ਵੈੱਬ ਡੈਸਕ- ਭਾਰਤ ਦੇ ਪਬਲਿਕ ਸਰਵਿਸ ਬ੍ਰਾਡਕਾਸਟਰ, ਪ੍ਰਸਾਰ ਭਾਰਤੀ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਪ੍ਰਸਾਰ ਭਾਰਤੀ ਨੂੰ ਮਾਰਕੀਟਿੰਗ ਐਗਜ਼ੀਕਿਊਟਿਵ ਪੋਸਟ ਲਈ ਯੋਗ ਲੋਕਾਂ ਦੀ ਭਾਲ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਇਹ ਭਰਤੀਆਂ ਪ੍ਰਸਾਰ ਭਾਰਤੀ ਰਾਏਪੁਰ, ਜਲੰਧਰ, ਪਟਨਾ, ਮੁੰਬਈ, ਭੋਪਾਲ, ਰਾਂਚੀ ਸਮੇਤ ਵੱਖ-ਵੱਖ ਸ਼ਹਿਰਾਂ 'ਚ ਦੂਰਦਰਸ਼ਨ ਕੇਂਦਰ (ਡੀਡੀਕੇ), ਆਕਾਸ਼ਵਾਣੀ ਅਤੇ ਕਮਰਸ਼ੀਅਲ ਬ੍ਰਾਡਕਾਸਟਿੰਗ ਸਰਵਿਸ (ਸੀਬੀਐੱਸ) 'ਚ ਮਾਰਕੀਟਿੰਗ ਐਗਜ਼ੀਕਿਊਟਿਵ ਦੀ ਪੋਸਟ ਨੂੰ ਭਰੇਗਾ। ਅਪਲਾਈ ਕਰਨ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।
ਅਹੁਦਿਆਂ ਦਾ ਵੇਰਵਾ
ਕੁੱਲ 14 ਅਹੁਦੇ ਭਰੇ ਜਾਣਗੇ।
ਸਿੱਖਿਆ ਯੋਗਤਾ
ਕਿਸੇ ਮਾਨਤਾ ਪ੍ਰਾਪਤ ਮੈਨੇਜਮੈਂਟ ਇੰਸਟੀਚਿਊਟ ਜਾਂ ਯੂਨੀਵਰਸਿਟੀ ਤੋਂ ਐੱਮਬੀਏ/ਐੱਮਬੀਏ ਮਾਰਕੀਟਿੰਗ ਜਾਂ ਪੀਜੀ ਡਿਪਲੋਮਾ ਮੈਨੇਜਮੈਂਟ/ਮਾਰਕੀਟਿੰਗ ਕੀਤੀ ਹੋਵੇ। ਨਾਲ ਹੀ ਘੱਟੋ-ਘੱਟ ਇਕ ਸਾਲ ਦਾ ਅਨੁਭਵ ਹੋਵੇ।
ਉਮਰ
ਉਮੀਦਵਾਰ ਦੀ ਉਮਰ 35 ਸਾਲ ਤੋਂ ਘੱਟ ਤੈਅ ਕੀਤੀ ਗਈ ਹੈ।
ਆਖ਼ਰੀ ਤਾਰੀਖ
ਉਮੀਦਵਾਰ 21 ਜਨਵਰੀ 2026 ਤੱਕ ਅਪਲਾਈ ਕਰ ਸਦੇ ਹਨ।
ਤਨਖਾਹ
ਚੇਨਈ, ਹੈਦਰਾਬਾਦ, ਮੁੰਬਈ ਅਤੇ ਕੋਲਕਾਤਾ ਲਈ 35,000 ਤੋਂ 50,000 ਰੁਪਏ ਹਰ ਮਹੀਨੇ ਤਨਖਾਹ। ਹੋਰ ਸ਼ਹਿਰਾਂ ਲਈ 35,000 ਤੋਂ 42 ਹਜ਼ਾਰ ਤੱਕ ਤਨਖਾਹ ਮਿਲੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
'ਕੂੜਾ ਲਿਆਓ, ਖਾਣਾ ਖਾਓ' ! ਭਾਰਤ 'ਚ ਖੁੱਲ੍ਹਿਆ ਅਨੋਖਾ ਕੈਫੇ, ਕੂੜੇ ਬਦਲੇ ਮਿਲਦੈ ਪੇਟ ਭਰ ਭੋਜਨ
NEXT STORY