ਸਪੋਰਟਸ ਡੈਸਕ- ਪਾਕਿਸਤਾਨ ਤੇ ਆਸਟਰੇਲੀਆ ਦਰਮਿਆਨ 11 ਨਵੰਬਰ ਨੂੰ ਟੀ-20 ਵਿਸ਼ਵ ਕੱਪ ਟੂਰਨਾਮੈਂਟ ਦਾ ਦੂਜਾ ਸੈਮੀਫਾਈਨਲ ਮੈਚ ਖੇਡਿਆ ਗਿਆ ਸੀ ਜਿਸ 'ਚ ਆਸਟਰੇਲੀਆ ਨੇ 5 ਵਿਕਟਾਂ ਨਾਲ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 4 ਵਿਕਟਾਂ ਗੁਆ ਕੇ 176 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਆਸਟਰੇਲੀਆ ਨੇ 1 ਓਵਰ ਬਾਕੀ ਰਹਿੰਦੇ ਮੈਚ ਆਪਣੇ ਆਪਣੇ ਨਾਂ ਕਰ ਲਿਆ। ਇਸੇ ਤਰ੍ਹਾਂ ਆਸਟਰੇਲੀਆ ਨੇ ਦੂਜੀ ਵਾਰ ਫ਼ਾਈਨਲ 'ਚ ਜਗ੍ਹਾ ਬਣਾਈ ਜਿੱਥੇ 14 ਨੰਬਰ ਨੂੰ ਉਸ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ।
ਇਹ ਵੀ ਪੜ੍ਹੋ : NZ ਖ਼ਿਲਾਫ਼ ਟੈਸਟ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ ਤੇ ਕੌਣ ਹੋਇਆ ਬਾਹਰ
ਇਸ ਟੂਰਨਾਮੈਂਟ 'ਚ ਇਤਿਹਾਸ ਰਚਣ ਜਾ ਰਿਰਾ ਹੈ, ਇਸ ਵਾਰ ਵਿਸ਼ਵ ਨੂੰ ਇਕ ਨਵੀਂ ਟੀ-20 ਚੈਂਪੀਅਨ ਟੀਮ ਮਿਲਣ ਜਾ ਰਹੀ ਹੈ। ਨਿਊਜ਼ੀਲੈਂਡ ਨੇ ਪਹਿਲੀ ਵਾਰ ਖ਼ਿਤਾਬੀ ਮੁਕਾਬਲੇ 'ਚ ਆਪਣੀ ਜਗ੍ਹਾ ਬਣਾਈ ਹੈ, ਜਦਕਿ ਸਾਲ 2010 'ਚ ਆਸਟਰੇਲੀਆ ਨੂੰ ਇੰਗਲੈਂਡ ਨੇ ਫ਼ਾਈਨਲ 'ਚ 7 ਵਿਕਟਾਂ ਨਾਲ ਹਰਾਇਆ ਸੀ।
ਟੀ-20 ਵਿਸ਼ਵ ਕੱਪ 'ਚ ਅਜੇ ਤਕ 5 ਦੇਸ਼ਾਂ ਨੇ ਟਰਾਫ਼ੀ ਆਪਣੇ ਨਾਂ ਕੀਤੀ ਹੈ। ਵੈਸਟਇੰਡੀਜ਼ ਸਭ ਤੋਂ ਜ਼ਿਆਦਾ ਦੋ ਵਾਰ ਖ਼ਿਤਾਬ ਆਪਣੇ ਨਾਂ ਕਰ ਚੁੱਕਾ ਹੈ, ਜਦਕਿ ਭਾਰਤ, ਪਾਕਿਸਤਾਨ, ਇੰਗਲੈਂਡ ਤੇ ਸ਼੍ਰੀਲੰਕਾ ਨੇ 1-1 ਵਾਰ ਖ਼ਿਤਾਬ ਜਿੱਤਿਆ ਹੈ। ਆਸਟਰੇਲੀਆ ਤੇ ਨਿਊਜ਼ੀਲੈਂਡ ਦੀ ਝੋਲੀ ਅਜੇ ਤਕ ਖ਼ਾਲੀ ਹੈ ਪਰ ਇਸ ਟੂਰਨਾਮੈਂਟ 'ਚ ਕੋਈ ਇਕ ਪਹਿਲੀ ਵਾਰ ਟਰਾਫ਼ੀ ਆਪਣੇ ਨਾਂ ਕਰੇਗੀ।
ਕਦੋਂ ਕਿਸ ਦੇਸ਼ ਨੇ ਜਿੱਤਿਆ ਟੀ-20 ਵਿਸ਼ਵ ਕੱਪ
2007 - ਭਾਰਤ
2009 - ਪਾਕਿਸਤਾਨ
2010 - ਇੰਗਲੈਂਡ
2012 - ਵੈਸਟਇੰਡੀਜ਼
2014 - ਸ਼੍ਰੀਲੰਕਾ
2016- ਵੈਸਟਇੰਡੀਜ਼
ਇਹ ਵੀ ਪੜ੍ਹੋ : ਨਿਊਜ਼ੀਲੈਂਡ ਪਹਿਲੀ ਵਾਰ T-20 WC ਦੇ ਫਾਈਨਲ 'ਚ, ਜਾਣੋ ਟੀਮ ਦੀ ਇਸ ਸ਼ਾਨਦਾਰ ਸਫਲਤਾ ਦੇ ਮੁੱਖ ਕਾਰਨ
WTC ਖ਼ਿਤਾਬ ਦੇ ਬਾਅਦ ਨਿਊਜ਼ੀਲੈਂਡ ਦੇ ਕੋਲ ਗੋਲਡਨ ਚਾਂਸ
ਨਿਊਜ਼ੀਲੈਂਡ ਦੀ ਟੀਮ ਨੇ ਸੈਮੀਫ਼ਾਈਨਲ ਮੁਕਾਬਲੇ 'ਚ ਇੰਗਲੈਂਡ 'ਤੇ 5 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਇਸੇ ਦੇ ਨਾਲ ਨਿਊਜ਼ੀਲੈਂਡ ਨੇ ਵਨ-ਡੇ ਵਿਸ਼ਵ ਕੱਪ-2019 ਦੇ ਫਾਈਨਲ ਮੁਕਾਬਲੇ 'ਚ ਇੰਗਲੈਂਡ ਤੋਂ ਮਿਲੀ ਹਾਰ ਦਾ ਬਦਲਾ ਵੀ ਲਿਆ। ਇਸੇ ਸਾਲ ਨਿਊਜ਼ੀਲੈਂਡ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਖ਼ਿਤਾਬ ਵੀ ਆਪਣੇ ਨਾਂ ਕੀਤਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਆਸਟਰੇਲੀਆ ਤੇ ਨਿਊਜ਼ੀਲੈਂਡ ਖੇਡਣਗੀਆਂ ਟੀ-20 ਸੀਰੀਜ਼, ਕ੍ਰਿਕਟ ਆਸਟਰੇਲੀਆ ਨੇ ਕਹੀ ਇਹ ਗੱਲ
NEXT STORY