ਨਵੀਂ ਦਿੱਲੀ— ਪਾਕਿਸਤਾਨ ਸੁਪਰ ਲੀਗ ਦੇ ਤਹਿਤ ਕਰਾਚੀ ਕਿੰਗਸ ਤੇ ਪੇਸ਼ਾਵਰ ਜਾਲਮੀ ਵਿਚਾਲੇ ਖੇਡੇ ਗਏ ਮੈਚ 'ਚ ਕਰਾਚੀ ਨੂੰ 10 ਦੌੜਾਂ ਨਾਲ ਰੋਮਾਂਚਕ ਜਿੱਤ ਮਿਲੀ। ਕਰਾਚੀ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ 'ਚ 201 ਦੌੜਾਂ ਬਣਾਈਆਂ ਸਨ। ਓਪਨਰ ਬਾਬਰ ਆਜਮ ਇਸ ਦੌਰਾਨ ਬੱਲੇ ਨਾਲ ਸਭ ਤੋਂ ਸਫਲ ਰਹੇ। ਉਨ੍ਹਾਂ ਨੇ 56 ਗੇਂਦਾਂ 'ਚ 7 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 78 ਦੌੜਾਂ ਬਣਾਈਆਂ। ਨਾਲ ਹੀ ਸ਼ਰਜੀਲ ਖਾਨ ਨੇ 11 ਗੇਂਦਾਂ 'ਚ ਇਕ ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 19 ਦੌੜਾਂ ਬਣਾ ਟੀਮ ਨੂੰ ਜੇਤੂ ਸ਼ੁਰੂਆਤ ਦਿੱਤੀ।
ਬਾਬਰ ਤੋਂ ਇਲਾਵਾ ਕਪਤਾਨ ਇਮਾਦ ਵਸੀਮ ਦਾ ਬੱਲਾ ਵੀ ਖੂਬ ਚੱਲਿਆ। ਉਨ੍ਹਾਂ ਨੇ ਹਸਨ ਅਲੀ ਦੀ ਗੇਂਦ 'ਤੇ ਸ਼ੋਏਬ ਨੂੰ ਕੈਚ ਦੇਣ ਤੋਂ ਪਹਿਲਾਂ 30 ਗੇਂਦਾਂ 'ਚ ਤਿੰਨ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 50 ਦੌੜਾਂ ਬਣਾਈਆਂ। ਡੇਲਪੋਰਟ ਨੇ 20, ਚਾਡਵਿਕ ਵਾਲਟਨ ਨੇ 9 ਤਾਂ ਇਫਿਤਖਾਰ ਅਹਿਮਦ ਨੇ ਤਿੰਨ ਗੇਂਦਾਂ 'ਚ ਇਕ ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 16 ਦੌੜਾਂ ਬਣਾ ਕੇ ਸਕੋਰ 201 ਤਕ ਪਹੁੰਚਾਇਆ।
ਜਵਾਬ 'ਚ ਖੇਡਣ ਉਤਰੀ ਪੇਸ਼ਾਵਰ ਜਾਲਮੀ ਦੀ ਟੀਮ ਨੇ ਵੀ ਧਮਾਕੇਦਾਰ ਸ਼ੁਰੂਆਤ ਕੀਤੀ। ਕਾਮਰਾਨ ਅਕਰਮ ਨੇ 26 ਗੇਂਦਾਂ 'ਚ ਪੰਜ ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 43 ਦੌੜਾਂ ਬਣਾਈਆਂ ਤਾਂ ਨਾਲ ਹੀ ਲਿਵਿੰਗਸਟੋਨ ਨੇ 29 ਗੇਂਦਾਂ 'ਤੇ 2 ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 54 ਦੌੜਾਂ ਬਣਾ ਕੇ ਮਜ਼ਬੂਤੀ ਨਾਲ ਟੀਚੇ ਦਾ ਪਿੱਛਾ ਕੀਤਾ ਪਰ ਉਹ ਟੀਮ ਨੂੰ ਜਿੱਤ ਹਾਸਲ ਨਹੀਂ ਕਰਵਾ ਸਕੇ। ਪੇਸ਼ਾਵਰ ਵਲੋਂ ਲਿਯਾਮ ਡਾਵਸਨ ਨੇ 22, ਕਪਤਾਨ ਡੈਰੇਨ ਸਮੀ ਨੇ 30 ਦੌੜਾਂ ਬਣਾਈਆਂ।
ਵਿਨੇਸ਼, ਅੰਸ਼ੂ ਨੇ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 'ਚ ਜਿੱਤੇ ਕਾਂਸੀ ਤਮਗੇ
NEXT STORY