ਮੈਡ੍ਰਿਡ— ਰੋਜਰ ਫੈਡਰਰ ਨੇ ਵੀਰਵਾਰ ਗੇਲ ਮੋਂਫਿਲਸ ਨੂੰ ਹਰਾ ਕੇ ਮੈਡ੍ਰਿਡ ਓਪਨ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ, ਜਦਕਿ ਦੁਨੀਆ ਦੀ ਨੰਬਰ ਇਕ ਮਹਿਲਾ ਖਿਡਾਰਨ ਤੇ ਚੋਟੀ ਦਾ ਦਰਜਾ ਪ੍ਰਾਪਤ ਨਾਓਮੀ ਓਸਾਕਾ ਆਖਰੀ-8 ਵਿਚ ਹਾਰ ਕੇ ਬਾਹਰ ਹੋ ਗਈ। ਫੈਡਰਰ ਨੇ ਦੋ ਘੰਟੇ ਤਕ ਚੱਲੇ ਮੈਚ ਵਿਚ ਫਰਾਂਸ ਦੇ ਮੋਂਫਿਲਸ ਨੂੰ 6-0, 4-6, 7-6 ਨਾਲ ਹਰਾਇਆ।
ਉਥੇ ਹੀ ਓਸਾਕਾ ਦੋ ਮਹੀਨਿਆਂ ਵਿਚ ਦੂਜੀ ਵਾਰ ਬੇਲਿੰਡਾ ਬੇਨਸਿਚ ਤੋਂ 3-6, 6-2, 7-5 ਨਾਲ ਹਾਰ ਕੇ ਬਾਹਰ ਹੋ ਗਈ। ਚੈੱਕ ਗਣਰਾਜ ਦੀ ਦੂਜਾ ਦਰਜਾ ਪ੍ਰਾਪਤ ਤੇ ਸਾਬਕਾ ਚੈਂਪੀਅਨ ਕਵੀਤੋਵਾ ਨੂੰ ਵੀ ਕਿਕੀ ਬਰਟਨਸ ਹੱਥੋਂ 2-6, 3-6 ਨਾਲ ਹਾਰ ਮਿਲੀ। ਪੁਰਸ਼ਾਂ ਵਿਚ ਚੋਟੀ ਦਾ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਨੇ ਜੇਰੇਮੀ ਚਾਰਡੀ ਨੂੰ 6-1, 7-6 ਨਾਲ ਹਰਾ ਕੇ ਆਖਰੀ-8 ਵਿਚ ਜਗ੍ਹਾ ਬਣਾਈ, ਜਦਕਿ ਪੰਜ ਵਾਰ ਦੇ ਚੈਂਪੀਅਨ ਰਾਫੇਲ ਨਡਾਲ ਨੇ ਫਰਾਂਸੇਸ ਟਿਆਫੋ ਨੂੰ 6-3, 6-4 ਨਾਲ ਹਰਾਇਆ।
ਤੇਪੇ ਸਿਗਮਨ ਇੰਟਰਨੈਸ਼ਨਲ ਸ਼ਤਰੰਜ ਦਾ ਖਿਤਾਬ ਜੋਨਸ ਨੇ ਜਿੱਤਿਆ
NEXT STORY