ਸਪੋਰਟਸ ਡੈਸਕ : ਕ੍ਰਿਕਟ ਆਸਟਰੇਲੀਆ ਨੇ ਜੈਵ-ਸੁਰੱਖਿਅਤ ਮਾਹੌਲ ’ਚ ਥਕਾਨ ਕਾਰਨ ਚੋਟੀ ਦੇ ਖਿਡਾਰੀਆਂ ਨੂੰ ਵੈਸਟਇੰਡੀਜ਼ ਅਤੇ ਬੰਗਲਾਦੇਸ਼ ਦੇ ਦੌਰੇ ਤੋਂ ਬਾਹਰ ਰਹਿਣ ਦੀ ਸੰਭਾਵਨਾ ਨੂੰ ਦੇਖਦਿਆਂ 10 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਸੀਮਤ ਓਵਰਾਂ ਦੇ ਇਨ੍ਹਾਂ ਮੈਚਾਂ ਲਈ ਆਪਣੀ ਸੰਭਾਵਿਤ ਟੀਮ ’ਚ ਛੇ ਨਵੇਂ ਖਿਡਾਰੀਆਂ ਨੂੰ ਸ਼ਾਮਲ ਕੀਤਾ ਹੈ। ਚੋਣ ਕਮੇਟੀ ਨੇ ਬੇਨ ਮੈਕਡਰਮਾਟ, ਡੈਨ ਕ੍ਰਿਸ਼ਚੀਅਨ, ਕੈਮਰਨ ਗ੍ਰੀਨ, ਐਸ਼ਟਨ ਟਰਨਰ, ਵੇਸ ਐਗਰ ਅਤੇ ਨਾਥਨ ਐਲਿਸ ਨੂੰ ਸ਼ਾਮਲ ਕੀਤਾ ਹੈ, ਜਿਸ ਨਾਲ ਸੰਭਾਵਿਤ ਖਿਡਾਰੀਆਂ ਦੀ ਗਿਣਤੀ ਵਧ ਕੇ 29 ਹੋ ਗਈ ਹੈ। ਆਸਟਰੇਲੀਆ ਦੀ ਟੀਮ ਵੈਸਟਇੰਡੀਜ਼ ਖ਼ਿਲਾਫ਼ ਪੰਜ ਟੀ-20 ਕੌਮਾਂਤਰੀ ਅਤੇ ਤਿੰਨ ਇਕ ਰੋਜ਼ਾ ਮੈਚ ਖੇਡੇਗੀ ਅਤੇ ਉਸ ਦੇ ਅਗਸਤ ਦੇ ਸ਼ੁਰੂ ’ਚ 5 ਟੀ-20 ਅੰਤਰਰਾਸ਼ਟਰੀ ਮੈਚਾਂ ਲਈ ਬੰਗਲਾਦੇਸ਼ ਦਾ ਦੌਰਾ ਕਰਨ ਦੀ ਸੰਭਾਵਨਾ ਹੈ।
ਟੀਮ 28 ਜੂਨ ਨੂੰ ਚਾਰਟਰਡ ਜਹਾਜ਼ ਰਾਹੀਂ ਵੈਸਟਇੰਡੀਜ਼ ਲਈ ਰਵਾਨਾ ਹੋਵੇਗੀ। ਉਸ ਤੋਂ ਪਹਿਲਾਂ ਟੀਮ ’ਚ ਛਾਂਟੀ ਕੀਤੀ ਜਾਏਗੀ। ਰਾਸ਼ਟਰੀ ਚੋਣ ਪੈਨਲ ਦੇ ਚੇਅਰਮੈਨ ਟ੍ਰੇਵਰ ਹਾਂਸ ਨੇ ਕਿਹਾ, “ਵੈਸਟਇੰਡੀਜ਼ ਅਤੇ ਬੰਗਲਾਦੇਸ਼ ਦੇ ਦੌਰੇ ਲਈ ਸੰਭਾਵਿਤ ਟੀਮ ’ਚ ਸ਼ੁਰੂਆਤ ’ਚ ਚੁਣੇ ਗਏ ਖਿਡਾਰੀਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਆਸਟਰੇਲੀਆ ਪੁਰਸ਼ ਟੀਮ ’ਚ ਛੇ ਨਵੇਂ ਖਿਡਾਰੀ ਸ਼ਾਮਲ ਕੀਤੇ ਗਏ ਹਨ।’’ ਤੇਜ਼ ਗੇਂਦਬਾਜ਼ੀ ਆਲਰਾਊਂਡਰ ਡੇਨੀਅਲ ਸੈਮਸ ਪਹਿਲਾਂ ਹੀ ਮਾਨਸਿਕ ਸਿਹਤ ਦੇ ਮਸਲਿਆਂ ਕਾਰਨ ਬਾਹਰ ਹੋ ਗਏ ਹਨ, ਜਦਕਿ ਰਿਪੋਰਟਾਂ ਅਨੁਸਾਰ ਸਟਾਰ ਕ੍ਰਿਕਟਰ ਡੇਵਿਡ ਵਾਰਨਰ ਅਤੇ ਪੈਟ ਕਮਿੰਸ ਨੂੰ ਵੀ ਇਨ੍ਹਾਂ ਦੌਰਿਆਂ ਤੋਂ ਬਾਹਰ ਕੀਤਾ ਜਾ ਸਕਦਾ ਹੈ। ਇਨ੍ਹਾਂ ਤਿੰਨਾਂ ਤੋਂ ਇਲਾਵਾ ਆਸਟਰੇਲੀਆ ਦੇ ਬਹੁਤ ਸਾਰੇ ਖਿਡਾਰੀ ਇੰਡੀਅਨ ਪ੍ਰੀਮੀਅਰ ਲੀਗ ਦੇ ਅੱਧ ਵਿਚਕਾਰ ਮੁਲਤਵੀ ਹੋਣ ਤੋਂ ਬਾਅਦ ਵਾਪਸ ਘਰ ਪਰਤੇ ਹਨ।
ਹਾਂਸ ਨੇ ਕਿਹਾ ਕਿ “ਇਨ੍ਹਾਂ ਵਿਚਾਰ-ਵਟਾਂਦਰੇ ਦੌਰਾਨ ਇਹ ਸਪੱਸ਼ਟ ਹੋ ਗਿਆ ਕਿ ਜੈਵ ਸੁਰੱਖਿਅਤ ਵਾਤਾਵਰਣ ’ਚ ਰਹਿਣਾ ਅਤੇ ਸਖਤ ਇਕਾਂਤਵਾਸ ਸਮੇਤ ਵਿਦੇਸ਼ਾਂ ਦੇ ਹਾਲ ਹੀ ਦੇ ਤਜਰਬੇ ਦਾ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ’ਤੇ ਅਸਰ ਪਿਆ ਹੈ।” ਕ੍ਰਿਕਟ ਆਸਟਰੇਲੀਆ ਨੇ ਕਿਹਾ ਹੈ ਕਿ ਉਸ ਦੇ ਲਈ ਖਿਡਾਰੀਆਂ, ਸਟਾਫ ਅਤੇ ਅਧਿਕਾਰੀਆਂ ਦੀ ਸਿਹਤ ਇਸ ਲਈ ਪਹਿਲ ਹੈ।
ਵੈਸਟਇੰਡੀਜ਼ ਅਤੇ ਬੰਗਲਾਦੇਸ਼ ਟੂਰ ਲਈ ਆਸਟਰੇਲੀਆ ਸੰਭਾਵਿਤ ਟੀਮ : ਐਰੋਨ ਫਿੰਚ (ਕਪਤਾਨ), ਐਸ਼ਟਨ ਐਗਰ, ਵੇਸ ਐਗਰ, ਜੇਸਨ ਬਹਿਰਨਡਾਰਫ, ਐਲੇਕਸ ਕੈਰੀ, ਡੈਨ ਕ੍ਰਿਸ਼ਚੀਅਨ, ਪੈਟ ਕਮਿੰਸ, ਨਾਥਨ ਐਲਿਸ, ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁੱਡ, ਮੋਇਸਜ਼ ਹੈਨਰਿਕਸ, ਮਿਸ਼ੇਲ ਮਾਰਸ਼, ਗਲੇਨ ਮੈਕਸਵੈੱਲ, ਬੇਨ ਮੈਕਡਰਮੋਟ, ਰਿਲੇ ਮੈਰੇਡਿਥ, ਜੋਸ਼ ਫਿਲਿਪ, ਝਾਯ ਰਿਚਰਡਸਨ, ਕੇਨ ਰਿਚਰਡਸਨ, ਤਨਵੀਰ ਸੰਘਾ, ਡੀ ਆਰਸੀ ਸ਼ੌਰਟ, ਸਟੀਵਨ ਸਮਿਥ, ਮਿਸ਼ੇਲ ਸਟਾਰਕ, ਮਾਰਕਸ ਸਟੋਈਨਿਸ, ਮਿਸ਼ੇਲ ਸਵੀਪਸਨ, ਐਸ਼ਟਨ ਟਰਨਰ, ਐਂਡ੍ਰਿਊ ਟਾਈ, ਮੈਥਿਊ ਵੇਡ, ਡੇਵਿਡ ਵਾਰਨਰ, ਐਡਮ ਜ਼ਾਂਪਾ।
ਫ਼ਰੈਂਚ ਓਪਨ ’ਚ ਚੌਥਾ ਦਰਜਾ ਪ੍ਰਾਪਤ ਸੋਫ਼ੀਆ ਕੇਨਿਨ ਚੌਥੇ ਦੌਰ ’ਚੋਂ ਬਾਹਰ
NEXT STORY