ਬਰਲਿਨ- ਚੋਟੀ ਦੀ ਰੈਂਕਿੰਗ ਦੀ ਮਹਿਲਾ ਟੈਨਿਸ ਖਿਡਾਰੀ ਇਗਾ ਸਵੀਆਤੇਕ ਨੇ ਮੋਢੇ ਦੀ ਸਮੱਸਿਆ ਕਾਰਨ ਅਗਲੇ ਹਫ਼ਤੇ ਇੱਥੇ ਹੋਣ ਵਾਲੇ ਬਰਲਿਨ ਟੂਰਨਾਮੈਂਟ ਤੋਂ ਨਾਂ ਵਾਪਸ ਲੈਂਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਵਿੰਬਲਡਨ ਤੋਂ ਪਹਿਲਾਂ ਆਰਾਮ ਦੀ ਲੋੜ ਹੈ।
ਹਾਲ ਹੀ 'ਚ ਫ੍ਰੈਂਚ ਓਪਨ ਦੇ ਖ਼ਿਤਾਬ ਨੂੰ ਦੂਜੀ ਵਾਰ ਜਿੱਤਣ ਵਾਲੀ ਸਵੀਆਟੇਕ ਤੋਂ ਪਹਿਲਾਂ ਰੈਂਕਿੰਗ 'ਚ ਦੂਜੇ ਤੇ ਤੀਜੇ ਸਥਾਨ 'ਤੇ ਕਾਬਜ ਐਨੇਟ ਕੋਂਟਾਵੇਈਟ ਤੇ ਪਾਊਲਾ ਬਡੋਸਾ ਦੇ ਇਲਾਵਾ ਸਾਬਕਾ ਨੰਬਰ ਇਕ ਨਾਓਮੀ ਓਸਾਕਾ ਵੀ ਟੂਰਨਾਮੈਂਟ ਤੋਂ ਹਟ ਗਈ ਹੈ। ਸਵੀਆਤੇਕ ਨੇ ਟਵਿੱਟਰ 'ਤੇ ਲਿਖਿਆ ਕਿ ਉਹ ਵਾਰ-ਵਾਰ ਮੋਢੇ 'ਚ ਪਰੇਸ਼ਾਨੀ ਦਾ ਸਾਹਮਣਾ ਕਰ ਰਹੀ ਹੈ ਤੇ ਇਸ ਕਾਰਨ ਉਨ੍ਹਾਂ ਨੂੰ ਟੂਰਨਾਮੈਂਟ ਤੋਂ ਹਟਣਾ ਹੋਵੇਗਾ। ਉਨ੍ਹਾਂ ਕਿਹਾ, 'ਮੈਂ ਵਿੰਬਲਡਨ ਲਈ ਤਰੋਤਾਜ਼ਾ ਹੋਣ ਤੇ ਆਰਾਮ 'ਤੇ ਧਿਆਨ ਕੇਂਦਰਤ ਕਰਾਂਗੀ।' ਇਹ 21 ਸਾਲਾ ਖਿਡਾਰੀ ਲਗਾਤਾਰ 35 ਮੈਚਾਂ 'ਚ ਅਜੇਤੂ ਹੈ।
ਨਿਕਹਤ ਤੇ ਲਵਲੀਨਾ ਨੇ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਟੀਮ 'ਚ ਬਣਾਈ ਜਗ੍ਹਾ
NEXT STORY