ਨਵੀਂ ਦਿੱਲੀ — ਪਿਛਲੇ ਸਾਲ ਇੰਗਲੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਕੱਪ ਜਿੱਤਿਆ ਸੀ। ਇੰਗਲੈਂਡ ਨੇ ਪਹਿਲੀ ਬਾਰ ਵਿਸ਼ਵ ਕੱਪ ਜਿੱਤਣ ਦਾ ਮਾਣ ਹਾਸਲ ਕੀਤਾ। ਇੰਗਲੈਂਡ ਦੀ ਖਿਤਾਬੀ ਜਿੱਤ 'ਚ ਉਸਦੇ ਤੇਜ਼ ਗੇਂਦਬਾਜ਼ ਲੀਅਮ ਪਲੰਕੇਟ ਦਾ ਵੀ ਅਹਿਮ ਰੋਲ ਰਿਹਾ ਸੀ ਪਰ ਵਿਸ਼ਵ ਕੱਪ ਤੋਂ ਬਾਅਦ ਅਚਾਨਕ ਪਲੰਕੇਟ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਟ੍ਰੇਨਿੰਗ ਦੇ ਲਈ ਜਾਰੀ ਕੀਤੀ ਗਈ 55 ਖਿਡਾਰੀਆਂ ਦੀ ਸੂਚੀ 'ਚ ਵੀ ਪਲੰਕੇਟ ਦਾ ਨਾਂ ਨਹੀਂ ਹੈ ਤੇ ਉਹ ਹੁਣ ਤੇਜ਼ ਗੇਂਦਬਾਜ਼ ਇੰਗਲੈਂਡ ਛੱਡਣਾ ਚਾਹੁੰਦਾ ਹੈ। ਪਲੰਕੇਟ ਇੰਗਲੈਂਡ ਛੱਡ ਕੇ ਅਮਰੀਕਾ 'ਚ ਰਹਿਣਾ ਚਾਹੁੰਦਾ ਹੈ। ਪਲੰਕੇਟ ਨੇ ਬੀ. ਬੀ. ਸੀ. ਰੇਡੀਓ 5 ਲਾਈਵ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ ਉਸਦੇ ਅੰਦਰ ਅਜੇ ਬਹੁਤ ਸਾਰੀ ਕ੍ਰਿਕਟ ਬਾਕੀ ਹੈ। ਪਲੰਕੇਟ ਦੇ ਅਨੁਸਾਰ ਉਹ ਅਜੇ ਵੀ ਬਹੁਤ ਕ੍ਰਿਕਟ ਖੇਡ ਸਕਦੈ ਹਨ। ਜੇਕਰ ਇੰਗਲੈਂਡ ਦੀ ਟੀਮ 'ਚ ਮੌਕਾ ਨਹੀਂ ਮਿਲਦਾ ਤਾਂ ਉਹ ਅਮਰੀਕਾ ਦੇ ਲਈ ਇੰਟਰਨੈਸ਼ਨਲ ਕ੍ਰਿਕਟ ਖੇਡਣਾ ਚਾਹੁੰਦੇ ਹਨ।
ਪਲੰਕੇਟ ਦੀ ਪਤਨੀ ਅਮੇਲੀਆ ਅਰਬ ਅਮਰੀਕੀ ਨਾਗਰਿਕ ਹੈ। ਪਲੰਕੇਟ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਨਾਲ ਅਮਰੀਕਾ 'ਚ ਰਹਿਣਾ ਚਾਹੁੰਦੇ ਹਨ ਤੇ ਫਿਰ ਉਸਦੇ ਬੱਚੇ ਵੀ ਅਮਰੀਕੀ ਨਾਗਰਿਕ ਬਣ ਜਾਣਗੇ। ਪਲੰਕੇਟ ਦੇ ਅਨੁਸਾਰ ਉਹ ਅਮਰੀਕਾ 'ਚ ਕ੍ਰਿਕਟ ਨੂੰ ਉਤਸ਼ਾਹਤ ਦੇਣ ਦੇ ਲਈ ਕੰਮ ਵੀ ਕਰ ਸਕਦੇ ਹਨ। ਪਲੰਕੇਟ ਨੂੰ ਤਿੰਨ ਸਾਲਾਂ ਤੱਕ ਅਮਰੀਕਾ 'ਚ ਰਹਿਣਾ ਹੋਵੇਗਾ। ਫਿਰ ਹੀ ਉਹ ਟੀਮ ਦੇ ਲਈ ਖੇਡ ਸਕਣਗੇ। ਦੱਸ ਦੇਈਏ ਕਿ ਦੱਖਣੀ ਅਫਰੀਕਾ ਦੇ ਸਪਿਨਰ ਡੇਨਅਲ ਪੀਟ ਵੀ ਅਮਰੀਕੀ ਟੀਮ ਦਾ ਹਿੱਸਾ ਬਣਨ ਦੇ ਲਈ ਉੱਥੇ ਰਹਿ ਰਹੇ ਹਨ।
ਇੰਗਲੈਂਡ ਨੇ ਵਿੰਡੀਜ਼ ਵਿਰੁੱਧ ਟੈਸਟ ਸੀਰੀਜ਼ ਦੇ ਸ਼ਡਿਊਲ ਦਾ ਕੀਤਾ ਐਲਾਨ
NEXT STORY