ਸਿਡਨੀ–ਰੋਹਿਤ ਸ਼ਰਮਾ ਨੇ ਆਸਟ੍ਰੇਲੀਆ ਵਿਰੁੱਧ ਹਾਲ ਹੀ ਵਿਚ ਖਤਮ ਹੋਈ ਵਨ ਡੇ ਲੜੀ ਵਿਚ ਮਿਲੀ ਸਫਲਤਾ ਦਾ ਸਿਹਰਾ ‘ਆਪਣੇ ਤਰੀਕੇ ਨਾਲ’ ਕੀਤੀ ਗਈ ਤਿਆਰੀ ਨੂੰ ਦਿੱਤਾ ਜਿਹੜੀ ਇਸ ਅਹਿਸਾਸ ਤੋਂ ਪੈਦਾ ਹੋਈ ਸੀ ਕਿ ਪੇਸ਼ੇਵਰ ਰੂਪ ਨਾਲ ਪ੍ਰਤੀਬੱਧ ਹੋਣ ਤੋਂ ਇਲਾਵਾ ਵੀ ਜ਼ਿੰਦਗੀ ਦੇ ਕਈ ਹੋਰ ਪਹਿਲੂ ਹਨ।ਰੋਹਿਤ ਨੇ ਇੱਥੇ ਤੀਜੇ ਤੇ ਆਖਰੀ ਵਨ ਡੇ ਵਿਚ ਅਜੇਤੂ 121 ਦੌੜਾਂ ਬਣਾ ਕੇ ਭਾਰਤ ਨੂੰ ਆਸਟ੍ਰੇਲੀਆ ’ਤੇ 9 ਵਿਕਟਾਂ ਨਾਲ ਜਿੱਤ ਦਿਵਾਈ, ਜਿਸ ਨਾਲ ਮਹਿਮਾਨ ਟੀਮ ਕਲੀਨ ਸਵੀਪ ਤੋਂ ਬਚ ਗਈ। ਆਸਟ੍ਰੇਲੀਆ ਨੇ 3 ਮੈਚਾਂ ਦੀ ਲੜੀ 2-1 ਨਾਲ ਜਿੱਤੀ।
ਰੋਹਿਤ ਨੇ ਇੱਥੇ ਕਿਹਾ, ‘‘ਜਦੋਂ ਤੋਂ ਮੈਂ ਖੇਡਣਾ ਸ਼ੁਰੂ ਕੀਤਾ ਹੈ, ਮੇਰੇ ਕੋਲ ਕਦੇ ਵੀ ਕਿਸੇ ਲੜੀ ਦੀ ਤਿਆਰੀ ਲਈ 4 ਤੋਂ 5 ਮਹੀਨੇ ਨਹੀਂ ਹੁੰਦੇ ਸਨ, ਇਸ ਲਈ ਮੈਂ ਇਸਦਾ ਇਸਤੇਮਾਲ ਕਰਨਾ ਚਾਹੁੰਦਾ ਸੀ। ਮੈਂ ਚੀਜ਼ਾਂ ਨੂੰ ਆਪਣੇ ਤਰੀਕੇ ਨਾਲ, ਆਪਣੀ ਸ਼ਰਤ ’ਤੇ ਕਰਨਾ ਚਾਹੁੰਦਾ ਸੀ ਤੇ ਇਹ ਅਸਲ ਵਿਚ ਮੇਰੇ ਲਈ ਚੰਗਾ ਰਿਹਾ ਕਿਉਂਕਿ ਮੈਨੂੰ ਸਮਝ ਵਿਚ ਆਇਆ ਕਿ ਮੈਨੂੰ ਆਪਣੇ ਬਾਕੀ ਕਰੀਅਰ ਲਈ ਕੀ ਕਰਨ ਦੀ ਲੋੜ ਹੈ।’’ਰੋਹਿਤ ਨੂੰ ਮਈ ਵਿਚ ਆਈ. ਪੀ. ਐੱਲ. 2025 ਤੋਂ ਪਹਿਲੀ ਵਾਰ ਮੁਕਾਬਲੇਬਾਜ਼ੀ ਕ੍ਰਿਕਟ ਖੇਡਣ ਦੇ ਬਾਵਜੂਦ ਆਸਟ੍ਰੇਲੀਆ ਵਿਰੁੱਧ ‘ਮੈਨ ਆਫ ਦਿ ਮੈਚ’ ਤੇ ‘ਮੈਨ ਆਫ ਦਿ ਸੀਰੀਜ਼’ ਚੁਣਿਆ ਗਿਆ।ਰੋਹਿਤ ਨੇ ਕਿਹਾ, ‘‘ਉਸ ਸਮੇਂ ਦਾ ਇਸਤੇਮਾਲ ਕਰਨਾ ਮਹੱਤਵਪੂਰਨ ਸੀ ਕਿਉਂਕਿ ਜਿਵੇਂ ਕਿ ਮੈਂ ਕਿਹਾ, ਮੇਰੇ ਕੋਲ ਇੰਨਾ ਸਮਾਂ ਪਹਿਲਾਂ ਕਦੇ ਨਹੀਂ ਸੀ ਤੇ ਮੈਂ ਘਰ ’ਚ ਚੰਗੀ ਤਿਆਰੀ ਕੀਤੀ ਸੀ। ਇੱਥੇ ਤੇ ਵਿਦੇਸ਼ ਦੇ ਹਾਲਾਤ ਵਿਚ ਫਰਕ ਹੈ ਪਰ ਮੈਂ ਇੱਥੇ ਕਈ ਵਾਰ ਆ ਚੱੁਕਾ ਹਾਂ, ਇਸ ਲਈ ਇਹ ਸਿਰਫ ਉਸ ਲੈਅ ਵਿਚ ਆਉਣ ਦੇ ਬਾਰੇ ਵਿਚ ਸੀ।’’
ਉਸ ਨੇ ਕਿਹਾ, ‘‘ਇਸ ਲਈ ਮੈਂ ਇੱਥੇ ਆਉਣ ਤੋਂ ਪਹਿਲਾਂ ਜਿਸ ਤਰ੍ਹਾਂ ਨਾਲ ਤਿਆਰੀ ਕੀਤੀ ਤੇ ਉਸ ਨੂੰ ਬਹੁਤ ਸਿਹਰਾ ਦਿੰਦਾ ਹਾਂ। ਖੁਦ ਨੂੰ ਬਹੁਤ ਸਮਾਂ ਦਿੱਤਾ। ਇਹ ਬਹੁਤ ਮਹੱਤਵਪੂਰਨ ਸੀ ਕਿਉਂਕਿ ਕਦੇ-ਕਦੇ ਤੁਹਾਨੂੰ ਇਹ ਸਮਝਣ ਦੀ ਲੋੜ ਹੁੰਦੀ ਹੈ ਕਿ ਪੇਸ਼ੇਵਰ ਰੂਪ ਨਾਲ ਤੁਸੀਂ ਜੋ ਕਰਦੇ ਹੋ, ਉਸ ਤੋਂ ਇਲਾਵਾ ਵੀ ਜ਼ਿੰਦਗੀ ਵਿਚ ਬਹੁਤ ਚੰਗਾ ਕਰਨਾ ਹੈ ਪਰ ਮੇਰੇ ਕੋਲ ਬਹੁਤ ਸਮਾਂ ਸੀ ਤੇ ਇਸ ਲਈ ਮੈਂ ਇਸਦਾ ਇਸਤੇਮਾਲ ਕੀਤਾ।’’ਰੋਹਿਤ ਨੇ ਲੰਬੇ ਸਮੇਂ ਤੋਂ ਆਪਣੇ ਸਾਥੀ ਰਹੇ ਵਿਰਾਟ ਕੋਹਲੀ ਦੇ ਨਾਲ ਮੈਚ ਜੇਤੂ ਸਾਂਝੇਦਾਰੀ ਨੂੰ ਸੰਜੋਇਆ। ਉਸ ਨੇ ਕਿਹਾ, ‘‘ਜ਼ਾਹਿਰ ਹੈ ਕਿ ਦੋ ਨਵੀਆਂ ਗੇਂਦਾਂ ਦੇ ਨਾਲ ਉਹ ਥੋੜ੍ਹਾ ਚੁਣੌਤੀਪੂਰਨ ਸੀ। ਸ਼ੁਰੂਆਤ ਵਿਚ ਖੇਡਣਾ ਥੋੜ੍ਹਾ ਮੁਸ਼ਕਿਲ ਸੀ ਪਰ ਸਾਨੂੰ ਪਤਾ ਸੀ ਕਿ ਇਕ ਵਾਰ ਗੇਂਦ ਦੀ ਚਮਕ ਖਤਮ ਹੋਣ ਤੋਂ ਬਾਅਦ ਇਹ ਥੋੜ੍ਹਾ ਆਸਾਨ ਹੋ ਜਾਵੇਗਾ।’’ਰੋਹਿਤ ਨੇ ਕਿਹਾ, ‘‘ਕਾਫੀ ਲੰਬੇ ਸਮੇਂ ਤੋਂ ਬਾਅਦ (ਕੋਹਲੀ ਦੇ ਨਾਲ) ਸ਼ਾਨਦਾਰ ਸਾਂਝੇਦਾਰੀ। ਮੈਨੂੰ ਲੱਗਦਾ ਹੈ ਕਿ ਅਸੀਂ ਲੰਬੇ ਸਮੇਂ ਤੋਂ 100 ਦੌੜਾਂ ਦੀ ਸਾਂਝੇਦਾਰੀ ਨਹੀਂ ਕੀਤੀ ਸੀ। ਇਕ ਟੀਮ ਦੇ ਨਜ਼ਰੀਏ ਨਾਲ ਇਕ ਸਮੇਂ ਸਾਡੀ ਸਥਿਤੀ ਨੂੰ ਦੇਖਦੇ ਹੋਏ ਇਹ ਸਾਂਝੇਦਾਰੀ ਕਰਨਾ ਚੰਗਾ ਸੀ।’’
ਭਾਰਤ ਵਿਰੁੱਧ ਟੈਸਟ ਸੀਰੀਜ਼ ਲਈ ਦੱਖਣੀ ਅਫਰੀਕਾ ਨੇ ਐਲਾਨੀ ਟੀਮ
NEXT STORY