ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕਟ ਲੀਗ ਹੈ। ਇਸ ਟੂਰਨਾਮੈਂਟ 'ਚ ਖੇਡਣ ਦਾ ਹਰ ਖਿਡਾਰੀ ਦਾ ਸੁਫ਼ਨਾ ਹੁੰਦਾ ਹੈ। ਪਰ ਕੋਈ ਖਿਡਾਰੀ ਖ਼ੁਦ ਪਿਛਲੇ 8 ਸਾਲਾਂ ਤੋਂ ਇਸ ਲੀਗ ਦਾ ਹਿੱਸਾ ਨਹੀਂ ਬਣ ਰਿਹਾ ਹੈ। ਇਸ ਖਿਡਾਰੀ ਨੇ ਹੁਣ ਐਲਾਨ ਕੀਤਾ ਹੈ ਕਿ ਉਹ ਅਗਲੇ ਸਾਲ ਆਈਪੀਐੱਲ 'ਚ ਹਿੱਸਾ ਲੈਣ ਲਈ ਤਿਆਰ ਹੈ। ਇਸ ਖਿਡਾਰੀ ਦੀ ਗਿਣਤੀ ਮੌਜੂਦਾ ਸਮੇਂ 'ਚ ਦੁਨੀਆ ਦੇ ਸਭ ਤੋਂ ਘਾਤਕ ਗੇਂਦਬਾਜ਼ਾਂ 'ਚ ਹੋਵੇਗੀ। ਇਹ ਖਿਡਾਰੀ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਇਸ ਲੀਗ 'ਚ ਵਾਪਸੀ ਕਰਨ ਜਾ ਰਿਹਾ ਹੈ।
ਇਹ ਵੀ ਪੜ੍ਹੋ : Asia Cup : ਸੁਪਰ 4 ਮੈਚਾਂ ਦੇ ਸ਼ਡਿਊਲ 'ਤੇ ਮਾਰੋ ਨਜ਼ਰ, ਜਾਣੋ ਕਿਸ ਟੀਮ ਦਾ ਕਦੋਂ ਅਤੇ ਕਿਸ ਨਾਲ ਹੋਵੇਗਾ ਮੁਕਾਬਲਾ
ਇਹ ਖਿਡਾਰੀ 8 ਸਾਲ ਬਾਅਦ ਆਈਪੀਐੱਲ 'ਚ ਵਾਪਸੀ ਕਰੇਗਾ
ਆਸਟ੍ਰੇਲੀਆ ਦੇ ਮਹਾਨ ਗੇਂਦਬਾਜ਼ ਮਿਸ਼ੇਲ ਸਟਾਰਕ ਲਗਭਗ 8 ਸਾਲ ਬਾਅਦ ਇੰਡੀਅਨ ਪ੍ਰੀਮੀਅਰ ਲੀਗ 'ਚ ਵਾਪਸੀ ਕਰਨ ਲਈ ਤਿਆਰ ਹਨ। ਮਿਸ਼ੇਲ ਸਟਾਰਕ ਨੇ ਇਕ ਵੱਡਾ ਖੁਲਾਸਾ ਕੀਤਾ ਹੈ ਕਿ ਉਹ ਅਗਲੇ ਸਾਲ ਜੂਨ 'ਚ ਵੈਸਟਇੰਡੀਜ਼ ਅਤੇ ਅਮਰੀਕਾ 'ਚ ਖੇਡੇ ਜਾਣ ਵਾਲੇ ਟੀ20 ਵਿਸ਼ਵ ਕੱਪ ਦੇ ਮੱਦੇਨਜ਼ਰ ਖ਼ੁਦ ਨੂੰ ਚੰਗੀ ਤਰ੍ਹਾਂ ਤਿਆਰ ਕਰਨ ਲਈ ਆਈਪੀਐੱਲ 'ਚ ਹਿੱਸਾ ਲੈਣਗੇ। ਮਿਸ਼ੇਲ ਸਟਾਰਕ ਨੇ ਆਖਰੀ ਵਾਰ ਸਾਲ 2015 'ਚ ਆਈਪੀਐੱਲ ਖੇਡਿਆ ਸੀ।
ਮਿਸ਼ੇਲ ਸਟਾਰਕ ਨੇ ਦਿੱਤਾ ਇਹ ਵੱਡਾ ਬਿਆਨ
ਮਿਸ਼ੇਲ ਸਟਾਰਕ ਨੇ ਵਿਲੋ ਟਾਕ ਨਾਮ ਦੇ ਇੱਕ ਪੋਡਕਾਸਟ 'ਚ ਕਿਹਾ, 'ਮੈਨੂੰ ਆਈਪੀਐੱਲ ਖੇਡੇ 8 ਸਾਲ ਹੋ ਗਏ ਹਨ ਅਤੇ ਅਗਲੇ ਸਾਲ ਮੈਂ ਯਕੀਨੀ ਤੌਰ 'ਤੇ ਇਸ ਟੂਰਨਾਮੈਂਟ 'ਚ ਵਾਪਸੀ ਕਰਨ ਜਾ ਰਿਹਾ ਹਾਂ। ਇਸ ਨਾਲ ਮੈਨੂੰ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਕਾਫ਼ੀ ਮਦਦ ਮਿਲੇਗੀ। ਮੈਂ ਵਿਸ਼ਵ ਕੱਪ ਤੋਂ ਅੱਗੇ ਕੁਝ ਨਹੀਂ ਦੇਖ ਸਕਦਾ। ਅਸੀਂ ਇਸ ਸਾਲ ਭਾਰਤ 'ਚ ਹੋਣ ਵਾਲੇ ਵਿਸ਼ਵ ਕੱਪ 'ਚ ਬਿਹਤਰ ਪ੍ਰਦਰਸ਼ਨ ਕਰਾਂਗੇ। ਇਸ ਤੋਂ ਬਾਅਦ ਸਾਨੂੰ ਕੁਝ ਟੈਸਟ ਸੀਰੀਜ਼ ਖੇਡਣੀਆਂ ਹਨ। ਮੈਂ ਖੁਦ ਨੂੰ ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਤੋਂ ਬਾਹਰ ਰੱਖਣ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ODI World Cup India : ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਕਿਸ-ਕਿਸ ਨੂੰ ਮਿਲੀ ਜਗ੍ਹਾ
ਰਾਇਲ ਚੈਲੇਂਜਰਜ਼ ਬੰਗਲੁਰੂ ਦਾ ਬਣੇ ਹਿੱਸਾ
ਮਿਸ਼ੇਲ ਸਟਾਰਕ ਆਖਰੀ ਵਾਰ ਆਈਪੀਐੱਲ 'ਚ ਰਾਇਲ ਚੈਲੇਂਜਰਜ਼ ਬੰਗਲੁਰੂ (ਆਰ.ਸੀ.ਬੀ.) ਦਾ ਹਿੱਸਾ ਸੀ। ਹੁਣ ਤੱਕ 27 ਆਈਪੀਐੱਲ ਮੈਚ ਖੇਡਦੇ ਹੋਏ ਉਸ ਨੇ 7.17 ਦੀ ਇਕਾਨਮੀ ਰੇਟ ਨਾਲ 34 ਵਿਕਟਾਂ ਲਈਆਂ ਹਨ। ਮਿਸ਼ੇਲ ਸਟਾਰਕ ਨੇ ਆਈਪੀਐੱਲ'ਵਿੱਚ ਆਪਣਾ ਆਖਰੀ ਮੈਚ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਖੇਡਿਆ ਸੀ। ਉਸ ਮੈਚ 'ਚ ਸਟਾਰਕ ਨੇ 4 ਓਵਰਾਂ 'ਚ 27 ਦੌੜਾਂ ਦੇ ਕੇ 1 ਵਿਕਟ ਲਿਆ ਸੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
BCCI ਪੁਰਸ਼ ਵਿਸ਼ਵ ਕੱਪ ਲਈ ਇੰਨੀਆਂ ਲੱਖ ਟਿਕਟਾਂ ਜਾਰੀ ਕਰਨ ਨੂੰ ਤਿਆਰ
NEXT STORY