ਸਪੋਰਟਸ ਡੈਸਕ: ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਆਸਟਰੇਲੀਆ ਖ਼ਿਲਾਫ਼ ਚੱਲ ਰਹੀ ਟੈਸਟ ਸੀਰੀਜ਼ ਲਈ ਜਿੰਨੀ ਜਲਦੀ ਹੋ ਸਕੇ ਰੋਹਿਤ ਸ਼ਰਮਾ ਨੂੰ ਭਾਰਤੀ ਟੀਮ ’ਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਰੋਹਿਤ ਮੌਜੂਦਾ ਭਾਰਤੀ ਸਲਾਮੀ ਬੱਲੇਬਾਜ਼ ਪਿ੍ਰਥਵੀ ਸ਼ਾਅ ਅਤੇ ਮਯੰਕ ਅਗਰਵਾਲ ਨਾਲੋਂ ਬਿਹਤਰ ਹੈ। ਰੋਹਿਤ ਸ਼ਰਮਾ ਨੇ ਸਾਲ 2019 ’ਚ ਦੱਖਣੀ ਅਫਰੀਕਾ ਵਿਰੁੱਧ ਭਾਰਤ ’ਚ ਖੇਡੀ ਗਈ ਲੜੀ ’ਚ ਇਕ ਟੈਸਟ ਓਪਨਰ ਵਜੋਂ ਖੇਡਣਾ ਸ਼ੁਰੂ ਕੀਤਾ ਸੀ। ਟੈਸਟ ਕ੍ਰਿਕਟ ’ਚ ਸ਼ੁਰੂਆਤ ਕਰਨ ਤੋਂ ਬਾਅਦ ਰੋਹਿਤ ਦੀ ਬੱਲੇਬਾਜ਼ੀ ਦਾ ਢੰਗ ਬਦਲ ਗਿਆ। ਰੋਹਿਤ ਸ਼ਰਮਾ ਨੇ ਉਸ ਲੜੀ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਹਿੱਟਮੈਨ ਨੇ ਉਸ ਟੈਸਟ ਸੀਰੀਜ਼ ’ਚ ਦੋ ਸੈਂਕੜੇ ਸਮੇਤ ਤਿੰਨ ਸੈਂਕੜੇ ਲਗਾਏ ਸਨ। ਤਿੰਨ ਟੈਸਟ ਮੈਚਾਂ ਦੀ ਲੜੀ ’ਚ ਰੋਹਿਤ ਨੇ ਸਭ ਤੋਂ ਵੱਧ 529 ਦੌੜਾਂ ਬਣਾਈਆਂ ਅਤੇ ਮੈਨ ਆਫ ਦਿ ਸੀਰੀਜ਼ ਦਾ ਪੁਰਸਕਾਰ ਜਿੱਤਿਆ।
ਪਿ੍ਰਥਵੀ ਸ਼ਾ ਅਤੇ ਮਯੰਕ ਅਗਰਵਾਲ ਪਹਿਲੇ ਟੈਸਟ ’ਚ ਦੋਵਾਂ ਪਾਰੀਆਂ ’ਚ ਸਿਰਫ 30 ਦੌੜਾਂ ਹੀ ਜੋੜ ਸਕਿਆ ਹੈ। ਦੂਜੀ ਪਾਰੀ ’ਚ 36 ਦੌੜਾਂ ‘ਤੇ ਢੇਰ ਹੋਣ ਤੋਂ ਬਾਅਦ ਭਾਰਤ ਨੂੰ ਪਹਿਲੇ ਟੈਸਟ ’ਚ ਅੱਠ ਵਿਕਟਾਂ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਪੋਂਟਿੰਗ ਨੇ ਚੈਨਲ 7 ਨਾਲ ਗੱਲਬਾਤ ਦੌਰਾਨ ਕਿਹਾ, ‘ਉਹ (ਰੋਹਿਤ) ਜ਼ਰੂਰ ਖੇਡੇਗਾ। ਉਹ ਮਯੰਕ ਅਗਰਵਾਲ ਅਤੇ ਪਿ੍ਰਥਵੀ ਸ਼ਾ ਨਾਲੋਂ ਬਿਹਤਰ ਟੈਸਟ ਖਿਡਾਰੀ ਹਨ। ਜੇ ਉਹ ਫਿੱਟ ਹੈ, ਤਾਂ ਉਹ ਸਿੱਧੇ ਟਾਪ ਆਰਡਰ ‘ਤੇ ਬੱਲੇਬਾਜ਼ੀ ਕਰੇਗਾ। ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਵੀ ਰੋਹਿਤ ਨੂੰ ਟੀਮ ’ਚ ਸ਼ਾਮਲ ਕਰਨ ਦਾ ਸਮਰਥਨ ਕੀਤਾ ਹੈ। ਗਾਵਸਕਰ ਨੇ ਕਿਹਾ, ‘ਹਾਂ, ਰੋਹਿਤ ਨਿਸ਼ਚਤ ਤੌਰ ‘ਤੇ ਇਸ ਟੈਸਟ ਸੀਰੀਜ਼ ‘ਚ ਖੇਡਣ ਜਾ ਰਿਹਾ ਹੈ। ਜਿੱਥੋਂ ਤਕ ਮੈਂ ਜਾਣਦਾ ਹਾਂ, ਉਹ ਪਹਿਲਾਂ ਹੀ ਆਸਟਰੇਲੀਆ ’ਚ ਹੈ ਅਤੇ ਉਹ ਦੂਜਾ ਟੈਸਟ ਨਹÄ ਖੇਡ ਰਿਹਾ ਪਰ ਉਹ ਤੀਜੇ ਅਤੇ ਚੌਥੇ ਟੈਸਟ ’ਚ ਖੇਡੇਗਾ।
ਸਾਬਕਾ ਆਸਟ੍ਰੇਲੀਆਈ ਕਪਤਾਨ ਦਾ ਵੱਡਾ ਬਿਆਨ, ਭਾਰਤ ਨੂੰ ਕਲੀਨ ਸਵੀਪ ਕਰਨ ਦਾ ਇਹ ਬਿਹਤਰੀਨ ਮੌਕਾ
NEXT STORY