ਗ੍ਰੇਟਰ ਨੋਏਡਾ— ਪ੍ਰੋ ਕਬੱਡੀ ਲੀਗ 'ਚ ਯੂ.ਪੀ. ਯੋਧਾ ਟੀਮ ਦੇ ਕਪਤਾਨ ਰਿਸ਼ਾਂਕ ਦੇਵਾਦੀਆ ਨੇ ਕਿਹਾ ਕਿ ਨਵੇਂ ਸੈਸ਼ਨ ਨਾਲ ਖਿਡਾਰੀਆਂ ਨੂੰ ਏਸ਼ੀਆਈ ਖੇਡਾਂ ਦੀ ਨਿਰਾਸ਼ਾ ਤੋਂ ਉਭਰਨ 'ਚ ਮਦਦ ਮਿਲੇਗੀ। ਰਿਸ਼ਾਂਕ ਨੇ ਪੱਤਰਕਾਰਾਂ ਨੂੰ ਕਿਹਾ ਕਿ ਏਸ਼ੀਆਈ ਖੇਡਾਂ 'ਚ ਟੀਮ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਸੀ ਪਰ ਇਸ ਸੈਸ਼ਨ ਤੋਂ ਖਿਡਾਰੀ ਨਵੇਂ ਜੋਸ਼ ਨਾਲ ਨਵੀਂ ਸ਼ੁਰੂਆਤ ਕਰਨਗੇ।

ਰਿਸ਼ਾਂਰਕ ਨੂੰ ਯੂ.ਪੀ. ਯੋਧਾ ਨੇ 1.1 ਕਰੋੜ ਦੀ ਵੱਡੀ ਕੀਮਤ ਦੇ ਨਾਲ ਟੀਮ 'ਚ ਜੋੜਿਆ ਸੀ। ਟੀਮ ਦੀ ਜਰਸੀ ਦੇ ਲਾਂਚ ਦੇ ਮੌਕੇ 'ਤੇ ਰਿਸ਼ਾਂਕ ਨੇ ਕਿਹਾ, ''ਸਾਡੀ ਟੀਮ ਨਵੀਂ ਹੈ, ਪਿਛਲੇ ਸੈਸ਼ਨ 'ਚ ਅਸੀਂ ਪਹਿਲੀ ਵਾਰ ਇਸ ਲੀਗ 'ਚ ਖੇਡੇ ਅਤੇ ਪਲੇਆਫ ਤਕ ਪਹੁੰਚੇ। ਇਹ ਲੰਬਾ ਸੈਸ਼ਨ ਹੈ ਅਤੇ ਪਿਛਲੀ ਵਾਰ ਕਈ ਖਿਡਾਰੀ ਸੱਟ ਦਾ ਸ਼ਿਕਾਰ ਹੋ ਗਏ ਸਨ ਜਿਸ ਦੇ ਬਦਲੇ ਅਸੀਂ ਮਜ਼ਬੂਤ ਖਿਡਾਰੀ ਨਹੀਂ ਉਤਾਰ ਸਕੇ, ਪਰ ਇਸ ਵਾਰ ਅਸੀਂ ਨਵੀਂ ਟੀਮ ਬਣਾਈ ਹੈ ਜਿੱਥੇ ਹਰ ਖਿਡਾਰੀ ਦੇ ਦੋ ਤੋਂ ਤਿੰਨ ਬਦਲ ਹਨ।'' ਪਹਿਲੀ ਵਾਰ ਟੀਮ ਦੇ ਕਪਤਾਨ ਬਣੇ ਰਿਸ਼ਾਂਕ ਨੇ ਕਿਹਾ ਕਿ ਉਹ ਨਵੀਂ ਚੁਣੌਤੀ ਲਈ ਤਿਆਰ ਹਨ।
ਪੁਣੇਰੀ ਪਲਟਨ ਨੇ ਅਗਲੇ ਸੈਸ਼ਨ ਲਈ ਗਿਰੀਸ਼ ਨੂੰ ਕਪਤਾਨ ਚੁਣਿਆ
NEXT STORY