ਨਵੀਂ ਦਿੱਲੀ : ਆਈ. ਪੀ. ਐੱਲ. ਦੇ ਪ੍ਰਧਾਨ ਰਾਜੀਵ ਸ਼ੁਕਲਾ ਨੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੋ ਪੱਖੀ ਕ੍ਰਿਕਟ ਸੀਰੀਜ਼ ਦੀ ਕਿਸੇ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਰਾਜੀਵ ਸ਼ੁਕਲਾ ਨੇ ਖੇਡ ਭਾਵਨਾ ਨੂੰ ਸਭ ਤੋਂ ਉੱਪਰ ਹੋਣ ਦੇ ਵਿਚਾਰ 'ਤੇ ਸਹਿਮਤੀ ਜਤਾਉਂਦਿਆਂ ਕਿਹਾ, ''ਜੇਕਰ ਕੋਈ ਅੱਤਵਾਦ ਦਾ ਸਮਰਥਨ ਕਰੇ, ਉਸ ਨੂੰ ਬੜ੍ਹਾਵਾ ਦੇਵੇ ਤਾਂ ਯਕੀਨੀ ਤੌਰ 'ਤੇ ਇਸ ਦਾ ਪ੍ਰਭਾਵ ਖੇਡ 'ਤੇ ਪਵੇਗਾ।''

ਜੰਮੂ ਕਸ਼ਮੀਰ ਦੇ ਪੁਲਵਾਮਾ ਜਿਲੇ ਵਿਚ 14 ਫਰਵਰੀ ਨੂੰ ਸੀ. ਆਰ. ਪੀ. ਐੱਫ. 'ਤੇ ਹਏ ਫਿਦਾਈਨ ਹਮਲੇ ਵਿਚ 40 ਜਵਾਨ ਸ਼ਹੀਦ ਹੋ ਗਏ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਸੀ। ਇਸ ਹਮਲੇ ਤੋਂ ਬਾਅਦ ਪੂਰੇ ਦੇਸ਼ ਵਿਚ ਗੁੱਸਾ ਹੈ ਅਤੇ ਲੋਕ ਪਾਕਿਸਤਾਨ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ। ਆਈ. ਪੀ. ਐੱਲ. ਦੇ ਪ੍ਰਧਾਨ ਨੇ ਕਿਹਾ, ''ਸਾਡੀ ਸਥਿਤੀ ਬਹੁਤ ਹੀ ਸਾਫ ਹੈ। ਜਦੋਂ ਤੱਕ ਸਾਨੂੰ ਸਰਕਾਰ ਦੀ ਇਜਾਜ਼ਤ ਨਹੀਂ ਮਿਲ ਜਾਂਦੀ ਤਦ ਤੱਕ ਅਸੀਂ ਪਾਕਿਸਤਾਨ ਦੇ ਨਾਲ ਕ੍ਰਿਕਟ ਨਹੀਂ ਖੇਡ ਸਕਦੇ। ਇਸ ਸਾਲ ਇੰਗਲੈਂਡ ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਭਾਰਤ-ਪਾਕਿਸਤਾਨ ਮੈਚ 'ਤੇ ਆਈ. ਪੀ. ਐੱਲ. ਪ੍ਰਧਾਨ ਨੇ ਕਿਹਾ, ''ਅਸੀਂ ਇਸ ਸਮੇਂ ਕੁਝ ਨਹੀਂ ਕਹਿ ਸਕਦੇ। ਵਿਸ਼ਵ ਕੱਪ ਅਜੇ ਦੂਰ ਹੈ। ਅਸੀਂ ਦੇਖਾਂਗੇ ਕਿ, ਕੀ ਹੋ ਸਕਦਾ ਹੈ।''

'ਯੁਨਿਵਰਸਲ ਬਿਗ ਬੌਸ' ਦਾ ਵੱਡਾ ਬਿਆਨ, ਖੁੱਦ ਨੂੰ ਦੱਸਿਆ ਮਹਾਨ ਕ੍ਰਿਕਟਰ
NEXT STORY