ਟੋਕੀਓ– ਭਾਰਤ ਦੀ ਤਮਗ਼ਾ ਉਮੀਦ ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਨੇ ਟੋਕੀਓ ਓਲੰਪਿਕ ਬੈਡਮਿੰਟਨ ਮਹਿਲਾ ਸਿੰਗਲ ਵਰਗ ’ਚ ਇਜ਼ਰਾਇਲ ਦੀ ਸੇਨੀਆ ਪੋਲੀਕਾਰਪੋਵਾ ’ਤੇ ਸਿੱਧੇ ਗੇਮਾਂ ’ਚ ਆਸਾਨ ਜਿੱਤ ਦਰਜ ਕਰਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਰੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਛੇਵਾਂ ਦਰਜਾ ਪ੍ਰਾਪਤ ਸਿੰਧੂ ਨੇ 58ਵੀਂ ਰੈਂਕਿੰਗ ਵਾਲੀ ਇਜ਼ਰਾਇਲੀ ਮੁਕਾਬਲੇਬਾਜ਼ ਦੇ ਖ਼ਿਲਾਫ਼ 21-7, 21-10 ਨਾਲ 28 ਮਿੰਟਾਂ ’ਚ ਇਹ ਮੁਕਾਬਲਾ ਜਿੱਤਿਆ। ਦੁਨੀਆ ਦੀ ਸਤਵੇਂ ਨੰਬਰ ਦੀ ਖਿਡਾਰੀ ਸਿੰਧੂ ਦਾ ਸਾਹਮਣਾ ਹੁਣ ਹਾਂਗਕਾਂਗ ਦੀ ਚਿਯੁੰਗ ਏਂਗਾਨ ਯਿ ਨਾਲ ਹੋਵੇਗਾ ਜੋ ਵਿਸ਼ਵ ਰੈਂਕਿੰਗ ’ਚ 34ਵੇਂ ਸਥਾਨ ’ਤੇ ਹੈ।
ਇਹ ਵੀ ਪੜ੍ਹੋ : ਮਨੂ ਤੇ ਯਸ਼ਸਵਿਨੀ 10 ਮੀਟਰ ਏਅਰ ਪਿਸਟਲ ਦੇ ਫ਼ਾਈਨਲ ’ਚ ਜਗ੍ਹਾ ਬਣਾਉਣ ਤੋਂ ਖੁੰਝੀਆਂ
ਸਿੰਧੂ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਇਕ ਸਮੇਂ ਉਹ 3-4 ਨਾਲ ਪਿੱਛੇ ਚਲੀ ਗਈ।ਉਨ੍ਹਾਂ ਨੇ ਹਾਲਾਂਕਿ ਵਾਪਸੀ ਕਰਦੇ ਹੋਏ ਸੇਨੀਆ ਨੂੰ ਗ਼ਲਤੀ ਕਰਨ ’ਤੇ ਮਜਬੂਰ ਕੀਤਾ ਤੇ ਬ੍ਰੇਕ ਤਕ 11-5 ਦੀ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ 13 ਅੰਕ ਬਣਾਏ। ਸੇਨੀਆ ਦੇ ਇਕ ਸ਼ਾਟ ਤੋਂ ਖੁੰਝਣ ਦੇ ਨਾਲ ਹੀ ਸਿੰਧੂ ਨੇ ਪਹਿਲਾ ਗੇਮ ਜਿੱਤਿਆ।ਦੂਜੇ ਪਾਸ ਗੋਡੇ ’ਤੇ ਪੱਟੀ ਬੰਨ੍ਹ ਕੇ ਖੇਡ ਰਹੀ ਸੇਨੀਆ ਆਪਣੀ ਲੈਅ ਹਾਸਲ ਕਰਨ ਤੋਂ ਜੂਝਦੀ ਦਿਸੀ। ਦੂਜੇ ਗੇਮ ’ਚ ਸਿੰਧੂ ਨੇ 9-3 ਨਾਲ ਬੜ੍ਹਤ ਬਣਾ ਲਈ ਤੇ ਬ੍ਰੇਕ ਦੇ ਸਮੇਂ ਤਕ 7 ਅੰਕਾਂ ਦੇ ਫ਼ਾਇਦੇ ’ਤੇ ਸੀ। ਬ੍ਰੇਕ ਦੇ ਬਾਅਦ ਇਜ਼ਰਾਇਲੀ ਖਿਡਾਰੀ ਦੀ ਗ਼ਲਤੀ ਦਾ ਸਿੰਧੂ ਨੇ ਪੂਰਾ ਲਾਹਾ ਲਿਆ ਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤ ਹਾਸਲ ਕੀਤੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮਨੂ ਤੇ ਯਸ਼ਸਵਿਨੀ 10 ਮੀਟਰ ਏਅਰ ਪਿਸਟਲ ਦੇ ਫ਼ਾਈਨਲ ’ਚ ਜਗ੍ਹਾ ਬਣਾਉਣ ਤੋਂ ਖੁੰਝੀਆਂ
NEXT STORY