ਵਾਸ਼ਿੰਗਟਨ- ਪੀ. ਜੀ. ਏ. ਟੂਰ ਤੇ ਕੋਰਨ ਫੇਰੀ ਟੂਰ ਦੇ ਤਿੰਨ ਮਹੀਨੇ 'ਚ ਪਹਿਲੀ ਵਾਰ ਅਧਿਕਾਰਿਕ ਟੂਰਨਾਮੈਂਟ ਆਯੋਜਿਤ ਕਰਨ ਦੇ ਨਾਲ ਹੀ ਅਗਲੇ ਹਫਤੇ ਤੋਂ ਅਧਿਕਾਰਿਕ ਵਿਸ਼ਵ ਗੋਲਫ ਰੈਂਕਿੰਗ ਵੀ ਸ਼ੁਰੂ ਹੋ ਜਾਵੇਗੀ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਵਿਸ਼ਵ ਭਰ ਤੋਂ ਹੋਰ ਖੇਡਾਂ ਦੀ ਤਰ੍ਹਾਂ ਗੋਲਫ ਵੀ ਬੰਦ ਹੋ ਗਿਆ ਸੀ ਤੇ 15 ਮਾਰਚ ਤੋਂ ਹੀ ਇਸ ਦੀ ਰੈਂਕਿੰਗ 'ਚ ਕੋਈ ਫੇਰਬਦਲ ਨਹੀਂ ਹੋਇਆ ਹੈ। ਯੂਰਪੀਅਨ ਟੂਰ 22 ਜੁਲਾਈ ਤੱਕ ਸ਼ੁਰੂ ਨਹੀਂ ਹੋਵੇਗਾ, ਜਿਸ ਨਾਲ ਕੁਝ ਖਿਡਾਰੀ ਰੈਂਕਿੰਗ ਅੰਕ ਹਾਸਲ ਨਹੀਂ ਕਰ ਸਕਣਗੇ। ਅਧਿਕਾਰਿਕ ਵਿਸ਼ਵ ਗੋਲਫ ਰੈਂਕਿੰਗ ਬੋਰਡ ਨੇ ਕਿਹਾ ਕਿ ਅਮਰੀਕਾ ਦੇ ਯੂ. ਐੱਸ. ਜੀ. ਏ. ਤੇ ਪੀ. ਜੀ. ਏ. ਟੂਰ ਆਪਣੇ ਕੁਆਲੀਫਾਇੰਗ ਮਾਪਦੰਢ 'ਚ 15 ਮਾਰਚ ਦੀ ਰੈਂਕਿੰਗ ਨੂੰ ਸ਼ਾਮਲ ਕਰਨ 'ਤੇ ਸਹਿਮਤ ਹੋ ਗਏ ਹਨ। ਰੋਰੀ ਮੈਕਲਰਾਏ ਅਜੇ ਵਿਸ਼ਵ ਦੇ ਨੰਬਰ ਇਕ ਗੋਲਫਰ ਹਨ।
ਕੋਵਿਡ-19 : ਆਸਟਰੇਲੀਆ 'ਚ 6 ਜੂਨ ਤੋਂ ਕ੍ਰਿਕਟ ਦੀ ਵਾਪਸੀ, 500 ਦਰਸ਼ਕਾਂ ਦੇ ਵਿਚ ਹੋਵੇਗਾ ਮੈਚ
NEXT STORY