ਸ਼ਾਰਜਾਹ- ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਸੂਰਯਕੁਮਾਰ ਯਾਦਵ ਇਸ ਸਾਲ ਬਿਹਤਰੀਨ ਲੈਅ 'ਚ ਦਿਖ ਰਹੇ ਹਨ। ਸੂਰਯਕੁਮਾਰ ਯਾਦਵ ਨੇ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ 36 ਦੌੜਾਂ ਦੀ ਪਾਰੀ ਖੇਡੀ ਤੇ ਇਸ ਪਾਰੀ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਂ ਇਕ ਰਿਕਾਰਡ ਕਾਇਮ ਕਰ ਲਿਆ ਹੈ।
ਸੂਰਯਕੁਮਾਰ ਯਾਦਵ ਨੇ ਇਸ ਆਈ. ਪੀ. ਐੱਲ. ਸੀਜ਼ਨ 'ਚ ਵੀ 400 ਤੋਂ ਜ਼ਿਆਦਾ ਦੌੜਾਂ ਬਣਾ ਲਈਆਂ ਹਨ ਤੇ ਅਜਿਹਾ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਉਹ ਲਗਾਤਾਰ ਟੀਮ ਦੇ ਲਈ ਦੌੜਾਂ ਬਣਾ ਰਹੇ ਹਨ ਤੇ ਟੀਮ 'ਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਸੂਰਯਕੁਮਾਰ ਦਾ ਤਿੰਨ ਸੀਜ਼ਨ ਦਾ ਆਈ. ਪੀ. ਐੱਲ. ਪ੍ਰਦਰਸ਼ਨ-
512-2018
424- 2019
410- 2020
ਇਸ ਮੈਚ 'ਚ ਮੁੰਬਈ ਦੇ ਬੱਲੇਬਾਜ਼ਾਂ ਨੇ ਇਕ ਹੋਰ ਰਿਕਾਰਡ ਆਪਣੇ ਨਾਂ ਕੀਤਾ ਹੈ। ਇਸ਼ਾਤ ਕਿਸ਼ਨ ਨੇ ਵੀ ਆਈ. ਪੀ. ਐੱਲ. 'ਚ ਇਸ ਸਾਲ 400 ਦੌੜਾਂ ਪੂਰੀਆਂ ਕਰ ਲਈਆਂ ਹਨ। ਮੁੰਬਈ ਵਲੋਂ ਇਨ੍ਹਾਂ ਦੋਵਾਂ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਦਿਖਾਇਆ ਤੇ ਇਕ ਹੀ ਟੀਮ ਵਲੋਂ 400 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਹਨ।
ਪੋਲਾਰਡ ਨੇ ਵੀ ਇਸ ਮੈਚ 'ਚ ਆਪਣੇ ਨਾਂ ਰਿਕਾਰਡ ਬਣਾਇਆ। ਪੋਲਾਰਡ ਆਈ. ਪੀ. ਐੱਲ. 'ਚ ਇਕ ਹੀ ਟੀਮ ਵਲੋਂ 3 ਹਜ਼ਾਰ ਦੌੜਾਂ ਬਣਾਉਣ ਵਾਲੇ ਚੌਥੇ ਖਿਡਾਰੀ ਬਣ ਗਏ ਹਨ। ਉਸ ਤੋਂ ਪਹਿਲਾਂ ਇਹ ਰਿਕਾਰਡ ਆਰ. ਸੀ. ਬੀ. ਦੇ ਬੱਲੇਬਾਜ਼ ਏ ਬੀ ਡਿਵੀਲੀਅਰਸ, ਗੇਲ ਤੇ ਡੇਵਿਡ ਵਾਰਨਰ ਨੇ ਇਹ ਰਿਕਾਰਡ ਆਪਣੇ ਨਾਂ ਕਰ ਚੁੱਕੇ ਹਨ।
ਆਈ. ਪੀ. ਐੱਲ. 'ਚ ਇਕ ਟੀਮ ਦੇ ਲਈ 3 ਹਜ਼ਾਰ ਦੌੜਾਂ ਬਣਾਉਣ ਵਾਲੇ ਵਿਦੇਸ਼ੀ ਬੱਲੇਬਾਜ਼
ਬੈਂਗਲੁਰੂ ਦੇ ਲਈ ਏ ਬੀ ਡਿਵੀਲੀਅਰਸ
ਪੰਜਾਬ ਕ੍ਰਿਸ ਗੇਲ
ਹੈਦਰਾਬਾਦ ਦੇ ਲਈ ਡੇਵਿਡ ਵਾਰਨਰ
ਮੁੰਬਈ ਦੇ ਲਈ ਕਿਰੋਨ ਪੋਲਾਰਡ
ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਬੋਲੇ- ਅੱਜ ਦਾ ਦਿਨ ਅਸੀਂ ਯਾਦ ਨਹੀਂ ਰੱਖਣਾ ਚਾਹੁੰਦੇ
NEXT STORY