ਨਵੀਂ ਦਿੱਲੀ (ਭਾਸ਼ਾ)- ਆਸਟ੍ਰੇਲੀਆ ਦੀਆਂ ਤੇਜ਼ ਪਿੱਚਾਂ ’ਤੇ ਟੀ-20 ਵਿਸ਼ਵ ਕੱਪ ਦੇ ਮੁੱਖ ਦੌਰ ’ਚ ਤੇਜ਼ ਗੇਂਦਬਾਜ਼ਾਂ ਦੀ ਤੂਤੀ ਬੋਲੇਗੀ ਅਤੇ ਉਹ ਆਪਣੀ ਟੀਮ ਲਈ ‘ਐਕਸ ਫੈਕਟਰ’ ਸਾਬਿਤ ਹੋ ਸਕਦੇ ਹਨ। ਅਸੀਂ ਇਸ ਤਰ੍ਹਾਂ ਦੇ 5 ਗੇਂਦਬਾਜ਼ਾਂ ’ਤੇ ਨਜ਼ਰ ਮਾਰਦੇ ਹਾਂ ਜੋ ਆਪਣੇ ਦਮ ’ਤੇ ਮੈਚ ਜਿੱਤਾ ਸਕਦੇ ਹਨ। ਭਾਰਤ ਨੂੰ ਜਸਪ੍ਰੀਤ ਬੁਮਰਾਹ ਦੇ ਬਾਹਰ ਹੋਣ ਕਾਰਨ ਇਸ ਦੀ ਕਮੀ ਖਲੇਗੀ। ਅਭਿਆਸ ਮੈਚਾਂ ’ਚ ਮੁਹੰਮਦ ਸ਼ਮੀ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਗੇਂਦਬਾਜ਼ੀ ਇਕਾਈ ’ਚ ਉਹ ਆਤਮਵਿਸ਼ਵਾਸ ਨਜ਼ਰ ਨਹੀਂ ਆ ਰਿਹਾ।
ਸ਼ਾਹੀਨ ਸ਼ਾਹ ਅਫਰੀਦੀ (ਪਾਕਿਸਤਾਨ) : ਵਿਸ਼ਵ ਕ੍ਰਿਕਟ ’ਚ ਰਫਤਾਰ ਦੇ ਬਾਜ਼ੀਗਰ ਸ਼ਾਹੀਨ ਸ਼ਾਹ ਅਫਰੀਦੀ ਗੋਡੇ ਦੀ ਸੱਟ ਤੋਂ ਉਭਰ ਕੇ ਟੀਮ ’ਚ ਪਰਤਿਆ ਹੈ। ਉਸ ਨੇ ਜਿਸ ਅੰਦਾਜ਼ ’ਚ ਅਫਗਾਨੀਸਤਾਨ ਦੇ ਸਲਾਮੀ ਬੱਲੇਬਾਜ਼ ਰਹਿਮਾਨੁੱਲਾਹ ਗੁਰਬਾਜ਼ ਨੂੰ ਐੱਲ. ਬੀ. ਡਬਲਯੂ. ਆਊਟ ਕੀਤਾ ਹੈ, ਉਸ ਨਾਲ ਦੂਜੀਆਂ ਟੀਮਾਂ ਲਈ ਖਤਰੇ ਦੀ ਘੰਟੀ ਵੱਜ ਗਈ ਹੈ। ਭਾਰਤ ਖਿਲਾਫ ਪਿਛਲੇ ਟੀ-20 ਮੁਕਾਬਲੇ ’ਚ ਸ਼ਾਹੀਨ ਨੇ ਪਹਿਲੇ ਹੀ ਸਪੈੱਲ ’ਚ ਮੈਚ ਦਾ ਫੈਸਲਾ ਕਰ ਦਿੱਤਾ ਸੀ। ਉਸ ਕੋਲ ਰਫਤਾਰ ਦੇ ਨਾਲ ਸਵਿੰਗ ਵੀ ਹੈ।
ਜੋਸ਼ ਹੇਜ਼ਵੁੱਡ (ਆਸਟ੍ਰੇਲੀਆ) : ਪੈਟ ਕਮਿੰਸ ਅਤੇ ਮਿਸ਼ੇਲ ਸਟਾਰਕ ਵਰਗੇ ਸਿਤਾਰਿਆਂ ਵਿਚਾਲੇ ਜੋਸ਼ ਹੇਜ਼ਲਵੁੱਡ ਆਸਟ੍ਰੇਲੀਆਈ ਟੀਮ ਦਾ ਛੁਪਿਆ ਰੁਸਤਮ ਹੈ। ਉਸ ਦੀ ਗੇਂਦਬਾਜ਼ੀ ’ਚ ਸ਼ਾਨਦਾਰ ਅਨੁਸਾਸ਼ਨ ਹੈ। ਰਫਤਾਰ ਦੇ ਮਾਮਲੇ ’ਚ ਚਾਹੇ ਉਹ 19 ਹੋਵੇ ਪਰ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕਰਨ ਦਾ ਹੁਨਰ ਉਸ ਨੂੰ ਬਾਖੂਬੀ ਆਉਂਦਾ ਹੈ। ਹੁਣ ਤੱਕ ਇਸ ਫਾਰਮੈੱਟ ’ਚ 37 ਮੈਚਾਂ ’ਚ ਉਹ 7.62 ਦੀ ਇਕਾਨਮੀ ਰੇਟ ਨਾਲ 53 ਵਿਕਟਾਂ ਲੈ ਚੁੱਕਾ ਹੈ।
ਲਾਕੀ ਫਰਗਯੁਰਸਨ (ਨਿਊਜ਼ੀਲੈਂਡ) : ਲਾਕੀ ਟੀ-20 ਫਾਰਮੈਟ ’ਚ ਸਭ ਤੋਂ ਸ਼ਾਨਦਾਰ ਗੇਂਦਬਾਜ਼ਾਂ ’ਚੋਂ ਹੈ। ਉਸ ਕੋਲ ਹਮਲਾਵਰ, ਰਫਤਾਰ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੈ। ਉਸ ਦੀ ਵਾਧੂ ਰਫਤਾਰ ਦਾ ਸਾਹਮਣਾ ਕਰਨਾ ਬੱਲੇਬਾਜ਼ਾਂ ਲਈ ਕਾਫੀ ਮੁਸ਼ਕਿਲ ਹੈ। ਸ਼ਾਟ ਗੇਂਦਾਂ ’ਚ ਉਸ ਕੋਲ ਇਸ ਤਰ੍ਹਾਂ ਦੇ ਟ੍ਰਿਕਸ ਹਨ ਕਿ ਵੱਡੇ-ਵੱਡੇ ਬੱਲੇਬਾਜ਼ ਵੀ ਚਕਮਾ ਖਾ ਜਾਣ। ਹੁਣ ਤੱਕ 21 ਟੀ-20 ਮੈਚਾਂ ’ਚ ਉਸ ਨੇ ਸਿਰਫ 6.84 ਦੀ ਇਕਾਨਮੀ ਰੇਟ ਨਾਲ ਦੌੜਾਂ ਦਿੱਤੀਆਂ ਹਨ। ਉਹ ਭਾਰਤ ਦੀਆਂ ਸਪਾਟ ਪਿੱਚਾਂ ’ਤੇ ਆਈ. ਪੀ. ਐੱਲ. ਚੈਂਪੀਅਨ ਗੁਜਰਾਤ ਟਾਈਟਨਜ਼ ਲਈ ਸ਼ਾਨਦਾਰ ਗੇਂਦਬਾਜ਼ੀ ਕਰਨ ’ਚ ਕਾਮਯਾਬ ਰਿਹਾ ਹੈ।
ਮਾਰਕ ਵੁੱਡ (ਇੰਗਲੈਂਡ) : ਮਾਰਕ ਵੁੱਡ ਨੇ ਪਿਛਲੇ ਮਹੀਨੇ ਕਰਾਚੀ ’ਚ ਨੈਸ਼ਨਲ ਸਟੇਡੀਅਮ ਦੀਆਂ ਸਪਾਟ ਪਿੱਚਾਂ ’ਤੇ 156 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟੀ ਸੀ। ਉਸ ਦੀ ਰਫਤਾਰ ਵੱਡੇ-ਵੱਡੇ ਸੂਰਮਾ ਬੱਲੇਬਾਜ਼ਾਂ ਨੂੰ ਡਰਾਉਣ ਲਈ ਕਾਫੀ ਹੈ। ਉਸ ਨੇ ਹਰ 14ਵੀਂ ਗੇਂਦ ’ਤੇ ਵਿਕਟ ਲਈ ਹੈ, ਜੋ ਉਸ ਦੀ ਸਭ ਤੋਂ ਵੱਡੀ ਖਾਸੀਅਤ ਹੈ। 23 ਟੀ-20 ਮੁਕਾਬਲਿਆਂ ’ਚ ਉਸ ਦੇ ਨਾਂ 35 ਵਿਕਟਾਂ ਦਰਜ ਹਨ।
ਰਾਸ਼ਿਦ ਖਾਨ (ਅਫਗਾਨੀਸਤਾਨ) : ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਰਾਸ਼ਿਦ ਖਾਨ ਸ਼ਾਇਦ ਟੀ-20 ਗੇਂਦਬਾਜ਼ੀ ਦੇ ਸਾਰੇ ਰਿਕਾਰਡ ਤੋੜ ਦੇਵੇ। ਅਫਗਾਨੀਸਤਾਨ ਲਈ ਸਭ ਤੋਂ ਵਧੀਆ ਖਿਡਾਰੀ ਰਾਸ਼ਿਦ ਇਸ ਫਾਰਮੈੱਟ ’ਚ ਦੁਨੀਆ ਭਰ ਦੀਆਂ 20 ਤੋਂ ਵੱਧ ਟੀਮਾਂ ਲਈ ਫਿਰਕੀ ਦਾ ਜਲਵਾ ਦਿਖਾ ਚੁੱਕਾ ਹੈ। ਉਸ ਨੇ 71 ਮੈਚਾਂ ’ਚ 6.5 ਦੀ ਇਕਾਨਮੀ ਰੇਟ ਨਾਲ 118 ਵਿਕਟਾਂ ਲਈਆਂ ਹਨ। ਅਫਗਾਨੀਸਤਾਨ ਦੀ ਜਿੱਤ ਕਾਫੀ ਹੱਦ ਤੱਕ ਰਾਸ਼ਿਦ ’ਤੇ ਨਿਰਭਰ ਰਹੇਗੀ।
ਹਾਰਦਿਕ 5ਵਾਂ ਗੇਂਦਬਾਜ਼ ਬਣਦੈ ਤਾਂ ਪੰਤ ਅਤੇ ਕਾਰਤਿਕ ਦੋਵੇਂ ਖੇਡ ਸਕਦੇ ਹਨ: ਗਾਵਸਕਰ
NEXT STORY