ਨਵੀਂ ਦਿੱਲੀ— ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਕਿਹਾ ਕਿ ਪੁਰਸ਼ਾਂ ਨੂੰ ਆਪਣੀਆਂ ਭਾਵਨਾਵਾਂ ਨੂੰ ਲੁਕਾਉਣਾ ਨਹੀਂ ਚਾਹੀਦਾ ਤੇ ਇਨ੍ਹਾਂ ਨੂੰ ਜ਼ਾਹਿਰ ਕਰਦੇ ਸਮੇਂ ਜੇਕਰ ਉਨ੍ਹਾਂ ਦੇ ਹੰਝੂ ਵੀ ਵਹਿ ਜਾਂਦੇ ਹਨ ਤਾਂ ਉਨ੍ਹਾਂ ਨੂੰ ਸ਼ਰਮ ਨਹੀਂ ਆਉਣਾ ਚਾਹੀਦੀ। ਅਜਿਹਾ ਵੀ ਸਮਾਂ ਸੀ ਜਦੋਂ ਪੁਰਸ਼ਾਂ ਦਾ ਰੋਣਾ ਕਮਜ਼ੋਰ ਸ਼ਖ਼ਸੀਅਤ ਦੀ ਨਿਸ਼ਾਨੀ ਮੰਨਿਆ ਜਾਂਦਾ ਸੀ ਪਰ ਸਚਿਨ ਇਸ ਗੱਲ ਨਾਲ ਇਤਫਾਕ ਨਹੀਂ ਰੱਖਦਾ। ਹਾਲਾਂਕਿ ਅਜਿਹਾ ਵੀ ਦੌਰ ਸੀ ਜਦੋਂ ਉਹ ਮੰਨਦਾ ਸੀ ਕਿ ਹੰਝੂ ਨਿਕਲਣ ਨਾਲ ਪੁਰਸ਼ ਕਮਜ਼ੋਰ ਹੋ ਜਾਂਦੇ ਹਨ।
ਮੌਜੂਦਾ 'ਇੰਟਰਨੈਸ਼ਨਲ ਮੈਨਸ ਵੀਕ' ਦੇ ਮੌਕੇ 'ਤੇ ਪੁਰਸ਼ਾਂ ਨੂੰ ਖੁੱਲ੍ਹੇ ਪੱਤਰ ਵਿਚ ਇਸ ਮਹਾਨ ਕ੍ਰਿਕਟਰ ਨੇ ਕਿਹਾ ਕਿ ਜਦੋਂ ਚੀਜ਼ਾਂ ਉਨ੍ਹਾਂ ਦੇ ਮਨ ਮੁਤਾਬਕ ਨਹੀਂ ਚੱਲਦੀਆਂ ਤਾਂ ਉਨ੍ਹਾਂ ਨੂੰ ਖੁਦ ਨੂੰ ਸਖਤ ਨਹੀਂ ਦਿਖਾਉਣਾ ਚਾਹੀਦਾ। ਸਚਿਨ ਨ ੇਕਿਹਾ, ''ਮੈਂ ਇਸ ਸੋਚ ਦੇ ਨਾਲ ਵੱਡਾ ਹੋਇਆ ਹਾਂ। ਅੱਜ ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਮੈਂ ਮਹਿਸੂਸ ਕੀਤਾ ਹੈ ਕਿ ਮੈਂ ਗਲਤ ਸੀ। ਮੇਰੀਆਂ ਪ੍ਰੇਸ਼ਾਨੀਆਂ ਤੇ ਮੇਰੇ ਦਰਦ ਨੇ ਮੈਨੂੰ ਉਹ ਬਣਾਇਆ ਹੈ, ਜੋ ਮੈਂ ਹਾਂ, ਮੈਨੂੰ ਬਿਹਤਰ ਇਨਸਾਨ ਬਣਾਇਆ।'' ਸਚਿਨ (46) ਨੇ ਕਿਹਾ ਕਿ ਰੋਣਾ ਤੁਹਾਨੂੰ ਕਮਜ਼ੋਰ ਨਹੀਂ ਕਰਦਾ।
ਵੈਸਟਇੰਡੀਜ਼ ਵਿਰੁੱਧ ਭਾਰਤੀ ਟੀਮ ਦੀ ਚੋਣ ਅੱਜ
NEXT STORY