ਨਿਊਯਾਰਕ- ਹਾਰਡ ਕੋਰਟ ਗ੍ਰੈਂਡ ਸਲੇਮ ਯੂ. ਐੱਸ. ਏ. ਤੇ ਕਲੇ ਕੋਰਟ ਗ੍ਰੈਂਡ ਸਲੇਮ ਫ੍ਰੈਂਚ ਓਪਨ ਦੇ ਸਮੇਂ ਕੁਆਰੰਟੀਨ ਨੂੰ ਲੈ ਟਕਰਾਅ ਹੋ ਸਕਦਾ ਹੈ। ਸਾਲ ਦੇ ਦੂਜੇ ਗ੍ਰੈਂਡ ਸਲੇਮ ਫ੍ਰੈਂਚ ਓਪਨ ਦਾ ਆਯੋਜਨ ਮਈ ਦੇ ਆਖਰੀ ਹਫਤੇ 'ਚ ਹੋਣਾ ਸੀ ਪਰ ਕੋਰੋਨਾ ਮਹਾਮਾਰੀ ਦੇ ਕਾਰਨ ਇਸ ਨੂੰ ਸਤੰਬਰ ਤੱਕ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਸਾਲ ਦਾ ਆਖਰੀ ਗ੍ਰੈਂਡ ਸਲੇਮ ਯੂ. ਐੱਸ. ਓਪਨ ਆਪਣੇ ਨਿਰਧਾਰਤ ਸਮੇਂ 31 ਅਗਸਤ ਤੋਂ 13 ਸਤੰਬਰ ਤੱਕ ਹੋ ਰਿਹਾ ਹੈ ਜਦਕਿ ਫ੍ਰੈਂਚ ਓਪਨ ਦਾ ਆਯੋਜਨ ਪੈਰਿਸ 'ਚ 27 ਸਤੰਬਰ ਤੋਂ 11 ਅਕਤੂਬਰ ਤੱਕ ਹੋਵੇਗਾ।
ਯੂ. ਐੱਸ. ਓਪਨ ਤੋਂ ਪਹਿਲਾਂ ਵੇਸਟਰਨ ਐਂਡ ਸਦਰਨ ਓਪਨ 20 ਤੋਂ 28 ਅਗਸਤ ਤੱਕ ਨਿਊਯਾਰਕ 'ਚ ਹੋਵੇਗਾ। ਇਹ ਟੂਰਨਾਮੈਂਟ ਹਰ ਸਾਲ ਸਿਨਸਿਨਾਟੀ 'ਚ ਹੁੰਦਾ ਸੀ ਪਰ ਇਸ ਵਾਰ ਕੋਰੋਨਾ ਦੇ ਕਾਰਨ ਇਸਦਾ ਆਯੋਜਨ ਨਿਊਯਾਰਕ 'ਚ ਹੋ ਰਿਹਾ ਹੈ। ਫ੍ਰੈਂਚ ਓਪਨ ਤੋਂ ਪਹਿਲਾਂ 2 ਵੱਡੇ ਕਲੇ ਕਰੋਟ ਟੂਰਨਾਮੈਂਟ ਮੈਡ੍ਰਿਡ (13-20 ਸਤੰਬਰ) ਤੇ ਰੋਮ (20-27 ਸਤੰਬਰ) ਹੋਣੇ ਹਨ। ਹਾਰਡ ਕੋਰਟ ਤੇ ਕਲੇ ਕੋਰਟ ਦੇ ਇਨ੍ਹਾਂ ਟੂਰਨਾਮੈਂਟਾਂ ਦੇ ਨੇੜੇ-ਨੇੜੇ ਹੋਣ ਦੇ ਚੱਲਦੇ ਇਹ ਸਮੱਸਿਆ ਆ ਰਹੀ ਹੈ ਕਿ ਕੁਆਰੰਟੀਨ ਦੀ ਪਾਲਣਾ ਕਿਵੇਂ ਹੋ ਸਕੇਗੀ। ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਬ੍ਰਿਟੇਨ ਦੇ ਐਂਡੀ ਮਰੇ ਨੇ ਇਸ ਗੱਲ ਨੂੰ ਚੁੱਕਿਆ ਹੈ ਕਿ ਖਿਡਾਰੀਆਂ ਨੂੰ ਇਸ ਗੱਲ ਦਾ ਭਰੋਸਾ ਮਿਲਣਾ ਚਾਹੀਦਾ ਹੈ।
ਗੋਲਫ : ਅਨਿਕਾ ਵਰਮਾ ਸਾਂਝੇ ਤੌਰ 'ਤੇ 55ਵੇਂ ਸਥਾਨ 'ਤੇ
NEXT STORY