਾਬ ਜਿੱਤਿਆ, ਟਾਪ-100 ’ਚ ਜਗ੍ਹਾ ਬਣਾਉਣਾ ਤੈਅ
NEXT STORY