ਨਵੀਂ ਦਿੱਲੀ : ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿਚ ਸ਼ੁੱਕਰਵਾਰ ਨੂੰ ਹੀ ਖੇਡ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਕਿਰਨ ਰਿਜਿਜੂ ਨੇ ਭਾਰਤੀ ਦੌੜਾਕ ਹਿਮਾ ਦਾਸ ਨੂੰ ਟੋਕੀਓ ਓਲੰਪਿਕ 2020 ਲਈ ਤਿਆਰ ਰਹਿਣ ਅਤੇ ਦੇਸ਼ ਲਈ ਤਮਗਾ ਲਿਆਉਣ ਲਈ ਕਿਹਾ ਹੈ। ਨਵੇਂ ਨਿਯੁਕਤ ਖੇਡ ਮੰਤਰੀ ਰਿਜਿਜੂ ਨੂੰ ਵਧਾਈ ਦਿੰਦਿਆਂ ਹਿਮਾ ਨੇ ਟਵੀਟ ਕਰ ਕਿਹਾ, ''ਖੇਡ ਮੰਤਰਾਲੇ ਦਾ ਜ਼ਿੰਮਾ ਸੰਭਾਲਣ ਲਈ ਤੁਹਾਨੂੰ ਵਧਾਈ ਰਿਜਿਜੂ ਸਰ।'' ਜਿਸਦੇ ਜਵਾਬ 'ਚ ਰਿਜਿਜੂ ਨੇ ਹਿਮਾ ਨੂੰ ਧੰਨਵਾਦ ਦਿੰਦਿਆਂ ਕਿਹਾ, ''ਸ਼ੁਭਕਾਮਨਾਵਾਂ ਲਈ ਧੰਨਵਾਦ ਹਿਮਾ, ਟੋਕੀਓ ਓਲੰਪਿਕ ਲਈ ਤਿਆਰ ਰਹੋ।''
ਰਿਜਿਜੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਵਿਚ ਖੇਡ ਮੰਤਰੀ ਬਣਾਏ ਗਏ ਹਨ। ਪਿਛਲੇ ਕਾਰਜਕਾਲ ਵਿਚ ਸਾਬਕਾ ਨਿਸ਼ਾਨੇਬਾਜ਼ ਰਾਜਵਰਧਨ ਸਿੰਘ ਰਾਠੌੜ ਖੇਡ ਮੰਤਰੀ ਸੀ। ਹਿਮਾ ਨੇ ਪਿਛਲੇ ਸਾਲ ਜਕਾਰਤਾ ਵਿਚ ਏਸ਼ੀਆਈ ਖੇਡਾਂ ਵਿਚ 400 ਮੀਟਰ ਵਿਚ ਦੌੜ 50.79 ਸੈਕੰਡ ਵਿਚ ਪੂਰੀ ਕਰ ਰਿਕਾਰਡ ਬਣਾਇਆ ਸੀ। ਇਸ ਤੋਂ ਇਲਾਵਾ ਉਹ ਪਹਿਲੀ ਭਾਰਤੀ ਐਥਲੀਟ ਹੈ ਜਿਸ ਨੇ ਆਈ. ਏ. ਏ. ਐੱਫ. ਵਿਸ਼ਵ ਅੰਡਰ 20 ਚੈਂਪੀਅਨਸ਼ਿਪ ਵਿਚ ਟ੍ਰੈਕ ਇਵੈਂਟ ਵਿਚ ਸੋਨ ਤਮਗਾ ਜਿੱਤਿਆ ਸੀ ਅਤੇ ਅਗਲੇ ਸਾਲ ਜਾਪਾਨ ਦੇ ਟੋਕੀਓ ਵਿਚ ਹੋਣ ਵਾਲੇ ਓਲੰਪਿਕ ਖੇਡਾਂ ਵਿਚ ਵੀ ਤਮਗੇ ਦੀ ਉਮੀਦ ਮੰਨੀ ਜਾ ਰਹੀ ਹੈ।
ਜਿਮਨਾਸਟ ਪਾਤਰਾ ਨੇ ਪੈਰੇਲਸ ਬਾਰਸ ਫਾਈਨਲਸ ਲਈ ਕੀਤਾ ਕੁਆਲੀਫਾਈ
NEXT STORY