ਕੰਪਾਲਾ- ਯੁਗਾਂਡਾ ਨੇ ਵੀਰਵਾਰ ਨੂੰ ਪਹਿਲੀ ਵਾਰ ਕਿਸੇ ਮੇਜਰ ਸਪੋਰਟਸ ਦੇ ਗਲੋਬਲ ਇਵੈਂਟ ਲਈ ਕੁਆਲੀਫਾਈਨ ਕੀਤਾ। ਉਨ੍ਹਾਂ ਨੇ ਰਵਾਂਡਾ ਨੂੰ ਟੀ20 ਵਿਸ਼ਵ ਕੱਪ ਅਫਰੀਕਾ ਕੁਆਲੀਫਾਇਰ 'ਚ ਹਰਾ ਕੇ 2024 ਟੀ20 ਵਿਸ਼ਵ ਕੱਪ 'ਚ ਥਾਂ ਬਣਾਈ। ਦੇਸ਼ 'ਚ ਕ੍ਰਿਕਟ ਦਾ ਇਤਿਹਾਸ ਕਾਫੀ ਲੰਬਾ ਰਿਹਾ ਹੈ। ਇਸ ਦੇ ਬਾਵਜੂਦ ਚੰਗੀ ਤਕਨੀਕ ਅਤੇ ਸਿਸਟਮ ਦੀ ਗੈਰ-ਮੌਜੂਦਗੀ 'ਚ ਯੁਗਾਂਡਾ ਨੂੰ ਲਗਾਤਾਰ ਸੰਘਰਸ਼ ਕਰਨਾ ਪਿਆ ਹੈ। ਇਸ ਕੁਆਲੀਫਿਕੇਸ਼ਨ ਦੇ ਨਾਲ ਯੁਗਾਂਡਾ ਦੇ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਮਾਈਕ ਨੁਵਾਗਬਾ ਨੂੰ ਉਮੀਦ ਹੈ ਕਿ ਚੀਜ਼ਾਂ ਬਦਲਣਗੀਆਂ। ਉਹ ਕਹਿੰਦੇ ਹਨ ਕਿ ਇਹ ਜਿੱਤ ਸਾਡੇ ਲਈ ਮੌਕਿਆਂ ਦਾ ਦਰਵਾਜ਼ਾ ਖੋਲ੍ਹੇਗੀ। ਇਸ ਰਾਹੀਂ ਸਾਡੀ ਟੀਮ ਨੂੰ ਫੰਡਿੰਗ ਅਤੇ ਸਪਾਨਸਰਸ ਮਿਲ ਸਕਦੇ ਹਨ। ਇਹ ਜਿੱਤ ਸਾਡੀ ਇਕ ਚੰਗੇ ਕੱਲ੍ਹ ਦੀ ਉਮੀਦ ਦਿੰਦੀ ਹੈ।
ਇਹ ਖ਼ਬਰ ਵੀ ਪੜ੍ਹੋ- IPL Auction : ਇਨ੍ਹਾਂ 25 ਖਿਡਾਰੀਆਂ ਨੇ ਬੇਸ ਪ੍ਰਾਈਸ ਰੱਖਿਆ 2 ਕਰੋੜ, ਸ਼੍ਰੀਲੰਕਾ ਤੋਂ ਸਿਰਫ਼ ਇਕ ਖਿਡਾਰੀ
ਹਾਲਾਂਕਿ ਕਿ ਮਾਈਕ ਇਹ ਵੀ ਦੱਸਦੇ ਹਨ ਕਿ ਕਿੰਝ ਉਨ੍ਹਾਂ ਨੇ ਇਸ ਜਿੱਤ ਦੀ ਤਿਆਰੀ 3 ਸਾਲ ਪਹਿਲੇ ਹੀ ਸ਼ੁਰੂ ਕਰ ਦਿੱਤੀ ਸੀ। ਯੁਗਾਂਡਾ ਦੇ 32 ਸਾਲਾਂ ਕਪਤਾਨ ਬਰਾਇਨ ਮਸਾਬਾ ਦੱਸਦੇ ਹਨ ਕਿ ਮੈਂ ਅਜੇ ਵੀ ਇਸ 'ਤੇ ਯਕੀਨ ਨਹੀਂ ਕਰ ਪਾ ਰਿਹਾ। ਇਹ ਸਭ ਖੂਨ ਪਸੀਨੇ ਅਤੇ ਹੰਝੂਆਂ ਦੇ ਕਾਰਨ ਅਸੀਂ ਸਭ ਹਾਸਲ ਕਰ ਪਾਏ ਹਾਂ। ਟੀਮ ਦੇ ਤੌਰ 'ਤੇ ਇਹ ਇਕ ਸੁਫ਼ਨੇ ਦੇ ਸੱਚ ਹੋਣ ਵਰਗਾ ਹੈ। ਹਾਲਾਂਕਿ ਇਨ੍ਹਾਂ ਖਿਡਾਰੀਆਂ ਨੂੰ ਕੋਵਿਡ 'ਚ ਬਹੁਤ ਸੰਘਰਸ਼ ਕਰਨਾ ਪਿਆ ਸੀ। ਇਸ ਦੌਰਾਨ ਖਿਡਾਰੀਆਂ ਦੇ ਕੋਲ ਕਮਾਉਣ ਦਾ ਕੋਈ ਜ਼ਰੀਆ ਨਹੀਂ ਸੀ। ਯੁਗਾਂਡਾ 'ਚ ਖਿਡਾਰੀਆਂ ਨੂੰ ਕਾਨਟ੍ਰੈਕਟ ਨਹੀਂ ਮਿਲਦੇ। ਖੇਡ ਦੇ ਬਾਹਰ ਖਿਡਾਰੀ ਨੌਕਰੀ ਕਰਕੇ ਪੈਸੇ ਕਮਾਉਂਦੇ ਹਨ ਅਤੇ ਕਿਸੇ ਇਵੈਂਟ ਦੀ ਤਿਆਰੀ ਕਰਨ ਲਈ ਇਹ ਖਿਡਾਰੀ ਆਪਣੀ ਨੌਕਰੀ ਛੱਡ ਦਿੰਦੇ ਹਨ। ਯੁਗਾਂਡਾ ਦੇ ਬੋਰਡ ਨੇ ਕੋਵਿਡ 'ਚ ਖਿਡਾਰੀਆਂ ਨੂੰ ਆਰਥਿਕ ਮਦਦ ਦਿੱਤੀ। ਇਸ ਮਦਦ ਲਈ ਯੁਗਾਂਡਾ ਬੋਰਡ ਨੂੰ ਆਈ.ਸੀ.ਸੀ. ਨੇ ਸੋਸ਼ਲ ਇਨਸ਼ਿਏਟਿਵ ਲਈ ਐਵਾਰਡ ਦਿੱਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ- ਬ੍ਰਿਸਬੇਨ ਇੰਟਰਨੈਸ਼ਨਲ ਟੂਰਨਾਮੈਂਟ 'ਚ ਵਾਪਸੀ ਕਰਨਗੇ ਰਾਫੇਲ ਨਡਾਲ
ਯੁਗਾਂਡਾ ਦੇ ਸਿਰਫ਼ 2 ਖਿਡਾਰੀ ਹੀ ਵਿਸ਼ਵ ਕੱਪ ਖੇਡੇ
ਪਹਿਲੀ ਵਾਰ ਵਿਸ਼ਵ ਕੱਪ 1975 'ਚ ਖੇਡਿਆ ਗਿਆ ਸੀ। ਈਸਟ ਅਫਰੀਕਾ ਟੀਮ ਨੇ ਵੀ ਇਸ ਵਿਸ਼ਵ ਕੱਪ 'ਚ ਹਿੱਸਾ ਲਿਆ ਸੀ। ਇਸ ਟੀਮ 'ਚ ਯੁਗਾਂਡਾ ਮੂਲ ਦੇ ਦੋ ਖਿਡਾਰੀ ਜਾਨ ਨਾਗੇਦਾ ਅਤੇ ਸੈਮਊਲ ਵਾਲੂਸਿੰਬੀ ਸ਼ਾਮਲ ਸਨ। 1975 ਤੋਂ ਹੁਣ ਤੱਕ ਦੇਸ਼ ਦੀ ਆਬਾਦੀ 'ਚ ਇਨ੍ਹਾਂ ਦੋ ਖਿਡਾਰੀਆਂ ਨੇ ਸੀਨੀਅਰ ਲੈਵਲ ਦੋ ਖਿਡਾਰੀਆਂ ਨੇ ਸੀਨੀਅਰ ਲੈਵਲ ਦਾ ਕੋਈ ਵਿਸ਼ਵ ਕੱਪ ਖੇਡਿਆ ਹੋਇਆ ਸੀ। ਪਰ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਤੋਂ ਬਾਅਦ 48 ਸਾਲ ਬਾਅਦ ਇਨ੍ਹਾਂ ਦੋ ਖਿਡਾਰੀਆਂ ਨੂੰ ਨਵੀਂ ਕੰਪਨੀ ਮਿਲੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਦਿਓ।
ਆਈ. ਪੀ. ਐਲ. ਨੇ ਮੈਨੂੰ ਦਬਾਅ ਵਿੱਚ ਸ਼ਾਂਤ ਰਹਿਣਾ ਸਿਖਾਇਆ : ਰਿੰਕੂ ਸਿੰਘ
NEXT STORY