ਮਾਲੇ, (ਭਾਸ਼ਾ)– ਮਾਲਦੀਵ ਦੇ ਟੂਰਿਜ਼ਮ ਸੰਘ ਤੇ ਉਸਦੇ ਮਾਰਕੀਟਿੰਗ ਅਤੇ ਲੋਕ ਸੰਪਰਕ ਨਿਗਮ ਨੇ ਹਾਲ ਹੀ ਵਿਚ ਟੀ-20 ਵਿਸ਼ਵ ਚੈਂਪੀਅਨ ਬਣੀ ਭਾਰਤੀ ਕ੍ਰਿਕਟ ਟੀਮ ਨੂੰ ਜਿੱਤ ਦਾ ਜਸ਼ਨ ਮਨਾਉਣ ਲਈ ਆਪਣੇ ਦੇਸ਼ ਵਿਚ ਸੱਦਾ ਦਿੱਤਾ ਹੈ।
ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਬਾਰਬਾਡੋਸ ਵਿਚ 29 ਜੂਨ ਨੂੰ ਫਾਈਨਲ ਵਿਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਟਰਾਫੀ ਜਿੱਤੀ ਸੀ। ਭਾਰਤੀ ਟੀਮ ਦੇ ਮੁੱਖ ਖਿਡਾਰੀ ਫਿਲਹਾਲ ਬ੍ਰੇਕ ’ਤੇ ਹਨ। ਜ਼ਿੰਬਾਬਵੇ ਦੌਰੇ ਤੋਂ ਬਾਅਦ ਭਾਰਤ ਦਾ ਅਗਲਾ ਕੌਮਾਂਤਰੀ ਮੁਕਾਬਲਾ 27 ਜੁਲਾਈ ਤੋਂ ਸ਼੍ਰੀਲੰਕਾ ਵਿਰੁੱਧ 6 ਮੈਚਾਂ ਦੀ ਸੀਮਤ ਓਵਰਾਂ ਦੀ ਲੜੀ ਹੈ। ਇਸ ਲੜੀ ਵਿਚ 3 ਵਨ ਡੇ ਤੇ 3 ਹੀ ਟੀ-20 ਕੌਮਾਂਤਰੀ ਮੈਚ ਸ਼ਾਮਲ ਹਨ।
ਮਾਝੀ ਨੇ ਓਲੰਪਿਕ ’ਚ ਹਿੱਸਾ ਲੈਣ ਵਾਲੇ ਓਡਿਸ਼ਾ ਦੇ 2 ਖਿਡਾਰੀਆਂ ਨੂੰ 15 ਲੱਖ ਰੁਪਏ ਦੇਣ ਦਾ ਕੀਤਾ ਐਲਾਨ
NEXT STORY