ਦੁਬਈ– ਕਪਤਾਨ ਰੋਹਿਤ ਸ਼ਰਮਾ ਨੇ ਇਸ ਧਾਰਨਾ ਨੂੰ ਰੱਦ ਕੀਤਾ ਹੈ ਕਿ ਸਾਰੇ ਮੈਚ ਦੁਬਈ ਵਿਚ ਖੇਡਣ ਨਾਲ ਉਨ੍ਹਾਂ ਦੀ ਟੀਮ ਨੂੰ ਚੈਂਪੀਅਨਜ਼ ਟਰਾਫੀ ਵਿਚ ਫਾਇਦਾ ਹੋ ਰਿਹਾ ਹੈ। ਉਸ ਨੇ ਕਿਹਾ ਕਿ ਇਹ ਉਨ੍ਹਾਂ ਦਾ ਘਰੇਲੂ ਮੈਦਾਨ ਨਹੀਂ ਹੈ ਤੇ ਪਿੱਚ ਤੋਂ ਉਨ੍ਹਾਂ ਦੀ ਟੀਮ ਨੂੰ ਵੱਖਰੇ ਤਰ੍ਹਾਂ ਦੀਆਂ ਚੁਣੌਤੀਆਂ ਮਿਲੀਆਂ ਹਨ।
ਪਾਕਿਸਤਾਨ, ਆਸਟ੍ਰੇਲੀਆ ਤੇ ਇੰਗਲੈਂਡ ਦੇ ਕਈ ਸਾਬਕਾ ਖਿਡਾਰੀਆਂ ਨੇ ਕਿਹਾ ਹੈ ਕਿ ਭਾਰਤ ਨੂੰ ਸਾਰੇ ਮੈਚ ਇਕ ਹੀ ਜਗ੍ਹਾ ’ਤੇ ਖੇਡਣ ਨਾਲ ਦੂਜੀਆਂ ਟੀਮਾਂ ਦੇ ਮੁਕਾਬਲੇ ਹਾਲਾਤ ਦੇ ਅਨੁਕੂਲ ਬਿਹਤਰ ਢਲਣ ਵਿਚ ਮਦਦ ਮਿਲੀ ਹੈ।
ਰੋਹਿਤ ਨੇ ਸੈਮੀਫਾਈਨਲ ਦੀ ਪੂਰਬਲੀ ਸ਼ਾਮ ’ਤੇ ਕਿਹਾ, ‘‘ਹਰ ਵਾਰ ਪਿੱਚ ਤੋਂ ਵੱਖਰੇ ਤਰ੍ਹਾਂ ਦੀ ਚੁਣੌਤੀ ਮਿਲਦੀ ਹੈ। ਇੱਥੇ ਅਸੀਂ 3 ਮੈਚ ਖੇਡੇ ਹਨ ਤੇ ਤਿੰਨੇ ਮੈਚਾਂ ਵਿਚ ਪਿੱਚ ਦਾ ਸੁਭਾਅ ਵੱਖਰਾ ਰਿਹਾ ਹੈ। ਇਹ ਸਾਡਾ ਘਰ ਨਹੀਂ ਹੈ, ਇਹ ਦੁਬਈ ਹੈ। ਅਸੀਂ ਇੱਥੇ ਓਨੇ ਮੈਚ ਵੀ ਨਹੀਂ ਖੇਡੇ ਹਨ। ਇਹ ਸਾਡੇ ਲਈ ਵੀ ਨਵਾਂ ਹੈ।’’
ਰੋਹਿਤ ਨੇ ਕਿਹਾ,‘‘ਇੱਥੇ ਚਾਰ-ਪੰਜ ਪਿੱਚਾਂ ਇਸਤੇਮਾਲ ਕੀਤੀਆਂ ਜਾ ਰਹੀਆਂ ਹਨ। ਮੈਨੂੰ ਨਹੀਂ ਪਤਾ ਕਿ ਸੈਮੀਫਾਈਨਲ ਵਿਚ ਕਿਹੜੀ ਪਿੱਚ ਹੋਵੇਗੀ ਪਰ ਜੋ ਵੀ ਹੋਵੇ, ਸਾਨੂੰ ਖੁਦ ਨੂੰ ਢਾਲਣਾ ਹੋਵੇਗਾ ਤੇ ਉਸ ’ਤੇ ਖੇਡਣਾ ਹੋਵੇਗਾ।’’
ਵਿਸ਼ਵ ਕੱਪ ਕੁਆਲੀਫਾਇਰ ’ਚ ਮੇਸੀ ਕਰੇਗਾ ਅਰਜਨਟੀਨਾ ਦੀ ਕਪਤਾਨੀ
NEXT STORY