ਨਵੀਂ ਦਿੱਲੀ : ਯੂ. ਪੀ. ਦੇ ਖੇਡ ਮੰਤਰੀ ਅਤੇ ਸਾਬਕਾ ਕ੍ਰਿਕਟਰ ਚੇਤਨ ਚੌਹਾਨ ਨੇ ਵੀਰਵਾਰ ਨੂੰ ਕਿਹਾ ਕਿ ਓਲੰਪਿਕ ਵਿਚ ਤਮਗਾ ਜਿੱਤਣ ਵਾਲੇ ਰਾਜ ਦੇ ਖਿਡਾਰੀਆਂ ਨੂੰ ਸਰਕਾਰ ਵੱਡੀ ਇਨਾਮੀ ਰਾਸ਼ੀ ਦੇਣ ਦੇ ਨਾਲ ਸਰਕਾਰੀ ਨੌਕਰੀ ਵੀ ਦੇਵੇਗੀ। ਪ੍ਰੋ-ਕਬੱਡੀ ਲੀਗ ਦੀ ਯੂ. ਪੀ. ਯੋਧਾ ਟੀਮ ਦੀ ਜਰਸੀ ਲਾਂਚ ਕਰਨ ਲਈ ਪਹੰਚੇ ਚੌਹਾਨ ਨੇ ਕਿਹਾ, ''ਰਾਜ ਵਿਚ ਖੇਡਾਂ ਨੂੰ ਉਤਸ਼ਾਹ ਦਿੱਤਾ ਜਾ ਰਿਹਾ ਹੈ ਅਤੇ ਓਲੰਪਿਕ ਵਿਚ ਸੋਨ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ 6 ਕਰੋੜ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਉਨ੍ਹਾਂ ਕਿਹਾ, ''ਰਾਜ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਐਲਾਨ ਕੀਤਾ ਕਿ ਓਲੰਪਿਕ ਵਿਚ ਸੋਨ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ 6 ਕਰੋੜ, ਚਾਂਦੀ ਤਮਗਾ ਜੇਤੂਆਂ ਨੂੰ 4 ਕਰੋੜ ਅਤੇ ਕਾਂਸੀ ਤਮਗਾ ਜੇਤੂਆਂ ਨੂੰ 2 ਕਰੋੜ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।''

ਚੌਹਾਨ ਨੇ ਕਿਹਾ, ''ਇਸ ਤੋਂ ਇਲਾਵਾ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ। ਜਿਨ੍ਹਾਂ ਨੌਕਰੀਆਂ ਵਿਚ ਗ੍ਰੈਜੁਏਸ਼ਨ ਡਿੱਗਰੀ ਦੀ ਜ਼ਰੂਰਤ ਹੈ ਅਤੇ ਖਿਡਾਰੀਆਂ ਕੋਲ ਡਿੱਗਰੀ ਨਾ ਹੋਣ 'ਤੇ ਉਨ੍ਹਾਂ ਨੂੰ 4 ਸਾਲ ਦਾ ਸਮਾਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ,''ਰਾਜ ਸਰਕਾਰ ਦੀ ਨੀਤੀ ਦੇ ਕਾਰਨ ਹੁਣ ਖਿਡਾਰੀ ਰਾਜ ਵਿਚ ਵਾਪਸ ਆ ਰਹੇ ਹਨ। ਕਬੱਡੀ ਦੀ ਵੱਧਦੀ ਪ੍ਰਸਿੱਧੀ ਦੇ ਬਾਰੇ ਉਨ੍ਹਾਂ ਕਿਹਾ, ''ਕਬੱਡੀ ਅਜਿਹੀ ਖੇਡ ਹੈ ਜੋ ਬਚਪਨ ਵਿਚ ਸਭ ਨੇ ਖੇਡੀ ਹੁੰਦੀ ਹੈ ਅਤੇ ਪ੍ਰੋ-ਕਬੱਡੀ ਲੀਗ ਸ਼ੁਰੂ ਹੋਣ ਤੋਂ ਬਾਅਦ ਇਸ ਖੇਡ ਨੂੰ ਕਾਰਪਰੇਟ ਦਾ ਸਹਾਰਾ ਵੀ ਮਿਲਿਆ। ਹੁਣ ਦਰਸ਼ਕ ਵੀ ਭਾਰੀ ਗਿਣਤੀ ਵਿਚ ਇਸ ਖੇਡ ਨਾਲ ਜੁੜ ਚੱਕੇ ਹਨ।

ਏਸ਼ੀਆਈ ਖੇਡਾਂ ਦੀ ਨਿਰਾਸ਼ਾ ਤੋਂ ਉਭਰਨ 'ਚ ਮਦਦਗਾਰ ਹੋਵੇਗਾ ਪੀ.ਕੇ.ਐੱਲ. : ਰਿਸ਼ਾਂਕ
NEXT STORY