ਦੁਬਈ- ਦਿੱਲੀ ਕੈਪੀਟਲਸ ਦੀ ਟੀਮ ਨੇ ਆਪਣੀ ਪਲੇਇੰਗ ਇਲੈਵਨ 'ਚ ਬਦਲਾਅ ਕਰਦੇ ਹੋਏ ਰਾਜਸਥਾਨ ਰਾਇਲਜ਼ ਦੇ ਵਿਰੁੱਧ ਇਕ ਨੌਜਵਾਨ ਗੇਂਦਬਾਜ਼ ਤੁਸ਼ਾਰ ਪਾਂਡੇ ਨੂੰ ਮੌਕਾ ਦਿੱਤਾ ਹੈ। ਤੁਸ਼ਾਰ ਪਾਂਡੇ ਦੇ ਡੈਬਿਊ 'ਤੇ ਇਰਫਾਨ ਪਠਾਨ ਨੇ ਸੋਸ਼ਲ ਮੀਡੀਆ 'ਤੇ ਇਸ ਖਿਡਾਰੀ ਨੂੰ ਲੈ ਕੇ ਟਵੀਟ ਕੀਤਾ ਹੈ। ਪਠਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਹਮੇਸ਼ਾ ਹੀ ਆਈ. ਪੀ. ਐੱਲ. 'ਚ ਨਵੇਂ ਗੇਂਦਬਾਜ਼ ਨੂੰ ਦੇਖ ਕੇ ਖੁਸ਼ੀ ਹੁੰਦੀ ਹੈ।
ਤੁਸ਼ਾਰ ਦੇਸ਼ਪਾਂਡੇ ਨੇ 2016-17 'ਚ ਰਣਜੀ ਟਰਾਫੀ 2016 'ਚ ਮੁੰਬਈ ਦੇ ਲਈ ਫਸਟ ਕਲਾਸ 'ਚ ਡੈਬਿਊ ਕੀਤਾ ਸੀ। ਉਨ੍ਹਾਂ ਨੇ 19 ਸਤੰਬਰ 2018 ਨੂੰ ਵਿਜੇ ਹਜ਼ਾਰੇ ਟਰਾਫੀ 2018 'ਚ ਮੁੰਬਈ ਦੇ ਲਈ ਆਪਣੀ ਸੂਚੀ ਏ ਦੀ ਸ਼ੁਰੂਆਤ ਕੀਤੀ। ਫਿਰ 14 ਅਕਤੂਬਰ 2018 ਨੂੰ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਲਿਸਟ ਏ ਕ੍ਰਿਕਟ 'ਚ ਆਪਣਾ ਪੰਜਵਾਂ ਵਿਕਟ ਹਾਸਲ ਕੀਤਾ। 2018-19 ਰਣਜੀ ਟਰਾਫੀ 'ਚ ਉਹ ਮੁਖ ਅੱਠ ਖਿਡਾਰੀਆਂ 'ਚ ਸੀ। ਅਗਸਤ 2019 'ਚ ਉਹ ਦਲੀਪ ਟਰਾਫੀ 'ਚ ਇੰਡੀਆ ਬਲੂ ਟੀਮ ਦੇ ਲਈ ਖੇਡੇ। ਉਸ ਨੂੰ ਆਈ. ਪੀ. ਐੱਲ. ਨੀਲਾਮੀ 'ਚ ਦਿੱਲੀ ਕੈਪੀਟਲਸ ਨੇ ਖਰੀਦਿਆ ਸੀ।
ਤੁਸ਼ਾਰ ਦੇਸ਼ਪਾਂਡੇ ਦਾ ਲਿਸਟ ਏ ਕਰੀਅਰ ਪ੍ਰਦਰਸ਼ਨ
ਫਸਟ ਕਲਾਸ- 20 ਮੈਚ, 50 ਵਿਕਟਾਂ
ਲਿਸਟ ਏ- 19 ਮੈਚ, 21 ਵਿਕਟਾਂ
ਟੀ-20 : 20 ਮੈਚ, 31 ਵਿਕਟਾਂ
ਗੰਭੀਰ ਤੋਂ ਇਲਾਵਾ 18 ਟੈਸਟ ਕ੍ਰਿਕਟਰਾਂ ਦਾ ਅੱਜ ਹੈ ਜਨਮਦਿਨ, ਅਜਿਹੀ ਹੋਵੇਗੀ ਪਲੇਇੰਗ-11
NEXT STORY