ਸਪੋਰਟਸ ਡੈਸਕ- ਜਾਪਾਨ ਦੀ ਰਾਜਧਾਨੀ ਟੋਕੀਓ ਵਿਚ ਐਮਰਜੈਂਸੀ ਦੇ ਹਾਲਾਤ ਦੇ ਬਾਵਜੂਦ ਮੰਗਲਵਾਰ ਨੂੰ ਓਲੰਪਿਕ ਪਿੰਡ ਖੋਲ੍ਹਿਆ ਗਿਆ। ਖੇਡ ਪਿੰਡ ਵਿਚ ਖਿਡਾਰੀਆਂ ਦੀ ਕੋਰੋਨਾ ਜਾਂਚ ਹਰ ਦਿਨ ਹੋਵੇਗੀ। ਉਨ੍ਹਾਂ ਨੂੰ ਕੋਵਿਡ-19 ਦੀ ਜਾਂਚ ਰਿਪੋਰਟ ਦੇ ਨਾਲ ਜਾਪਾਨ ਪੁੱਜਣਾ ਪਵੇਗਾ ਤੇ ਇੱਥੇ ਪੁੱਜਣ 'ਤੇ ਉਨ੍ਹਾਂ ਦੀ ਇਕ ਹੋਰ ਜਾਂਚ ਹੋਵੇਗੀ। ਉਨ੍ਹਾਂ ਲਈ ਪਿੰਡ ਵਿਚ ਮਾਸਕ ਪਾਉਣਾ ਜ਼ਰੂਰੀ ਹੋਵੇਗਾ, ਚਾਹੇ ਉਨ੍ਹਾਂ ਨੇ ਟੀਕਾ ਲਗਵਾਇਆ ਹੋਵੇ। ਉਨ੍ਹਾਂ ਨੂੰ ਕਮਰੇ ਵਿਚ ਇਸ਼ਾਰਿਆਂ ਨਾਲ ਸਰੀਰਕ ਦੂਰੀ, ਹੱਥ ਧੋਣ ਵਰਗੀਆਂ ਚੀਜ਼ਾਂ ਬਾਰੇ ਯਾਦ ਦਿਵਾਇਆ ਜਾਵੇਗਾ। ਓਲੰਪਿਕ ਲਈ ਲਗਭਗ 11000 ਤੇ 24 ਅਗਸਤ ਤੋਂ ਸ਼ੁਰੂ ਹੋਣ ਵਾਲੇ ਪੈਰਾਲੰਪਿਕ ਲਈ ਲਗਭਗ 4400 ਐਥਲੀਟਾਂ ਦੇ ਆਉਣ ਦੀ ਉਮੀਦ ਹੈ। ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਨੇ ਕਿਹਾ ਹੈ ਕਿ ਪਿੰਡ ਵਿਚ ਆਉਣ ਵਾਲੇ ਲਗਭਗ 80 ਫ਼ੀਸਦੀ ਤੋਂ ਵੱਧ ਲੋਕਾਂ ਨੂੰ ਟੀਕੇ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਹਨ।
ICC ਨੇ WTC ਦੇ ਪੁਆਇੰਟ ਸਿਸਟਮ ’ਚ ਕੀਤਾ ਵੱਡਾ ਬਦਲਾਅ, ਜਾਣੋ ਨਵੇਂ ਨਿਯਮਾਂ ਬਾਰੇ
NEXT STORY